ਕੈਪਟਨ ਦੇ ਵਜ਼ੀਫ਼ਾ ਚੋਰ ਮੰਤਰੀ ਧਰਮਸੋਤ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਕੀਤਾ ਰੋਸ ਪ੍ਰਦਰਸ਼ਨ

ਭ੍ਰਿਸ਼ਟਾਚਾਰੀ ਧਰਮਸੋਤ ਦਾ ‘ਆਪ’ ਵਰਕਰਾਂ ਨੇ ਫੂਕਿਆ ਪੁਤਲਾ
ਧਰਮਸੋਤ ਦੀ ਬਰਖ਼ਾਸਤਗੀ ਤੱਕ ਜਾਰੀ ਰਹੇਗਾ ‘ਆਪ’ ਦਾ ਸੰਘਰਸ਼ : ਹਰਚੰਦ ਸਿੰਘ ਬਰਸਟ
ਆਪ’ ਦੀ ਸਰਕਾਰ ਬਣਨ ‘ਤੇ ਧਰਮਸੋਤ ਨੂੰ ਸੁੱਟਾਂਗੇ ਜੇਲ੍ਹ ‘ਚ: ਦੇਵ ਮਾਨ
ਵਜ਼ੀਫ਼ਾ ਚੋਰ ਧਰਮਸੋਤ ਨੂੰ ਬਰਖ਼ਾਸਤ ਕਰਨ ਕੈਪਟਨ: ਮੇਘ ਚੰਦ ਸੇਰਮਾਜਰਾ, ਤੇਜਿੰਦਰ ਮਹਿਤਾ
ਸਾਧੂ ਧਰਮਸੋਤ ਪੰਜਾਬ ‘ਚ ਕਾਂਗਰਸ ਦੀ ਹਾਰ ਦਾ ਬਣੇਗਾ ਕਾਰਨ
ਪਟਿਆਲਾ, 6 ਅਗਸਤ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਨਾਭਾ ਸ਼ਹਿਰ ਵਿੱਚ ਪੰਜਾਬ ਦੇ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਵਜ਼ੀਫ਼ਾ ਰਾਸ਼ੀ ਵਿੱਚ ਕਰੋੜਾਂ ਰੁਪਏ ਦਾ ਘੋਟਾਲਾ ਕਰਨ ਵਾਲੇ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਪੁਤਲਾ ਫ਼ੂਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਮਸੋਤ ਨੂੰ ਪੰਜਾਬ ਮੰਤਰੀ ਮੰਡਲ ਵਿਚੋਂ ਹਟਾਉਣ ਦੀ ਮੰਗ ਕੀਤੀ ਗਈ।
ਨਾਭਾ ਵਿਖੇ ‘ਆਪ’ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫ਼ੰਡਾਂ ਵਿੱਚ ਕਰੋੜਾਂ ਦਾ ਘੁਟਾਲੇ ਕਰਕੇ ਦਲਿਤ ਵਰਗ ਦੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕੀਤਾ ਹੈ, ਪਰ ਮੁੱਖ ਮੰਤਰੀ ਇਸ ਭ੍ਰਿਸ਼ਟਾਚਾਰੀ ਮੰਤਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਵਜ਼ੀਫ਼ਾ ਘੁਟਾਲੇ ਐਨਾ ਅਹਿਮ ਹੈ ਕਿ ਸੀ.ਬੀ.ਆਈ ਇਸ ਘੁਟਾਲੇ ਦੀ ਜਾਂਚ ਕਰ ਰਹੀ ਹੈ ਤਾਂ ਕੈਪਟਨ ਸਰਕਾਰ ਸੀ.ਬੀ.ਆਈ ਨੂੰ ਵੀ ਸਹਿਯੋਗ ਨਹੀਂ ਦੇ ਰਹੀ। ਬਰਸਟ ਨੇ ਕਿਹਾ ਕਿ ਜਦੋਂ ਤੱਕ ਭ੍ਰਿਸ਼ਟ ਮੰਤਰੀ ਧਰਮਸੋਤ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਆਮ ਆਦਮੀ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ।
ਵਿਧਾਨ ਸਭਾ ਹਲਕਾ ਹਲਕਾ ਨਾਭਾ ਦੇ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਘੋਟਾਲੇਬਾਜਾਂ ਦੀ ਜੁੰਡਲੀ ਹੈ, ਜਿਸ ਦੇ ਮੰਤਰੀ ਸਾਧੂ ਧਰਮਸੋਤ ਨੇ ਗਰੀਬ ਵਿਦਿਆਰਥੀਆਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵਜ਼ੀਫ਼ਾ ਚੋਰ ਮੰਤਰੀ ਧਰਮਸੋਤ ਨੂੰ ਜੇਲ੍ਹ ਵਿੱਚ ਸੁੱਟਿਆ ਜਾਵੇਗਾ।
ਸਾਧੂ ਧਰਮਸੋਤ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ, ਭਿੱਖੀ ਮੋੜ, ਸਦਰ ਬਾਜ਼ਾਰ ਹੁੰਦੇ ਹੋਏ ਪੁਰਾਣੇ ਡਾਕਖ਼ਾਨੇ ਦੇ ਸਾਹਮਣੇ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ ਗਿਆ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦੇ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਧੂ ਧਰਮਸੋਤ ਦੇ ਖ਼ਿਲਾਫ਼ ਸੀਬੀਆਈ ਦੀ ਜਾਂਚ ਵਿੱਚ ਕੈਪਟਨ ਸਰਕਾਰ ਸਹਿਯੋਗ ਕਰੇ। ਸਾਧੂ ਧਰਮਸੋਤ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਕੇ ਜੇਲ੍ਹ ਭੇਜਿਆ ਜਾਵੇ। ਜੇਕਰ ਸਾਧੂ ਧਰਮਸੋਤ ‘ਤੇ ਕਾਂਗਰਸ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਸਾਧੂ ਧਰਮਸੋਤ 2022 ਵਿੱਚ ਕਾਂਗਰਸ ਦੇ ਪਤਨ ਦਾ ਕਾਰਨ ਬਣੇਗਾ।
ਇਸ ਮੌਕੇ ਇੰਦਰਜੀਤ ਸਿੰਘ ਸੰਧੂ ਜੁਆਇੰਟ ਸੈਕਟਰੀ ਪੰਜਾਬ, ਚੇਤਨ ਸਿੰਘ ਜੌੜੇ ਮਾਜਰਾ ਹਲਕਾ ਇੰਚਾਰਜ ਸਮਾਣਾ, ਡਾ ਜਸਵੰਤ ਕਪੂਰ, ਵੀਰਪਾਲ ਕੌਰ ਚਹਿਲ, ਵਰਿੰਦਰ ਬਿੱਟੂ, ਜਗਜੀਤ ਕੌਰ ਜਵੰਦਾ, ਕੁੰਦਨ ਗੋਗੀਆ, ਕੁਲਵੰਤ ਬਾਜ਼ੀਗਰ, ਸੰਦੀਪ ਬੰਧੂ, ਬਲਦੇਵ ਸਿੰਘ ਦੇਵੀਗੜ੍ਹ, ਸਵਰਨਜੀਤ ਸਿੰਘ ਦੋਦਾ, ਦੀਪਾ ਰਾਮਗੜ੍ਹ, ਰਾਣਾ ਨਾਭਾ, ਗੁਰਪ੍ਰੀਤ ਗੋਪੀ, ਸੁੱਖ ਘੁੰਮਣ, ਕੁਲਦੀਪ ਰਾਮਗੜ੍ਹ, ਲਲਿਤ ਕੁਮਾਰ ਮਿੰਟੂ, ਮਨਪ੍ਰੀਤ ਧਾਰੋਕੀ, ਤਜਿੰਦਰ ਖਹਿਰਾ, ਵਿੱਕੀ ਭਾਦਸੋ, ਦਵਿੰਦਰ ਕਲਾਰਾ, ਅਸੋਕ ਅਰੋੜਾ, ਜਗਵਿੰਦਰ ਪੂਨੀਆ, ਤਰਨਵੀਰ ਖਨੌੜਾ, ਬਿੱਕਰ ਖਨੌੜਾ, ਸੂਬੇਦਾਰ ਸੰਤੋਖ ਸਿੰਘ, ਤੀਰਥ ਸਹੋਲੀ, ਬਲਜਿੰਦਰ ਸਹੌਲੀ, ਗੁਰਲਾਲ ਫੈਜਗੜ, ਰਾਜੂ ਜੱਸੋਮਾਜਰਾ, ਪਰਮਿੰਦਰ ਲਾਲੀ, ਸੋਮ ਚਾਸਵਾਲ, ਗੁਰਧਿਆਨ ਰਾਜਪੁਰਾ, ਹੈਪੀ ਬੂੱਗਾ, ਗੁਰਪ੍ਰੀਤ ਕਾਲਸਨਾ, ਮਨਪ੍ਰੀਤ ਕਾਲੀਆ, ਗੁਰਦੀਪ ਕੌਰ ਕੱਲਰਮਾਜਰੀ, ਮੋਹਨ ਸਿੰਘ ਸੇਰਗਿੱਲ, ਜੋਗਾ ਸਿੰਘ ਮੈਹਸ, ਬਾਬਾ ਕੁਲਵੰਤ ਸਿੰਘ, ਗੱਗੀ ਬਨੇਰਾ, ਸਰਨਜੀਤ ਚੀਕਾ, ਸੰਦੀਪ ਸਰਮਾ, ਮੁਸਤਾਕ ਖਾਨ, ਸੰਦੀਪ ਕੌਰ, ਰਮਨਦੀਪ ਕੌਰ ਧੀਮਾਨ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਾਲੰਟੀਅਰਹਾਜਰ ਸਨ ।

Spread the love