ਗਰਮੀ ਤੋਂ ਬਚਣ ਦੇ ਉਪਾਅ ਅਪਣਾ ਕੇ ਸਿਹਤਮੰਦ ਰਿਹਾ ਜਾ ਸਕਦਾ ਹੈ- ਡਾ ਦਵਿੰਦਰ ਕੁਮਾਰ

ਫਾਜ਼ਿਲਕਾ 19 ਜੁਲਾਈ 2021
ਸਿਵਲ ਸਰਜਨ ਫਾਜ਼ਿਲਕਾ ਡਾ. ਦਵਿੰਦਰ ਕੁਮਾਰ ਨੇ ਇਸ ਵਧ ਰਹੀ ਗਰਮੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਪੋਸਟਰ ਜਾਰੀ ਕੀਤਾ ਅਤੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਵਧੇਰੇ ਸਿਹਤ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਇਸ ਕਾਰਨ ਕਰਕੇ ਇਸ ਮੌਸਮ ਵਿਚ ਪਾਣੀ, ਲੱਸੀ, ਸ਼ਿਕੰਜੀ ਜਾਂ ਹੋਰ ਤਰਲ ਪਦਾਰਥਾਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿੰਨਾ ਹੋ ਸਕੇ ਧੁੱਪ ਵਿਚ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿਸੇ ਛਾ ਦਾਰ ਜਗ੍ਹਾ ਤੇ ਬੈਠਿਆ ਜਾਵੇ ਅਤੇ ਹਲਕੇ ਰੰਗ ਦੇ ਕਪੜੇ ਪਾਏ ਜਾਣ।ਉਨ੍ਹਾਂ ਕਿਹਾ ਕਿ ਲੂ ਲੱਗ ਜਾਣ ਦਾ ਕੋਈ ਸ਼ੱਕ ਹੋਏ ਤਾਂ ਪਛਾਣ ਲਈ ਇਨ੍ਹਾਂ ਗੱਲਾਂ ਦੀ ਜਾਣਕਾਰੀ ਹੋਣੀ ਚਾਹੀਦੀ। ਚੱਕਰ ਆਉਣੇ, ਬਹੁਤ ਜ਼ਿਆਦਾ ਪਸੀਨਾ ਆਉਣਾ ਅਤੇ ਥਕਾਵਟ, ਸਿਰ ਦਰਦ ਅਤੇ ਉਲਟੀਆਂ ਜਾਂ ਗਰਮੀ ਦੇ ਬਾਵਜੂਦ ਪਸੀਨਾ ਨਾ ਆਉਣਾ, ਚਮੜੀ ਦਾ ਲਾਲ ਗਰਮ ਅਤੇ ਖੁਸ਼ਕ ਹੋਣਾ, ਚੱਕਰ ਆਉਣੇ ਉਲਟੀਆਂ ਦੇ ਨਾਲ, ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਾਵਾਂ ਨੂੰ ਜ਼ਿਆਦਾ ਗਰਮੀ ਦਾ ਜੋਖਮ ਹੁੰਦਾ ਹੈ। ਇਸਦੇ ਨਾਲ ਹੀ ਡਾਕਟਰ ਦਵਿੰਦਰ ਨੇ ਕਿਹਾ ਕਿ ਗਰਮੀਆਂ ਵਿੱਚ ਚਮੜੀ ਦੀਆਂ ਬਿਮਾਰੀਆਂ ਵੀ ਜ਼ਿਆਦਾ ਹੁੰਦੀਆਂ ਹਨ ਜਿਵੇਂ ਖਾਰਿਸ਼, ਖੁਜਲੀ, ਮੁਹਾਸੇ ਆਦਿ। ਇਸ ਲਈ ਆਪਣੀ ਸਰੀਰਕ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ।
ਜਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਸਥਿਤੀ ਵਿੱਚ ਆਪਣੇ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰੋ ਜਾਂ 108 ਅਤੇ 104 ਮੁਫਤ ਮਦਦ ਲਾਈਨਾਂ ਤੇ ਸੰਪਰਕ ਕਰੋ।
ਇਸ ਮੌਕੇ ਡਾ: ਕਵਿਤਾ ਡੀ.ਐਫ.ਪੀ.ਓ, ਡਾ: ਬਬੀਤਾ ਐਸ.ਐਮ.ਓ ਸੀਤੋ, ਡਾ.ਅਸ਼ਵਨੀ ਡੀ.ਐੱਮ.ਸੀ., ਰਾਜੀਵ, ਸੁਮਨ ਰਾਜਿੰਦਰ, ਸੰਦੀਪ ਅਤੇ ਰੋਹਿਤ ਸਟੇਨੋ ਹਾਜ਼ਰ ਸਨ।

Spread the love