ਜਲੰਧਰ 11 ਅਗਸਤ 2021
ਭਾਰਤ ਚੋਣ ਕਮਿਸ਼ਨ ਵਲੋਂ ਪੰਜਾਬ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਕਮਿਸ਼ਨ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਡਿਪਟੀ ਕਮਿਸ਼ਨਰ ਜਲੰਧਰ ਨੁੂੰ ਬਤੌਰ ਜ਼ਿਲ੍ਹਾ ਚੋਣ ਅਫਸਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਵਿਧਾਨ ਸਭਾ ਹਲਕਾ 30-ਫਿਲੌਰ (ਐਸ.ਸੀ.), ਵਿਧਾਨ ਸਭਾ ਹਲਕਾ 31-ਨਕੋਦਰ, ਵਿਧਾਨ ਸਭਾ ਹਲਕਾ 32-ਸ਼ਾਹਕੋਟ, ਵਿਧਾਨਸਭਾ ਹਲਕਾ 33-ਕਰਤਾਰਪੁਰ (ਐਸ.ਸੀ.), ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ (ਐਸ.ਸੀ.), ਵਿਧਾਨ ਸਭਾ ਹਲਕਾ 35-ਜਲੰਧਰ ਕੇਂਦਰੀ, ਵਿਧਾਨਸਭਾ ਹਲਕਾ 36 ਜਲੰਧਰ ਉਤਰੀ, ਵਿਧਾਨ ਸਭਾ ਹਲਕਾ 37-ਜਲੰਧਰ ਕੈਂਟ ਅਤੇ ਵਿਧਾਨ ਸਭਾ ਹਲਕਾ 38- ਆਦਮਪੁਰ(ਐਸ.ਸੀ.) ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਅਗਾਮੀ ਵਿਧਾਨਸਭਾ ਚੋਣਾਂ ਨਾਲ ਸਬੰਧਿਤ ਸਾਰੀ ਪ੍ਰਕਿਰਿਆ ਜ਼ਿਲ੍ਹਾ ਚੋਣ ਅਫ਼ਸਰ,ਜਲੰਧਰ ਦੀ ਦੇਖ-ਰੇਖ ਵਿੱਚ ਨੇਪਰੇ ਚਾੜੀ ਜਾਵੇਗੀ।