ਜਿਲ੍ਹੇ ਦੇ ਚਾਰ ਵਿਦਿਆਰਥੀ ਪੀ.ਐੱਸ.ਟੀ.ਐੱਸ.ਈ. ਪ੍ਰੀਖਿਆ ਪਾਸ ਕਰਨ ਵਿੱਚ ਹੋਏ ਸਫਲ

ਪ੍ਰੀਖਿਆ ਪਾਸ ਕਰਨ ਵਾਲੇ ਪ੍ਰਤਿਭਾਸਾਲੀ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਮਿਲੇਗਾ ਮਹੀਨਾਵਾਰ ਵਜੀਫਾ
ਪਠਾਨਕੋਟ, 28 ਜੁਲਾਈ 2021 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸੀ ਸੋਚ ਅਧੀਨ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਕਿ੍ਰਸਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਯੋਗ ਅਗਵਾਈ ਅਧੀਨ ਸਿੱਖਿਆ ਵਿਭਾਗ ਵੱਲੋਂ ਲਈ ਗਈ ਪੀ.ਐੱਸ.ਟੀ.ਐੱਸ.ਈ. ਦੀ ਪ੍ਰੀਖਿਆ ਵਿੱਚ ਪਠਾਨਕੋਟ ਜਲਿ੍ਹੇ ਦੇ ਚਾਰ ਵਿਦਿਆਰਥੀ ਈਸਾਨ ਭਾਟੀਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ, ਰਜਨੀ ਸਨਵਾਲ, ਸਰਕਾਰੀ ਮਿਡਲ ਸਕੂਲ ਗੁਰਦਾਸਪੁਰ ਭਾਈਆਂ, ਅੰਸੂ ਅਤੇ ਵਿਨੋਦ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥਲੌਰ ਸਫਲ ਹੋਏ ਹਨ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਜਸਵੰਤ ਸਿੰਘ ਅਤੇ ਉਪ-ਜਿਲ੍ਹਾ ਸਿੱਖਿਆ ਅਫਸਰ(ਸੈ.ਸਿੱ) ਰਾਜੇਸਵਰ ਸਲਾਰੀਆ ਨੇ ਸਫਲ ਹੋਏ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਜਸਵੰਤ ਸਿੰਘ ਅਤੇ ਉਪ-ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਮੂਹ ਜਿਲਿ੍ਹਆਂ ਵਿੱਚ ‘ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ-2020‘ ਜੋ ਮਿਤੀ 3 ਜਨਵਰੀ 2021 ਨੂੰ ਤਹਿਸੀਲ ਪੱਧਰ ਤੇ ਕਰਵਾਈ ਗਈ ਸੀ। ਵਿਭਾਗ ਵੱਲੋਂ ਇਸ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਜਿਲ੍ਹੇ ਦੇ ਚਾਰ ਯੋਗ ਵਿਦਿਆਰਥੀ ਵਿਭਾਗ ਵੱਲੋਂ ਵਜੀਫਾ ਪ੍ਰਾਪਤ ਕਰਨ ਦੇ ਹੱਕਦਾਰ ਹੋ ਗਏ ਹਨ। ਵਿਭਾਗ ਵੱਲੋਂ ਇਸ ਸੰਬੰਧੀ ਸਫਲ ਹੋਏ ਵਿਦਿਆਰਥੀਆਂ ਦੀ ਕੈਟਾਗਰੀ ਵਾਇਜ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਸ ਨੂੰ ਵਿਭਾਗ ਦੀ ਵੈਬਸਾਈਟ www.ssapunjab.org ਤੇ ਦੇਖ ਸਕਦੇ ਹਨ।
ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਨੇ ਦੱਸਿਆ ਕਿ ਇਹਨਾਂ ਸਫਲ ਹੋਏ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ 2 ਸੌ ਰੁਪਏ ਮਹੀਨਾ ਵਜੀਫਾ ਦਿੱਤਾ ਜਾਵੇਗਾ। ਇਹ ਰਾਸੀ ਉਹਨਾਂ ਨੂੰ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣ ਵਿੱਚ ਸਹਾਈ ਹੋਵੇਗੀ।
ਸਿੱਖਿਆ ਵਿਭਾਗ ਵੱਲੋਂ ਮਿਤੀ 3 ਜਨਵਰੀ 2021 ਨੂੰ ਲਈ ਗਈ 180 ਅੰਕਾਂ ਦੀ ਇਸ ਪ੍ਰੀਖਿਆ ਵਿੱਚ ਮਾਨਸਿਕ ਯੋਗਤਾ ਟੈਸਟ (ਮੈਟ) ਦੇ 90 ਅੰਕ ਅਤੇ ਸਕੋਲਾਸਟਿਕ ਐਪਟੀਚਿਊਡ ਟੈਸਟ (ਸੈਟ) ਦੇ 90 ਅੰਕ ਰੱਖੇ ਗਏ ਸਨ। ਇਸ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਸਮਾਜਿਕ ਸਿੱਖਿਆ, ਗਣਿਤ ਅਤੇ ਮਾਨਸਿਕ ਯੋਗਤਾ ਨਾਲ ਸਬੰਧਤ ਵੱਖ-ਵੱਖ ਪ੍ਰਸਨ ਪੁੱਛੇ ਗਏ ਸਨ।
ਫੋਟੋ ਕੈਪਸਨ:- ਪੀ.ਐੱਸ.ਟੀ.ਐਸ.ਈ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ।

Spread the love