ਫਾਜਿਲਕਾ, 29 ਜਨਵਰੀ 2025
ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਵੱਲੋਂ ਤੇਲ ਬੀਜ ਉਤਪਾਦਨ ਵਿੱਚ ਸੁਧਾਰ ਲਈ ਅਪਣਾਏ ਗਏ ਉੱਨਤ ਤਰੀਕਿਆਂ ਬਾਰੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਡਾ: ਅਮਿਤ ਨਾਥ ਅਤੇ ਡਾ: ਅਰਵਿੰਦ ਕੁਮਾਰ ਅਹਲਾਵਤ ਇੰਚਾਰਜ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਗਿਆ ।
ਇਸ ਪ੍ਰੋਗਰਾਮ ਦਾ ਸੰਚਾਲਨ ਡਾ: ਪ੍ਰਕਾਸ਼ ਚੰਦ ਗੁਜਰ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਸ਼੍ਰੀ ਰਾਜੇਸ਼ ਕੁਮਾਰ, ਸ਼੍ਰੀ ਹਰਿੰਦਰ ਸਿੰਘ ਦਹੀਆ, ਸ਼੍ਰੀ ਪ੍ਰਿਥਵੀਰਾਜ, ਡਾ: ਰਮੇਸ਼ ਚੰਦ ਕਾਂਟਵਾ, ਡਾ: ਰੁਪਿੰਦਰ ਕੌਰ, ਡਾ: ਕਿਸ਼ਨ ਕੁਮਾਰ ਪਟੇਲ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।
ਇਸ ਪ੍ਰੋਗਰਾਮ ਵਿੱਚ 120 ਕਿਸਾਨਾਂ ਨੇ ਭਾਗ ਲੈ ਕੇ ਪ੍ਰੋਗਰਾਮ ਨੂੰ ਸਫਲ ਬਣਾਇਆ। ਅੰਤ ਵਿੱਚ ਡਾ: ਪ੍ਰਕਾਸ਼ ਚੰਦ ਗੁਜਰ ਨੇ ਤੇਲ ਬੀਜ ਉਤਪਾਦਨ ਵਿੱਚ ਸੁਧਾਰ ਲਈ ਅਪਣਾਏ ਜਾਣ ਵਾਲੇ ਉੱਨਤ ਤਰੀਕਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।