ਨੈਸ਼ਨਲ ਐਸਸੀ ਕਮੀਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਮੰਗਿਆ ਜਵਾਬ
ਚੰਡੀਗੜ, 29 ਅਗਸਤ 2021 ਜਲਾਲਾਬਾਦ ਦੇ ਪਿੰਡ ਘਾਂਗਾਖੁਰਦ ਦੇ ਇਕ ਦਲਿਤ ਪਰਿਵਾਰ ਦੇ ਤਿੰਨ ਮੈਂਬਰਾਂ ਜਿਸ ਵਿਚ ਮਾਤਾ-ਪਿਤਾ ਅਤੇ ਨਾਬਾਲਿਗ ਬੱਚੀ ਨੂੰ ਦਰਖੱਤ ਨਾਲ ਬੰਨ ਕੇ ਕੁੱਟਣ ਅਤੇ ਮਾਂ-ਬੇਟੀ ਦੇ ਕਪੜੇ ਫਾੜ ਕੇ ਅਸ਼ਲੀਲ ਹਰਕਤਾਂ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਈਰਲ ਕਰਨ ਦੇ ਮਾਮਲੇ ਨੂੰ ਸਖਤੀ ਨਾਲ ਲਿਦਿੰਆਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਕੇ ਤੁਰੰਤ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।
ਕਮਿਸ਼ਨ ਨੂੰ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਿਕ ਬੀਤੀ 27 ਅਗਸਤ ਨੂੰ ਜਲਾਲਾਬਾਦ ਦੇ ਪਿੰਡ ਘਾਂਗਾਖੁਰਦ ਵਿਚ ਕੁੱਝ ਲੋਕਾਂ ਨੇ ਇਕ ਪਰਿਵਾਰ ਜਿਸ ਵਿਚ ਮਾਤਾ-ਪਿਤਾ ਅਤੇ ਨਾਬਾਲਿਗ ਬੇਟੀ ਨੂੰ ਦਰਖੱਤ ਨਾਲ ਬੰਨ ਕੇ ਮਾਂ-ਬੇਟੀ ਦੇ ਕਪੜੇ ਫਾੜ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਉਨਾਂ ਦੀ ਵੀਡਿਓ ਬਣਾਈ ਗਈ ਅਤੇ ਉਸ ਵੀਡਿਓ ਨੂੰ ਉਕਤ ਦੋਸ਼ੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਵਾਈਰਲ ਕਰ ਦਿੱਤਾ ਗਿਆ।
ਨੈਸ਼ਨਲ ਐਸਸੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਦੇ ਨਾਲ-ਨਾਲ ਫਿਰੋਜਪੁਰ ਰੇਂਜ ਦੇ ਆਈਜੀਪੀ, ਫਿਰੋਜਪੁਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਪੀ ਨੂੰ ਲਿਖਿਆ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰ ਕੇ ਕਾੱਰਵਾਈ ਰਿਪੋਰਟ ਪੇਸ਼ ਕੀਤੀ ਜਾਵੇ।
ਸਾਂਪਲਾ ਨੇ ਆਖਿਰ ਵਿਚ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਨਿਆਏ ਦਵਾਉਣਾ ਕਮੀਸ਼ਨ ਦਾ ਪਹਿਲਾ ਫਰਜ਼ ਹੈ। ਜੇਕਰ ਕਮੀਸ਼ਨ ਨੂੰ ਸੱਤ ਦਿਨਾਂ ਵਿਚ ਜਵਾਬ ਨਹੀਂ ਮਿਲਿਆ ਤਾਂ ਕਮੀਸ਼ਨ ਸੰਵਿਧਾਨ ਦੀ ਧਾਰਾ 338 ਦੇ ਤਹਿਤ ਮਿਲੀ ਸਿਵਿਲ ਕੋਰਟ ਦੀ ਪਾਵਰ ਦਾ ਇਸਤੇਮਾਲ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਵਿਅਕਤੀਗਤ ਤੌਰ ’ਤੇ ਕਮੀਸ਼ਨ ਦੇ ਅੱਗੇ ਮੌਜੂਦ ਹੋਣ ਦੇ ਸੰਮਨ ਜਾਰੀ ਕਰ ਸਕਦਾ ਹੈ।