ਰਾਸ਼ਟਰੀ ਪ੍ਰਾਪਤੀ ਸਰਵੇਖਣ ਦੇ ਪੰਜਵੇਂ ਅਤੇ ਆਖਰੀ ਦਿਨ ਜ਼ਿਲ੍ਹਾ ਸਿੱਖਿਆ ਅਫਸਰ ਹਰਪਾਲ ਸਿੰਘ ਸੰਧਵਾਲੀਆ ਵੱਲੋਂ ਸਿਖਲਾਈ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ

ਗੁਰਦਾਸਪੁਰ 30 ਜੁਲਾਈ 2021 ਰਾਸ਼ਟਰੀ ਪ੍ਰਾਪਤੀ ਸਰਵੇਖਣ ਦੀ ਤਿਆਰੀ ਲਈ ਸਕੂਲ ਮੁਖੀਆਂ ਦੀ ਸਿਖਲਾਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਵਾਲੀਆ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਚ ਪੰਜਵੇਂ ਅਤੇ ਆਖਰੀ ਦਿਨ ਜ਼ਿਲ੍ਹੇ ਚ ਬਣਾਏ ਗਏ ਵੱਖ ਵੱਖ ਕੇਂਦਰਾ ਚ ਕਰਵਾਈ ਗਈ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਹਰਪਾਲ ਸਿੰਘ ਸੰਧਵਾਲੀਆ ਅਤੇ ਪਿ੍ੰਸੀਪਲ ਡਾਈਟ ਚਰਨ ਬੀਰ ਸਿੰਘ ਵੱਲੋਂ ਡਾਈਟ ਟ੍ਰੇਨਿੰਗ ਸੈਂਟਰ ਦਾ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਡੀ ਐਮ ਮੈਥ ਗੁਰਨਾਮ ਸਿੰਘ ਅਤੇ ਡੀਐਮ ਸਾਇੰਸ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ। ਸਕੂਲ ਮੁਖੀਆਂ ਦੀ ਸਿਖਲਾਈ ਲਈ ਵਿਸ਼ੇਸ਼ ਤੌਰ ‘ਤੇ ਅਰੁਣ ਸਿੰਘ ਬੀ ਐਮ ਗਣਿਤ, ਪਰਮਿੰਦਰ ਸਿੰਘ ਬੀ ਐਮ ਮੈਥ, ਸੁਖਵਿੰਦਰ ਸਿੰਘ ਬੀ ਐਮ ਸਾਇੰਸ, ਬਲਜੀਤ ਸਿੰਘ ਬੀ ਐਮ, ਅਜ਼ਾਦ ਪਰਵਿੰਦਰ ਸਿੰਘ ਬੀ ਐਮ ਇੰਗਲਿਸ਼, ਵਿਜੇ ਕੁਮਾਰ ਬੀ ਐਮ ਇੰਗਲਿਸ਼ ,ਅਵਤਾਰ ਸਿੰਘ ਬੀ ਐਮ ਇੰਗਲਿਸ਼ ਰਿਸੋਰਸ ਪਰਸਨ ਦੇ ਤੌਰ ਤੇ ਹਾਜਰ ਸਨ ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਅਧਿਆਪਕਾਂ ਨੂੰ ਮੋਟੀਵੇਟ ਕਰਨ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਵਿੱਚ ਰਾਜ ਨੂੰ ਪਹਿਲਾਂ ਸਥਾਨ ਪ੍ਰਾਪਤ ਕਰਨ ਲਈ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਜ਼ਿਲ੍ਹਾ ਗੁਰਦਾਸਪੁਰ ਨੂੰ ਐਨਏਐਸ ਟੀਮ ਦੁਆਰਾ ਕਰਵਾਏ ਜਾਣ ਵਾਲੇ ਸਰਵੇਖਣ ਵਿੱਚ ਜ਼ਿਲ੍ਹਾ ਗੁਰਦਾਸਪੁਰ ਪਹਿਲੇ ਸਥਾਨ ਤੇ ਰਹੇ ।
ਉਨ੍ਹਾਂ ਅਧਿਆਪਕਾਂ ਨੂੰ ਸਕੂਲ ਮੁਖੀਆਂ ਨੂੰ ਟੀਮ ਸਾਹਮਣੇ ਸਕਾਰਾਤਮਕ ਪ੍ਰਗਟਾਵਾ ਕਰਨ ਲਈ ਪ੍ਰੇਰਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਹਰਪਾਲ ਸਿੰਘ ਸੰਧਵਾਲੀਆ ਨੇ ਕਿਹਾ ਕਿ ਬਲਾਕ ਮੈੱਟਰੋ ਵੱਲੋਂ ਕੀਤੀ ਗਈ ਤਿਆਰੀ ਦਾ ਲਾਭ ਸਕੂਲੀ ਬੱਚਿਆਂ ਨੂੰ ਦਿੱਤਾ ਜਾਵੇ ਅਤੇ ਇਸ ਮੌਕੇ ਬੀ ਐਨ ਓ ਨੇ ਪੂਰੇ ਰਾਜ ਵਿੱਚ ਪਹਿਲੇ ਸਥਾਨ ਦੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਸਾਰੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਕੂਲਾਂ ਵਿੱਚ ਨੇੈਸ ਲਈ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ ਐੱਮ ਗਣਿਤ ਗੁਰਨਾਮ ਸਿੰਘ ਵੱਲੋਂ ਵੀ ਸਕੂਲ ਮੁਖੀਆਂ ਨੂੰ ਟ੍ਰੇਨਿੰਗ ਦਿੱਤੀ ਗਈ ।
ਕੈਪਸ਼ਨ ਫੋਟੋ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਹਰਪਾਲ ਸਿੰਘ ਸੰਦਵਾਲੀਆ ਸਕੂਲ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ

Spread the love