ਨੈਸਨਲ ਅਚੀਵਮੈਂਟ ਸਰਵੇ ਨੂੰ ਲੈਕੇ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕੀਤੀ ਗਈ ਏਡਡ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ।

ਪਠਾਨਕੋਟ, 2 ਅਗਸਤ 2021 ਬਾਰਾਂ ਨਵੰਬਰ ਵੀਹ ਸੌ ਇੱਕੀ ਸਿੱਖਿਆ ਵਿਭਾਗ ਪੰਜਾਬ ਲਈ ਇਕ ਮਹਾਨ ਦਿਨ ਮੰਨਿਆ ਜਾਵੇਗਾ, ਜਦੋਂ ਇਸ ਦਿਨ ਨੈਸ਼ਨਲ ਅਚੀਵਮੈਂਟ ਸਰਵੇ ਹਿੱਤ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਸਕੂਲ ਮੁਖੀ ਆਪਣੇ ਅਧਿਆਪਕਾਂ ਦੇ ਸਹਿਯੋਗ ਨਾਲ ਇਸ ਸਰਵੇ ਵਿਚ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਦਿਖਾਉਣਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦਫਤਰ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ ਵਿਖੇ ਜਲਿ੍ਹਾ ਪਠਾਨਕੋਟ ਦੇ ਸਮੂਹ ਏਡਡ ਸਕੂਲਾਂ ਦੇ ਮੁਖੀਆਂ ਨਾਲ ਨੈਸਨਲ ਅਚੀਵਮੈਂਟ ਸਰਵੇ ਸਬੰਧੀ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਨੈਸਨਲ ਅਚੀਵਮੈਂਟ ਸਰਵੇ ਵਿੱਚ ਏਡਡ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਸਾਮਿਲ ਕੀਤਾ ਜਾਣਾ ਹੈ ਇਸ ਲਈ ਏਡਡ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਨੈਸਨਲ ਅਚੀਵਮੈਂਟ ਸਰਵੇ ਪ੍ਰਤੀ ਸੁਚੇਤ ਕਰਨ ਲਈ ਏਡਡ ਸਕੂਲਾਂ ਦੇ ਅਧਿਆਪਕਾਂ ਦੇ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਾਂਗ ਬੁੱਧਵਾਰ ਤੋਂ ਸੈਮੀਨਾਰ ਲਗਾਏ ਜਾ ਰਹੇ ਹਨ।
ਉਨ੍ਹਾਂ ਏਡਡ ਸਕੂਲਾਂ ਦੇ ਮੁਖੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਮੂਹ ਸਕੂਲਾਂ ਦੇ ਮੁਖੀਆਂ ਦੀ ਪ੍ਰਮੁੱਖ ਜÇੰਮੇਵਾਰੀ ਆਪਣੇ ਸਕੂਲ ਦੇ ਸਮੁੱਚੇ ਸਟਾਫ ਨੂੰ ਨਾਲ ਲੈ ਕੇ ਵੱਖ-ਵੱਖ ਅਧਿਆਪਕਾਂ ਦੁਆਰਾ ਪੜ੍ਹਾਏ ਜਾ ਰਹੇ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੂੰ ਲਰਨਿੰਗ ਕੰਮ ਆਊਟ ਵਿੱਚ ਨਿਪੁੰਨ ਕਰਨਾ ਹੋਵੇਗਾ,ਤਾਂ ਜੋ ਵਿਦਿਆਰਥੀ ਨੈਸਨਲ ਅਚੀਵਮੈਂਟ ਸਰਵੇ ਵਿੱਚ ਆਪਣੀ ਕਾਰਗੁਜਾਰੀ ਵਧੀਆ ਤਰੀਕੇ ਨਾਲ ਪੇਸ਼ ਕਰਕੇ ਪੰਜਾਬ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਦੀ ਦਰਜੇਬੰਦੀ ਵਿਚ ਉੱਤਮ ਸਥਾਨ ਦਿਵਾ ਸਕਣ।
ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ ਨੇ ਇਸ ਮੌਕੇ ਤੇ ਨੈਸ ਸਬੰਧੀ ਸਕੂਲ ਮੁਖੀਆਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਸਹਾਇਕ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਾਜੇਸ ਕੁਮਾਰ, ਰਕੇਸ ਕੁਮਾਰ ਪਿ੍ਰੰਸੀਪਲ ਆਰਿਆ ਸੀਨੀਅਰ ਸੈਕੰਡਰੀ ਸਕੂਲ ( ਮੁੰਡੇ), ਮਧੂ ਬਾਲਾ ਆਰਿਆ ਗਰ੍ਰਲ੍ਰਸ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਰਿੰਪੀ ਗੁਰੂ ਅਰਜੁਨ ਦੇਵ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਨਰਿੰਦਰ ਕੁਮਾਰ ਆਈਡੀ ਐਸਡੀ ਸੀਨੀਅਰ ਸੈਕੰਡਰੀ ਲਮੀਨੀ, ਨਰਿੰਦਰ ਸਿੰਘ ਸੰਤ ਆਸਰਮ ਮਹਾਂਵਿਦਿਆਲਾ ਹਾਈ ਸਕੂਲ ਪਠਾਨਕੋਟ, ਹਰਦੇਵ ਸਿੰਘ ਐਸ ਐਮ ਡੀ ਰਾਜਪੂਤ ਹਾਈ ਸਕੂਲ ਸੁਜਾਨਪੁਰ, ਅੰਜਲੀ ਗੁਪਤਾ ਆਰਿਆ ਸੀਨੀਅਰ ਸੈਕੰਡਰੀ ਸਕੂਲ ਮੁੰਡੇ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।
ਫੋਟੋ ਕੈਪਸਨ:- ਏਡਡ ਸਕੂਲਾਂ ਨਾਲ ਮੀਟਿੰਗ ਕਰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟ

Spread the love