ਪਰਾਲੀ ਨਾ ਸਾੜਨ ਲਈ ਵਚਨਬੱਧ ਹੈ ਕਿਸਾਨ ਵਿਜੇ ਬਹਾਦੁਰ ਸਿੰਘ

पराली न जलाने के लिए वचनबद्ध है किसान विजय बहादुर सिंह

ਹੁਸ਼ਿਆਰਪੁਰ, 21 ਅਕਤੂਬਰ:
ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ ਦੇ ਪਿੰਡ ਨੌਸ਼ਹਿਰਾ ਪੱਤਣ ਦਾ ਕਿਸਾਨ ਵਿਜੇ ਬਹਾਦੁਰ ਸਿੰਘ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਉਸ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਦਾ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਖੇਤੀ ਵਿਭਾਗ ਨਾਲ ਜੁੜ ਕੇ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ ਅਤੇ ਪਰਾਲੀ ਤੇ ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਂਦਾ। ਉਸ ਕੋਲ 8 ਏਕੜ ਜਮੀਨ ਹੈ, ਜਿਸ ਵਿੱਚ ਉਹ ਝੋਨੇ, ਕਣਕ, ਸਰੋਂ, ਗੰਨੇ, ਦਾਲ ਆਦਿ ਫਸਲ ਦੀ ਕਾਸ਼ਤ ਕਰਦਾ ਹੈ।
ਵਿਜੇ ਬਹਾਦੁਰ ਨੇ ਦੱਸਿਆ ਕਿ ਉਸ ਨੇ ਖੇਤੀ ਵਿਭਾਗ ਵਲੋਂ ਦਿੱਤੀ ਗਈ ਸਬਸਿਡੀ ’ਤੇ ਰੋਟਾਵੇਟਰ ਵੀ ਖਰੀਦਿਆ ਹੈ, ਜਿਸ ਦਾ ਪ੍ਰਯੋਗ ਕਰਦੇ ਹੋਏ ਉਸ ਨੇ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਰੋਟਾਵੇਟਰ ਦਾ ਪ੍ਰਯੋਗ ਕਰਦੇ ਹੋਏ ਰਹਿੰਦ-ਖੂੰਹਦ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਰੱਬੀ 2018 ਤੋਂ ਝੋਨੇ ਦੀ ਪਰਾਲੀ ਦਾ ਖੇਤਾਂ ਵਿੱਚ ਲਗਾਤਾਰ ਪ੍ਰਬੰਧਨ ਕਰਦੇ ਹੋਏ ਉਹ ਕੋਅਪਰੇਟਿਵ ਸੋਸਾਇਟੀ ਨੌਸ਼ਹਿਰਾ ਪੱਤਣ ਤੋਂ ਹੈਪੀ ਸੀਡਰ ਕਿਰਾਏ ’ਤੇ ਲੈ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ, ਜਿਸ ਨਾਲ ਖੇਤੀ ਵਿੱਚ ਘੱਟ ਖਰਚਾ ਕਰਕੇ ਉਹ ਵੱਧ ਉਤਪਾਦਨ ਪ੍ਰਾਪਤ ਕਰ ਰਿਹਾ ਹੈ। ਇਸ ਦੇ ਨਾਲ ਹੀ ਖੇਤੀ ਵਿਭਾਗ ਨੌਸ਼ਹਿਰਾ ਪੱਤਣ ਵਲੋਂ ਸਮੇਂ-ਸਮੇਂ ’ਤੇ ਦੱਸੀਆਂ ਗਈਆਂ ਖੇਤੀ ਤਕਨੀਕਾਂ ਸਬੰਧੀ ਹੋਰ ਕਿਸਾਨਾਂ ਨੂੰ ਵੀ ਉਹ ਪ੍ਰੇਰਿਤ ਕਰ ਰਿਹਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਵਿਜੇ ਬਹਾਦੁਰ ਵਲੋਂ ਜਿਥੇ ਪਰਾਲੀ, ਫਸਲਾਂ ਦੀ ਰਹਿੰਦ-ਖੂੰਹਦ ਦਾ ਹੈਪੀ ਸੀਡਰ ਤੇ ਚੋਪਰ-ਕਮ-ਸ਼ਰੈਡਰ ਨਾਲ ਖੇਤਾਂ ਵਿੱਚ ਹੀ ਪ੍ਰਬੰਧਨ ਕਰਕੇ ਆਪਣੇ ਆਸ-ਪਾਸ  ਦੇ ਹੋਰ ਕਿਸਾਨਾਂ ਨੂੰ ਵੀ ਜਾਗਰੂਕ ਕਰ ਰਿਹਾ ਹੈ, ਉਥੇ ਉਹ ਡਿੰਕਪੋਸ਼ਰ ਦੀ ਸਹਾਇਤਾ ਨਾਲ ਗੰਨੇ ਦੀ ਖੋਰੀ ਦਾ ਵੀ ਖੇਤਾਂ ਵਿੱਚ ਸੰਭਾਲ ਕਰ ਰਿਹਾ ਹੈ।

Spread the love