ਪੜ੍ਹੋ ਪੰਜਾਬ ਪੜ੍ਹਾਓ ਪੰਜਾਬ‘ ਪ੍ਰੋਗਰਾਮ ਅਧੀਨ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਆਨਲਾਈਨ ਮੁਕਾਬਲੇ 20 ਮਈ ਤੋਂ ਅੰਗਰੇਜ਼ੀ ਵਿਸ਼ੇ ਦੇ ਕੌਸ਼ਲਾਂ ਨੂੰ ਵਿਕਸਿਤ ਕਰਨ ਨਾਲ ਸਬੰਧਿਤ ਹੋਣਗੇ ਮੁਕਾਬਲੇ।

ਪਠਾਨਕੋਟ: 18 ਮਈ 2021:– (     ) ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ‘ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਅੰਗਰੇਜ਼ੀ ਪ੍ਰੋਜੈਕਟ ਅਧੀਨ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਚਾਲ ਦੇ ਕੌਸ਼ਲਾਂ ਦੇ ਵਿਕਾਸ ਲਈ ਸਕੂਲ ਪੱਧਰ ‘ਤੇ ‘ਸ਼ੋਅ ਐਂਡ ਟੈੱਲ‘ ਥੀਮ ਅਧੀਨ ਮੁਕਾਬਲੇ ਕਰਵਾਏ ਜਾਣਗੇ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਐੱਸ ਸੀ ਈ ਆਰ ਟੀ ਵੱਲੋਂ ਇਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਸਕੂਲ ਪੱਧਰੀ ਇਹ ਮੁਕਾਬਲਾ ਮਿਤੀ 20 ਮਈ ਤੋਂ 25 ਮਈ ਤੱਕ ਜ਼ੂਮ ਕਲਾਸਰੂਮ ਜਾਂ ਰਿਕਾਰਡਿਡ ਵੀਡੀਓਜ਼ ਦੇ ਰੂਪ ਵਿੱਚ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦਾ ਅੱਠ ਵੱਖ-ਵੱਖ ਸਿਰਲੇਖਾਂ ਅਧੀਨ ਮੁਕਾਬਲਾ ਕ੍ਰਮਵਾਰ 20, 21 ਅਤੇ 22 ਮਈ ਨੂੰ ਹੋਵੇਗਾ। ਇਸੇ ਪ੍ਰਕਾਰ ਨੌਵੀਂ ਜਮਾਤ ਤੇ ਗਿਆਰ੍ਹਵੀਂ ਜਮਾਤ , ਦਸਵੀਂ ਜਮਾਤ ਤੇ ਬਾਰ੍ਹਵੀਂ ਜਮਾਤ ਦੇ ਅੱਠ ਭਿੰਨ-ਭਿੰਨ ਸਿਰਲੇਖਾਂ ਅਧੀਨ ਮੁਕਾਬਲੇ ਕ੍ਰਮਵਾਰ ਮਿਤੀ 24 ਅਤੇ 25 ਮਈ ਨੂੰ ਕਰਵਾਏ ਜਾਣਗੇ। ਵਿਭਾਗ ਵੱਲੋਂ ਜਾਰੀ ਪੱਤਰ ਰਾਹੀਂ ਮੁਕਾਬਲੇ ਸਬੰਧੀ ਕੁੱਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ,ਜਿਹਨਾਂ ਅਨੁਸਾਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਜ਼ਿਲ੍ਹਾ ਅਤੇ ਬਲਾਕ ਮੈਂਟਰ ਸਬੰਧਿਤ ਅਧਿਆਪਕਾਂ  ਨੂੰ ਸਹਿਯੋਗ ਦਿੰਦੇ ਹੋਏ ਆਪਣੇ ਅਧੀਨ ਆਉਂਦੇ ਸਕੂਲਾਂ ਦੀ ਮਾਨੀਟਰਿੰਗ ਵੀ ਕਰਨਗੇ ਅਤੇ ਇਸ ਸਬੰਧੀ ਪੂਰਨ ਰਿਕਾਰਡ ਵੀ ਰੱਖਣਗੇ।  ਮੁਕਾਬਲੇ ਲਈ ਵਿਦਿਆਰਥੀਆਂ ਕੋਲ ਕੋਈ ਤਸਵੀਰ /ਚਿੱਤਰ ਜਾਂ ਵਸਤੂ ਹੋਣਾ ਲਾਜ਼ਮੀ ਹੋਵੇਗਾ। ਸਬੰਧਤ ਵਿਸ਼ਾ ਅਧਿਆਪਕ ਜ਼ੂਮ ਕਲਾਸਰੂਮ ਜਾਂ ਰਿਕਾਰਡਿਡ ਵੀਡੀਓਜ਼ ਅਤੇ ਬੈਸਟ ਪ੍ਰਫਾਰਮਰ ਦਾ ਵੇਰਵਾ ਆਪਣੇ ਬਲਾਕ ਸਿੱਖਿਆ ਮੈਂਟਰ ਨਾਲ ਸਾਂਝਾ ਕਰਨਗੇ।ਇਸ ਮੌਕੇ ਤੇ ਡੀਐਮ ਅੰਗਰੇਜੀ ਸਮੀਰ ਸਰਮਾ, ਸਿੱਖਿਆ ਸੁਧਾਰ ਟੀਮ ਮੈਂਬਰ ਕਮਲ ਕਿਸੋਰ, ਰਮੇਸ ਕੁਮਾਰ, ਮੁਨੀਸ ਕੁਮਾਰ, ਜਲਿ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬਿ੍ਰਜ ਰਾਜ ਆਦਿ ਹਾਜਰ ਸਨ।

Spread the love