ਮੁੱਖ ਮੰਤਰੀ ਵੱਲੋਂ ਕੋਵਿਡ-19 ਕਾਰਨ ਲਗਾਈਆਂ ਬੰਦਸ਼ਾ ਦੇ ਚੱਲਦਿਆਂ ਸਾਰੀਆਂ ਲੋੜੀਂਦੀਆਂ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਨਿਰੰਤਰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਦੇ ਆਦੇਸ਼

Punjab Chief Minister Captain Amarinder Singh

• ਕੋਵਿਡ-19 ਕਾਰਨ ਇਹਤਿਹਾਤ ਵਰਤਣ ਦੌਰਾਨ ਜ਼ਰੂਰੀ ਸੇਵਾਵਾਂ ਤੇ ਸੰਸਥਾਵਾਂ ਖੋਲ•ੇ ਰੱਖਣ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ
ਚੰਡੀਗੜ•, 29 ਮਾਰਚ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਚੱਲਦਿਆਂ ਸੂਬੇ ਭਰ ਵਿੱਚ ਲਗਾਏ ਕਰਫਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਐਤਵਾਰ ਨੂੰ ਸਬੰਧਤ ਵਿਭਾਗਾਂ ਨੂੰ ਸਾਰੇ ਲੋੜੀਂਦੀ ਕਦਮ ਚੁੱਕਣ ਲਈ ਕਿਹਾ ਹੈ ਤਾਂ ਜੋ ਕਿਸੇ ਵੀ ਕੋਈ ਦਿੱਕਤ ਅਤੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੇ ਇਨ•ਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਕੀ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਡਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਰੇਂਜ ਦੇ ਆਈ.ਜੀ./ਡੀ.ਆਈ.ਜੀ., ਐਸ.ਐਸ.ਪੀ. ਆਦਿ ਨੂੰ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਨ•ਾਂ ਦਿਸ਼ਾ-ਨਿਰਦੇਸ਼ਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਢੁੱਕਵੀਂ ਤੇ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਚੂਨ, ਥੋਕ, ਮੰਡੀ ਵੇਅਰਹਾਊਸ ਤੇ ਨਿਰਮਾਣ ਆਦਿ ਨੂੰ ਸਿਰਫ ਹੋਮ ਡਲਵਿਰੀ ਲਈ ਖੋਲਿ•ਆ ਜਾਵੇਗਾ। ਇਸੇ ਤਰ•ਾਂ ਤਾਜ਼ਾ ਭੋਜਨ, ਫਲ ਤੇ ਸਬਜ਼ੀਆਂ, ਆਂਡੇ, ਪੋਲਟਰੀ, ਮੀਟ ਆਦਿ ਸਮੇਤ ਸਾਰੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਸਪਲਾਈ  ਖਾਣ-ਪੀਣ ਵਾਲੀ ਦੁਕਾਨਾਂ, ਬੇਕਰੀ, ਭੋਜਨ ਤਿਆਰ ਕਰਨ, ਜਨਰਲ ਸਟੋਰ, ਕਰਿਆਨਾ, ਪੰਸਾਰੀ ਆਦਿ, ਈ-ਕਾਮਰਸ, ਡਿਜੀਟਲ ਡਲਿਵਰੀ, ਹੋਮ ਡਲਿਵਰੀ ਆਦਿ, ਐਲ.ਪੀ.ਜੀ. ਕੋਲਾ, ਬਾਲਣ ਅਤੇ ਹੋਰ ਤੇਲ ਦੀ ਸਪਲਾਈ ਨੂੰ ਲੋਕਾਂ ਲਈ ਬਿਨਾਂ ਕਿਸੇ ਦਿੱਕਤ ਤੋਂ ਯਕੀਨੀ ਬਣਾਇਆ ਜਾਵੇਗਾ।
ਵਿਸਥਾਰਤ ਨਿਰਦੇਸ਼ਾਂ ਅਨੁਸਾਰ ਦਵਾਈਆਂ ਦੀਆਂ ਪਰਚੂਨ, ਥੋਕ, ਗੁਦਾਮ, ਉਤਪਾਦਨ  ਆਦਿ ਦੀਆਂ ਸੰਸਥਾਵਾਂ ਦੇ ਨਾਲ ਨਾਲ ਕੈਮਿਸਟ, ਡਾਕਟਰ, ਹਸਪਤਾਲ (ਓ.ਪੀ.ਡੀਜ ਸਮੇਤ), ਨਸਾ ਛੁਡਾਊ ਕੇਂਦਰ, ਮੁੜ ਵਸੇਬਾ ਕੇਂਦਰ, ਨਰਸਿੰਗ ਹੋਮ, ਆਯੁਸ਼ ਪ੍ਰੈਕਟੀਸ਼ਨਰ, ਡਾਇਗਨੌਸਟਿਕ ਲੈਬਾਰਟਰੀਆਂ ਆਦਿ ਖੁੱਲ•ੀਆਂ ਰਹਿਣਗੀਆਂ।
ਇਸ ਤੋਂ ਇਲਾਵਾ ਪਸ਼ੂ ਫੀਡ, ਪੋਲਟਰੀ ਫੀਡ, ਵੈਟਰਨਰੀ ਦਵਾਈਆਂ, ਪਸ਼ੂ ਹਸਪਤਾਲ, ਦੁੱਧ ਦੇ ਪਲਾਂਟ ਆਦਿ ਕਾਰਜਸ਼ੀਲ ਰਹਿਣਗੇ। ਇਸੇ ਤਰ•ਾਂ ਕੋਵਿਡ-19 ਦੀਆਂ ਪਾਬੰਦੀਆਂ ਦੇ ਤਹਿਤ ਬੀਜ, ਕੀਟਨਾਸ਼ਕਾਂ, ਕੀੜੇਮਾਰ ਦਵਾਈਆਂ, ਖਾਦਾਂ, ਖੇਤੀਬਾੜੀ ਸਪਲਾਈ, ਖੇਤੀਬਾੜੀ ਉਪਕਰਣਾਂ, ਕੰਬਾਇਨਾਂ ਆਦਿ ਵੀ ਉਪਲਬਧ ਕਰਵਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਬੈਂਕਾਂ, ਏ.ਟੀ.ਐਮ., ਕੈਸ਼ ਵੈਨਾਂ, ਨਕਦ ਸਪੁਰਦਗੀ, ਮਾਲਕਾਂ ਦੁਆਰਾ ਮਜ਼ਦੂਰਾਂ ਨੂੰ ਦਿਹਾੜੀ ਦੀ ਅਦਾਇਗੀ ਵਿਚ ਵਿਘਨ ਨਹੀਂ ਪਾਇਆ ਜਾਵੇਗਾ ਅਤੇ ਦਿਸ਼ਾ ਨਿਰਦੇਸਾਂ ਅਨੁਸਾਰ ਪੈਕਿੰਗ, ਪੈਕਿੰਗ ਸਮੱਗਰੀ, ਪਲਾਸਟਿਕ ਬੈਗਾਂ ਆਦਿ ਦੀ ਸਪਲਾਈ ਵੀ ਜਾਰੀ ਰਹੇਗੀ। ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਉਪਲਬਧ ਕਰਵਾਈ ਜਾਵੇਗੀ ਅਤੇ ਪੈਟਰੋਲ ਪੰਪ ਵੀ ਖੁੱਲ•ੇ ਰਹਿਣਗੇ।
   ਸਮੁੱਚੇ ਪੰਜਾਬ ਅਤੇ ਹੋਰ ਰਾਜਾਂ ਵਿਚ ਮਾਲ ਦੀ ਨਿਰੰਤਰ ਆਵਾਜਾਈ ਨੂੰ ਯਕੀਨੀ ਬਣਾਉਣ, ਸਾਰੇ ਵੇਅਰਹਾਊਸਜ਼, ਗੋਦਾਮਾਂ, ਕੋਲਡ ਸਟੋਰਾਂ, ਕੰਟਰੋਲਡ ਵਾਤਾਵਰਣ ਸਟੋਰਾਂ ਅਤੇ ਟਰੱਕਾਂ, ਟੈਂਪੂਆਂ ਸਮੇਤ ਸਮਾਨ ਦੀਆਂ ਸਾਰੀਆਂ ਗੱਡੀਆਂ ਨੂੰ ਹਰ ਸਮੇਂ ਚਲਾਉਣ ਦੀ ਆਗਿਆ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਭਾਵੇਂ ਇਨ•ਾਂ ਸਾਰੇ ਅਦਾਰਿਆਂ ਜਿਨ•ਾਂ ਨੂੰ ਖੁੱਲ•ੇ/ਕਾਰਜਸ਼ੀਲ ਰਹਿਣ ਦੀ ਆਗਿਆ ਹੋਵੇਗੀ ਪਰ ਇਹ ਸਭ ਅਦਾਰੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਸਮਾਜਿਕ ਵਿੱਥ ਸਮੇਤ ਸਾਰੇ ਇਹਤਿਹਾਤ ਤੇ ਸਾਵਧਾਨੀ ਉਪਾਵਾਂ ਦੇ ਸੰਬੰਧ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਮੇਂ ਸਮੇਂ ‘ਤੇ ਜਾਰੀ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨਗੇ।
—–

î¹¾Ö î¿åðÆ çëåð, ê³ÜÅì