ਰਾਜਪੁਰਾ ਵਿਖੇ ਵੱਡੀ ਗਿਣਤੀ ਵਿੱਚ ਨਾਰੀ ਸ਼ਕਤੀ ਨੇ ਫਡ਼ਿਆ “ਝਾੜੂ”

ਰਾਜਪੁਰਾ, 8 ਜੁਲਾਈ 2021
ਆਮ ਆਦਮੀ ਪਾਰਟੀ ਦੇ ਖ਼ਜ਼ਾਨਚੀ ਨੀਨਾ ਮਿੱਤਲ ਦੀ ਅਗਵਾਈ ਹੇਠ ਅੱਜ ਤਕਰੀਬਨ ਸੌ ਦੇ ਕਰੀਬ ਔਰਤਾਂ ਰਾਜਪੁਰਾ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈਆਂ ਹਨ.
ਆਮ ਆਦਮੀ ਪਾਰਟੀ ਦੇ ਖ਼ਜ਼ਾਨਚੀ ਨੀਨਾ ਮਿੱਤਲ ਦੇ ਵੱਲੋਂ ਨਾਰੀ ਸ਼ਕਤੀ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਵਿਚ ਉਨ੍ਹਾਂ ਨੇ “ਆਓ ਭੈਣੋ ਰਾਜਪੁਰਾ ਬਚਾਈਏ ਮਿਲ ਕੇ ਪਾਰਟੀ ਦੀ ਸਰਕਾਰ ਬਣਾਈਏ” ਪ੍ਰੋਗਰਾਮ ਦੇ ਤਹਿਤ ਵੱਡੀ ਗਿਣਤੀ ਵਿਚ ਔਰਤਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਨੀਨਾ ਮਿੱਤਲ ਨੇ ਦੱਸਿਆ ਕਿ ਰਾਜਪੁਰਾ ਤੋਂ ਕਈ ਔਰਤਾਂ ਜੋ ਕਿ ਸਮਾਜ ਅਤੇ ਘਰ ਦੋਵਾਂ ਵਿਚ ਯੋਗਦਾਨ ਪਾਉਂਦੀਆਂ ਹਨ ਉਹ ਪਾਰਟੀ ਵਿੱਚ ਸ਼ਾਮਲ ਹੋ ਰਹਿਆ ਹਨ.

ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਝਾੜੂ ਦਾ ਮਹੱਤਵ ਪਤਾ ਹੈ ਜਿਸ ਤਰ੍ਹਾਂ ਝਾੜੂ ਘਰ ਨੂੰ ਸਾਫ਼ ਰੱਖਦੀ ਹੈ. ਸਾਰੀ ਗੰਦਗੀ ਕੱਢ ਕੇ ਬਾਹਰ ਕਰ ਦਿੰਦੀ ਹੈ ਉਸੇ ਤਰ੍ਹਾਂ ਰਾਜਪੁਰਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਝਾੜੂ ਫ਼ੇਰਨਗੀਆਂ ਅਤੇ ਇੱਥੇ ਸਮੱਸਿਆਵਾਂ ਦੀ ਜਿੰਨੀ ਵੀ ਗੰਦਗੀ ਹੈ ਉਹ ਸਾਰਾ ਦੂਰ ਕਰਾਂਗੇ. ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਅਸੀਂ ਰਾਜਪੁਰਾ ਵਿੱਚ ਚੰਗਾ ਕੰਮ ਕਰ ਕੇ ਵਿਖਾਵਾਂਗੇ. ਦਸਿਆ ਕਿ ਰਾਜਪੁਰਾ ਵਿੱਚ ਪਹਿਲੀ ਵਾਰੀ ਹੈ ਜਦੋਂ ਕੋਈ ਭੈਣ ਅਗਵਾਈ ਕਰ ਰਹੀ ਹੈ ਇਸ ਨਾਲ ਔਰਤਾਂ ਵਿਚ ਖੁਸ਼ੀ ਦੀ ਲਹਿਰ ਹੈ ਕਿ ਅਸੀਂ ਵੀ ਇਸ ਵਾਰ ਦਿਲ ਦੀਆਂ ਗੱਲਾਂ ਕਰ ਸਕਾਂਗੇ ਤੇ ਆਪਣੀ ਜ਼ਿੰਦਗੀ ਵਿਚ ਆਪ ਵਾਲੀਆਂ ਸਮਿਸਆਵਾ ਦਾ ਹਲ ਕਰਵਾ ਸਕਾਂਗਾ
ਇਸ ਮੌਕੇ ਪਾਰਟੀ ਵਿਚ ਵੂਮੈਨ ਵਿੰਗ ਡਿਸਟ੍ਰਿਕ ਜੁਆਇੰਟ ਸੈਕਰੇਟਰੀ ਇਦੂ ਡਾਹਰਾ ਨੀਤੂ ਬਾਂਸਲ ਸ਼ੋਭਾ ਸਿੰਘ ਯੂਥ ਵਿੰਗ ਸਟੇਟ ਜੁਆਇੰਟ ਸੈਕਰੇਟਰੀ ਰਤਨੇਸ਼ ਜਿੰਦਲ ਯੂਥ ਵਿੰਗ ਡਿਸਟ੍ਰਿਕ ਵਾਈਸ ਪ੍ਰੈਜ਼ੀਡੈਂਟ ਮਨਦੀਪ ਡਿਸਟ੍ਰਿਕ ਜੁਆਇੰਟ ਸੈਕਰੇਟਰੀ ਕਰਨ ਗੜ੍ਹੀ, ਬੈਕਵਰਡ ਕਲਾਸ ਵਿੰਗ ਡਿਸਟ੍ਰਿਕ ਜੁਆਇੰਟ ਸੈਕਰੇਟਰੀ ਗੁਰਵੀਰ ਸਰਾਓ ਵੂਮੈਨ ਵਿੰਗ ਇੰਚਾਰਜ ਸ਼ਸ਼ੀ ਬਾਲਾ, ਅਨੀਤਾ ਰਾਣੀ, ਭੁਪਿੰਦਰ ਕੌਰ, ਕੁਲਵੰਤ ਕੌਰ, ਪਿੰਕੀ ਰਾਣੀ, ਕੁਲਦੀਪ ਕੌਰ ਘੱਟਗਿਣਤੀ ਵਿੰਗ ਦੇ ਡਿਸਟ੍ਰਿਕ ਪ੍ਰੈਜ਼ੀਡੈਂਟ ਇਸਲਾਮ ਅਲੀ ਬਲਾਕ ਪ੍ਰਧਾਨ ਦਿਨੇਸ਼ ਮਹਿਤਾ, ਕੁਲਦੀਪ ਸਿੰਘ, ਸਿਕੰਦਰ ਸਿੰਘ ਅਤੇ ਅਮਰਿੰਦਰ, ਹਰਪ੍ਰੀਤ ਸਿੰਘ, ਹਰਪ੍ਰੀਤ ਲਾਲੀ,ਦੇਵਿੰਦਰ ਸਿੰਘ ਚੰਨਨ ਸਿੰਘ, ਜਤਿੰਦਰ, ਅਮਿਤ ਡਾਹਰਾ, ਸੰਗ ਹੋਰ ਵੀ ਕਈ ਲੋਕ ਸ਼ਾਮਲ ਹੋਏ ਹਨ

 

Spread the love