ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਸਫਲਤਾ ਪੂਰਵਕ ਸੰਪੰਨ
ਪਠਾਨਕੋਟ, 28 ਜੂਨ 2021 ਪੰਜਾਬ ਸਰਕਾਰ ਵੱਲੋਂ ਆਜਾਦੀ ਦੇ 75 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਲੜੀ ਦੇ ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਸਫਲਤਾ ਪੂਰਵਕ ਸੰਪੰਨ ਹੋ ਗਏ ਹਨ। ਵਿਭਾਗ ਵੱਲੋਂ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਭਾਸ਼ਨ ਮੁਕਾਬਲਿਆਂ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਜਸਵੰਤ ਸਿੰਘ, ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਬਲਾਕ ਪੱਧਰੀ ਪ੍ਰਤੀਯੋਗਿਤਾ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਮੁਕਾਬਲਿਆਂ ਦੇ ਇੰਚਾਰਜ ਲੈਕਚਰਾਰ ਕੌਸਲ ਸਰਮਾ ਨੇ ਦੱਸਿਆ ਕਿ ਮਿਡਲ ਵਰਗ ਵਿੱਚ ਬਮਿਆਲ ਬਲਾਕ ਵਿੱਚੋਂ ਅਦਿੱਤੀ ਸ.ਮ.ਸ. ਫਰਵਾਲ ਨੇ ਪਹਿਲਾ ਸਥਾਨ ਅਤੇ ਸੂਰਜ ਸਰਕਾਰੀ ਸੀ. ਸੈ. ਸਕੂਲ, ਬਮਿਆਲ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਰਗ ਵਿੱਚੋਂ ਚਾਰੂ ਸਰਕਾਰੀ ਸੀ. ਸੈ. ਸਕੂਲ, ਬਮਿਆਲ ਨੇ ਪਹਿਲਾ ਸਥਾਨ ਅਤੇ ਲਤਾ ਦੇਵੀ ਸ.ਹ.ਸ. ਖੜਖੜਾ ਠੁਠੋਵਾਲ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਨਰੋਟ ਜੈਮਲ ਸਿੰਘ ਬਲਾਕ ਵਿਚੋਂ ਵੰਸ਼ਿਕਾ ਸ.ਮ.ਸ. ਜਸਵਾਂ ਨੇ ਪਹਿਲਾ ਸਥਾਨ ਅਤੇ ਹਾਮਨ ਸ.ਮ.ਸ. ਸਾਲੋਵਾਲ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਰਗ ਵਿੱਚੋਂ ਸ਼ਿਆ ਸ.ਹ.ਸ. ਸਿਹੋੜਾ ਕਲਾਂ ਨੇ ਪਹਿਲਾ ਸਥਾਨ ਅਤੇ ਵਿਨਾਕਸ਼ੀ ਸ.ਹ.ਸ. ਨੰਗਲ ਚੌਧਰਿਆ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਪਠਾਨਕੋਟ-1 ਬਲਾਕ ਵਿਚੋਂ ਭਾਵਨਾ ਰਾਣੀ ਸ.ਮ.ਸ. ਸਿੰਬਲ਼ੀ ਗੁਜਰਾਂ ਨੇ ਪਹਿਲਾ ਸਥਾਨ ਅਤੇ ਹਰਸ਼ ਚੋਧਰੀ ਸ.ਮ.ਸ. ਦਰਸੋਪੁਰ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਕਿ੍ਰਤਿਕਾ ਸਲਾਰਿਆ ਸ.ਸ.ਸ.ਸ ਘਰੋਟਾ ਨੇ ਪਹਿਲਾ ਸਥਾਨ ਅਤੇ ਸਮਾਇਰਾ ਕਾਟਲ ਸ.ਹ.ਸ. ਨੋਮਾਲਾ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਪਠਾਨਕੋਟ-2 ਬਲਾਕ ਵਿੱਚੋਂ ਸਿਮਰਤ ਕੌਰ ਸ.ਮ.ਸ. ਜਖਵੜ ਜੋਗਿਆਂ ਨੇ ਪਹਿਲਾ ਸਥਾਨ ਅਤੇ ਪਲਕ ਸ.ਮ.ਸ. ਜਸਵਾਲੀ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਕਸ਼ਿਸ਼ ਸ਼ਰਮਾ ਸ.ਸ.ਸ.ਸ ਧੋਬੜਾ ਨੇ ਪਹਿਲਾ ਸਥਾਨ ਅਤੇ ਸਾਦਿਆ ਸ.ਸ.ਸ.ਸ. ਮਲਕਪੁਰ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਪਠਾਨਕੋਟ-3 ਬਲਾਕ ਵਿੱਚੋਂ ਨਰਿੰਦਰ ਕੁਮਾਰ ਸ.ਸ.ਸ.ਸ ਨੰਗਲਭੂਰ ਨੇ ਪਹਿਲਾ ਸਥਾਨ ਅਤੇ ਮੀਤਾਲੀ ਸ.ਸ.ਸ.ਸ. ਘਿਆਲਾ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਿੱਚੋਂ ਤਨਿਸ਼ਾ ਕਾਟਲ ਸ.ਸ.ਸ.ਸ ਘਿਆਲਾ ਨੇ ਪਹਿਲਾ ਸਥਾਨ ਅਤੇ ਨੰਦਿਨੀ ਕੁਮਾਰੀ ਸ.ਸ.ਸ.ਸ. ਨੰਗਲਭੂਰ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਧਾਰ-1 ਬਲਾਕ ਵਿੱਚੋਂ ਰਾਜੇਸ਼ ਪਠਾਨਿਆ ਸ.ਹ.ਸ ਭਟਵਾਂ ਨੇ ਪਹਿਲਾ ਸਥਾਨ ਅਤੇ ਕਰਿਸ਼ੀ ਸ਼ਰਮਾ ਸ.ਮ.ਸ ਬੁੰਗਲ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਿੱਚੋਂ ਕਸ਼ਿਸ਼ ਸ਼ਰਮਾ ਸ.ਸ.ਸ.ਸ ਬਧਾਨੀ ਨੇ ਪਹਿਲਾ ਸਥਾਨ ਅਤੇ ਨੰਦਿਨੀ ਸ.ਸ.ਸ.ਸ. ਹਾੜਾ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਧਾਰ-2 ਬਲਾਕ ਵਿਚੋਂ ਮਾਨਵ ਸ਼ਰਮਾ ਸ.ਸ.ਸ.ਸ ਸੁਜਾਨਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਸੁਨੈਨਾ ਸ.ਸ.ਸ.ਸ ਫਿਰੋਜਪੁਰ ਕਲਾਂ ਨੇ ਪਹਿਲਾ ਸਥਾਨ ਅਤੇ ਸ਼ਿਵਾਨੀ ਸ.ਸ.ਸ.ਸ ਸੁਜਾਨਪੁਰ ਨੇੇ ਦੂਜਾ ਸਥਾਨ ਹਾਸਲ ਕੀਤਾ । ਇਸ ਮੌਕੇ ਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਡੀਐਸਐਮ ਬਲਵਿੰਦਰ ਸੈਣੀ, ਲੈਕਚਰਾਰ ਪਵਨ ਸੈਹਰਿਆ, ਬਿ੍ਰਜ ਰਾਜ ਆਦਿ ਹਾਜਰ ਸਨ।
ਫੋਟੋ ਕੈਪਸਨ:- ਜਾਣਕਾਰੀ ਦਿੰਦੇ ਹੋਏ ਮੁਕਾਬਲਿਆਂ ਦੇ ਇੰਚਾਰਜ ਲੈਕਚਰਾਰ ਕੌਂਸਲ ਸਰਮਾ ਜਾਣਕਾਰੀ ਦਿੰਦੇ ਹੋਏ।