ਸ਼੍ਰੋਮਣੀ ਅਕਾਲੀ ਦੇ ਮੁਲਾਜ਼ਮ ਫਰੰਟ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ

ਮੁੱਖ ਮੰਤਰੀ ਵਿਰੁੱਧ ਡਿਪਟੀ ਕਮਿਸ਼ਨਰਾਂ ਰਾਹੀਂ ਦਿੱਤੇ ਮੰਗ ਪੱਤਰ : ਸਿਕੰਦਰ ਸਿੰਘ ਮਲੂਕਾ
ਚੰਡੀਗੜ੍ਹ, 25 ਜੂਨ, 2021 ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੁਲਾਜ਼ਮ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਵੱਲੋ ਜਾਰੀ ਛੇਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸਾੜਨ ਉਪਰੰਤ ਸਮੱਚੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪੇ।
ਜਥੇਬੰਦੀ ਨੇ ਪੰਜਾਬ ਸਰਕਾਰ ਵੱਲੋ ਮੁਲਜਮਾਂ ਦੇ ਤਨਖਾਹਾ ਦੀਆਂ ਤਰੱਟੀਆਂ ਦੂਰ ਕਰਨ ਵਾਲੀ ਕਮੇਟੀ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਮੁਲਾਜਮ ਵਰਗ ਨਾਲ ਹੋਰ ਧੋਖਾ ਹੈ।
ਸ੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੇ ਨਾਂ ’ਤੇ ਸਰਕਾਰੀ ਮੁਲਾਜ਼ਮਾਂ ਨਾਲ ਵੱਡਾ ਧੱਕਾ ਕੀਤਾ ਹੈ। ਉਹਨਾਂ ਕਿਹਾ ਕਿ ਮੁਲਾਜ਼ਮਾਂ ਨੁੰ ਲਾਭ ਦੇਣ ਦੀ ਥਾਂ ਐਨ ਡੀ ਏ ਤੇ ਐਚ ਆਰ ਏ ਸਮੇਤ ਕਈ ਭੱਤਿਆਂ ਵਿਚ ਕਟੌਤੀ ਕਰ ਦਿੱਤੀ ਗਈ ਹੈ।
ਮੁਲਾਜ਼ਮ ਫਰੰਟ ਪੰਜਾਬ ਦੇ ਸੁਬਾਈ ਪ੍ਰਧਾਨ ਬਾਜ਼ ਸਿੰਘ ਖਹਿਰਾਂ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਫਰੰਟ ਦੇ ਸੱਦੇ ਤੇ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤਰਨਤਾਰਨ,ਅਮ੍ਰਿੰਤਸਰ,ਪਟਿਆਲਾ,ਮੁਹਾਲੀ,ਰੋਪੜ ਬਠਿੰਡਾ, ਸ੍ਰੀ ਮੁਕਤਸ਼ਰ ਸਾਹਿਬ,ਸੰਗਰੂਰ, ਬਰਨਾਲਾ,ਲੁਧਿਆਣਾ,ਗੁਰਦਾਸਪੁਰ,ਪਠਾਨਕੋਟ,ਫਰੀਦਕੋਟ,ਫਿਰੋਜਪੁਰ,ਫਤਿਹਗੜ੍ਹ ਸਾਹਿਬ,ਹੁਬਿਆਰਪੁਰ,ਨਵਾਂ ਸਹਿਰ,ਜਲੰਧਰ ਆਦਿ ਸਹਿਰਾਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ।ਮੰਗ ਪੱਤਰ ਵਿੰਚ ਮੰਗ ਕੀਤੀ ਗਈ ਕਿ 6 ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ,2011 ਦੀ ਰੀਵਜਨ ਵਾਲੇ ਮੁਲਾਜਮਾਂ ਨੂੰ 2.25 ਦੀ ਥਾ ਤੇ 2.59 ਦੇ ਗੁਣਾਕ ਦਾ ਵਾਧਾ,ਮੁਲਾਜ਼ਮਾਂ ਦੇ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ,ਵਧੀ ਹੋਈ ਗਰੈਜੁਟੀ 1ਜਨਵਰੀ 2016 ਤੋ ਦਿੱਤੀ ਜਾਵੇ,ਬਕਾਇਆਂ 11 ਕਿਸ਼ਤਾ ਦੀ ਬਜਾਏ ਇਕ ਕਿਸ਼ਤ ਵਿੱਚ ਦਿੱਤਾ ਜਾਵੇ।ਮੁਲਾਜਮ ਆਗੁਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਉਹ ਮੁਲਾਜਮਾਂ ਦੀਆਂ ਤਨਖਾਹਾਂ ਦੀ ਤਰੱਟੁੀਆਂ ਦੂਰ ਕਰੇ।

 

Spread the love