ਸਮਰ ਕੈਂਪ ਦੀ ਸਫ਼ਲਤਾ ਤੋਂ ਬਹੁਤ ਉਤਸ਼ਾਹਿਤ :ਸੁਧਾ ਜੈਨ ਸੁਦੀਪ ਸਟੇਟ ਅਵਾਰਡੀ ਹਿੰਦੀ ਅਧਿਆਪਕਾ

ਐਸ ਏ ਐਸ ਨਗਰ 29 ਮਈ 2021
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੋਹਾਣਾ ਵਿੱਖੇ ਵਿਸ਼ੇਸ਼ ਆਨਲਾਈਨ ਸਮਰ ਕੈਂਪ ਆਯੋਜਕ ਸ੍ਰੀਮਤੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਸਾਰੀਆਂ ਗਤੀਵਿਧੀਆਂ ਆਪਣੇ ਵਿਦਿਆਰਥੀਆਂ ਨਾਲ ਵਾਰਤਾ ਕਰਕੇ ਹੀ ਅਰੰਭੀਆਂ ਗਈਆਂ ਹਨ। ਆਨਲਾਈਨ ਸਮਰ ਕੈਂਪ ਦੀ ਰਜਿਸਟਰੇਸ਼ਨ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਹੈ।
ਆਨਲਾਈਨ ਸਮਰ ਕੈਂਪ ਦਾ ਪਹਿਲਾ ਦਿਨ ਵਿਸ਼ਵ ਮੈਂਨਸਟ੍ਰਰਲ ਦਿਵਸ ਨੂੰ ਸਮਰਪਿਤ ਕੀਤਾ ਗਿਆ ਸੀ । ਇਸ ਸੈਸ਼ਨ ਵਿੱਚ ਕੁੜੀਆਂ ਅਤੇ ਉਨ੍ਹਾਂ ਦੀ ਮਾਵਾਂ ਦੀ ਸ਼ਮੂਲੀਅਤ ਵਿਸ਼ੇਸ਼ ਤੌਰ ਤੇ ਕਰਵਾਈ ਗਈ। ਤਾਂ ਜੋ ਸਮਾਜ ਵਿੱਚ ਮਾਸਿਕ ਧਰਮ ਵਿਸ਼ੇ ਤੇ ਗਲਬਾਤ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੇ ਵਿੱਚਕਾਰ ਆਮ ਹੋ ਸਕੇ। ਇਸ ਵਿਸ਼ੇ ਤੇ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਭਰਮਾਂ ਨੂੰ ਠੱਲ੍ਹ ਪਵੇ ਅਤੇ ਅੱਜ ਦੀ ਪੀੜ੍ਹੀ ਆਪਣੀ ਸਵੱਛਤਾ ਅਤੇ ਆਪਣੀ ਸਰੀਰਕ ਬਣਤਰ ਬਾਰੇ ਜਾਗਰੂਕ ਹੋ ਸਕੇ।
ਮੈਡਮ ਸੁਧਾ ਜੈਨ ਨੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ- ਵਿਸ਼ੇਸ਼ ਆਨਲਾਈਨ ਸਮਰ ਕੈਂਪ ਵਿੱਚ ਦੂਜੇ ਦਿਨ ਗੂੱਡ ਟੱਚ ਅਤੇ ਵੈਡ ਟੱਚ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਇਸ ਬਾਰੇ ਵਿਸ਼ੇਸ਼ ਵੀਡੀਓਜ਼ ਆਨਲਾਈਨ ਸ਼ੇਅਰ ਕੀਤੀਆਂ ਗਈਆਂ । ਗੂੱਡ ਟੱਚ ਅਤੇ ਵੈਡ ਟੱਚ ਦੇ ਨਾਲ਼-ਨਾਲ਼ ਬੱਚਿਆਂ ਪੋਕਸੋ ਏਕਟ ਦੀ ਜਾਣਕਾਰੀ ਦਿੱਤੀ ਗਈ।ਵਿਦਿਆਰਥਣਾਂ ਨੂੰ ਖੁੱਲੇ ਤੌਰ ਤੇ ਇਹ ਦੱਸਿਆ ਗਿਆ ਕਿ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਜਾਂ ਕਿਸੇ ਵੀ ਤਰਾਂ ਦਾ ਸਰੀਰਿਕ ਸ਼ੋਸ਼ਨ ਹੁੰਦਾ ਹੈ ਜਾਂ ਹੋ ਰਿਹਾ ਹੈ ਤਾਂ ਉਹ ਗ਼ਲਤ ਹੈ। ਉਸ ਨੂੰ ਉਹ ਚੁੱਪਚਾਪ ਸਹਨ ਨਾ ਕਰਨ ਆਪਣੇ ਮਾਤਾ , ਅਧਿਆਪਕ ਭੈਣ ਜਾਂ ਭਰੋਸੇਯੋਗ ਸਹੇਲੀ ਨਾਲ ਸਾਂਝਾ ਕਰੋ ਅਤੇ ਹੱਲ ਕੱਢਣ ਦੀ ਕੋਸ਼ਿਸ਼ ਕਰੋ। ਪਰ ਜੇਕਰ ਉਸ ਦਾ ਹੱਲ ਨਹੀਂ ਹੁੰਦਾ ਹੈ ਤਾਂ ਤੁਸੀਂ ਤੰਗ ਪਰੇਸ਼ਾਨ ਨਹੀਂ ਹੋਣਾ।
ਪੋਕਸੋ ਐਕਟ ਦੇ ਅਧੀਨ ਕਾਰਵਾਈ ਕਰਨੀ ਹੈ। ਇਸ ਦੀ ਵਧੇਰੇ ਜਾਣਕਾਰੀ ਸਕੂਲ ਦੇ ਲੀਗਲ ਲਿਟਰੇਸੀ ਕਲੱਬ ਵਿਚੋਂ ਵੀ ਲਈ ਜਾ ਸਕਦੀ ਹੈ। ਜਿਸ ਦੌਰਾਨ ਕ਼ਾਨੂਨੀ ਸਲਾਹ ਅਤੇ ਸੁਰੱਖਿਆ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
ਸੁਧਾ ਜੈਨ ਨੇ ਅੱਗੇ ਕਿਹਾ ਕਿ ਸਮਰ ਕੈਂਪ ਦੇ ਤੀਜੇ ਦਿਨ ਸੁੰਦਰ ਲਿਖਾਈ ਟਰੇਨਿੰਗ ਦਿੱਤੀ ਜਾਵੇਗੀ ਉਸ ਤੋਂ ਬਾਦ ਆਨਲਾਈਨ ਸੁੰਦਰ ਲਿਖਾਈ ਪ੍ਰਤੀਯੋਗਤਾ ਵੀ ਕਰਵਾਈ ਜਾਵੇਗੀ।
ਅੱਜ ਉਹਨਾਂ ਨੇ ਖੁਸ਼ੀ ਪ੍ਰਗਟਾਉਂਦੇ ਹਾਂ ਦੱਸਿਆ ਕਿ ਸਮਰ ਕੈਂਪ ਦੇ ਪਹਿਲੇ ਦਿਨ 30 ਦੇ ਕਰੀਬ ਬੱਚੇ ਭਾਗ ਲੈ ਰਹੇ ਸੁਣ ਰਹੇ ਸਨ ਪਰ ਉਨ੍ਹਾਂ ਦੀ ਪਹਿਲੇ ਦਿਨ ਦੀ ਗਤੀਵਿਧੀਆਂ ਨੂੰ ਵੇਖ ਕੇ ਵਿਦਿਆਰਥੀਆਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ। ਇਸਨੂੰ ਉਹ ਸਮਰ ਕੈਂਪ ਦੀ ਸਫ਼ਲਤਾ ਮੰਨਦੇ ਹੋਏ ਬਹੁਤ ਉਤਸ਼ਾਹਿਤ ਹਨ।

Spread the love