ਚੰਡੀਗੜ੍ਹ 14 ਸਤੰਬਰ 2021 ਯੂਥ ਵਿੰਗ ਸ਼੍ਰਮੋਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸ.ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਂਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਵਿੱਚ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਅੰਮ੍ਰਿਤਸਰ ਦਿਹਾਤੀ ਤੋਂ ਸ.ਗੁਰਸ਼ਰਨ ਸਿੰਘ ਛੀਨਾ ਅਤੇ ਅੰਮ੍ਰਿਤਸਰ ਸ਼ਹਿਰੀ ਤੋਂ ਸ.ਕਿਰਨਪ੍ਰੀਤ ਸਿੰਘ ਮੋਨੂੰ ਦਾ ਨਾਮ ਸ਼ਾਮਲ ਹਨ ਅਤੇ ਸ.ਰਣਬੀਰ ਸਿੰਘ ਰਾਣਾ ਲੋਪੋਕੇ ਨੂੰ ਯੂਥ ਵਿੰਗ ਦਾ ਬੁਲਾਰਾਅਤੇ ਸ.ਗੁਰਪ੍ਰੀਤ ਸਿੰਘ ਵਡਾਲੀ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ।
ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਹਰਜਿੰਦਰ ਸਿੰਘ ਜਿੰਦਾ, ਸ.ਲੱਖਵਿੰਦਰ ਸਿੰਘ ਲੱਖੀ, ਸ.ਸੁਖਵਿੰਦਰ ਸਿੰਘ, ਸ.ਸੰਤ ਸਿੰਘ ਅਤੇ ਸ.ਕਰਨਦੀਪ ਸਿੰਘ ਸੋਹਲ ਦੇ ਨਾਮ ਸ਼ਾਮਲ ਹਨ।
ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਰੋਬੀ ਸਿੰਘ ਵਾਲੀਆ, ਸ਼੍ਰੀ ਸੰਨੀ ਸ਼ਰਮਾ ਢਿੱਲਵਾਂ, ਸ਼੍ਰੀ ਸਚੀਨ ਢਿੰਗਾਨ, ਸ.ਨਵਦੀਪ ਪਾਲ ਸਿੰਘ ਆਲਮਪੁਰ, ਸ.ਕੈਪਟਨ ਸਿੰਘ ਜੰਡਿਆਲਾ ਗੁਰੂ, ਸ.ਹਰਮਨਪ੍ਰੀਤ ਸਿੰਘ ਅਰਨੇਜਾ, ਸ.ਹਰਿੰਦਰਜੀਤ ਸਿੰਘ ਦਾਰਾ ਮਕਸੂਦਪੁਰੀ, ਸ.ਗੁਰਜਿੰਦਰ ਸਿੰਘ ਘਟੋਰਾ ਅਤੇ ਸ਼੍ਰੀ ਸੰਜੀਵ ਚੌਧਰੀ ਦੇ ਨਾਮ ਸ਼ਾਮਲ ਹਨ।
ਸ.ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਗੁਰਪ੍ਰੀਤ ਸਿੰਘ ਸਾਹਲੋਂ, ਸ.ਸਰਬਜੀਤ ਸਿੰਘ, ਸ.ਗੁਰਜਿੰਦਰ ਸਿੰਘ ਠੇਕੇਦਾਰ, ਸ.ਅੰਮ੍ਰਿਤਪਾਲ ਸਿੰਘ ਰਾਜਨ, ਸ.ਅਮਨਦੀਪ ਸਿੰਘ ਸੈਣੀ, ਸ਼੍ਰੀ ਨਵਨੀਨ ਅਗਰਵਾਲ, ਸ.ਇੰਦਰਪਾਲ ਸਿੰਘ ਨੋਬੀ ਅਤੇ ਸ.ਗੁਰਦੇਵ ਸਿੰਘ ਦੇ ਨਾਮ ਸ਼ਾਮਲ ਹਨ ।