ਪਿੰਡ ਉਝਾਂ ਵਾਲੀ ਦੀ ਅੋਰਤ ਦਾ ਰਸੋਲੀ ਦਾ ਹੋਇਆ ਸਫਲ ਆਪਰੇਸ਼ਨ
ਫਾਜ਼ਿਲਕਾ 3 ਸਤੰਬਰ 2021
ਫਾਜ਼ਿਲਕਾ ਦੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਸਰਕਾਰੀ ਹਸਪਤਾਲ ਅਤੇ ਸੀ.ਐਚ.ਸੀ. ਤੇ ਪੀ.ਐਚ.ਸੀ. ਸੈਂਟਰ ਪਿੱਛੇ ਨਹੀਂ ਹਨ। ਕਮਿਉਨਿਟੀ ਹੈਲਥ ਸੈਂਟਰ ਡੱਬਵਾਲਾ ਕਲਾ ਵਿਖੇ ਪਿਛਲੇ ਦਿਨੀਂ ਇੱਕ ਔਰਤ ਦੀ ਬੱਚੇਦਾਨੀ ਦਾ ਸਫਲਤਾਪੂਰਵਕ ਆਪਰੇਸ਼ਨ ਕੀਤਾ ਗਿਆ।ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਕਰਮਜੀਤ ਸਿੰਘ ਨੇ ਦਿੱਤੀ।
ਸੀਨੀਅਰ ਮੈਡੀਕਲ ਅਫਸਰ ਡਾ ਕਰਮਜੀਤ ਸਿੰਘ ਨੇ ਦੱਸਿਆ ਕਿ ਸੀਐਚਸੀ ਡੱਬਵਾਲਾ ਕਲਾ ਵਿਖੇ ਛੋਟੇ ਅਪਰੇਸ਼ਨ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਸਨ।ਇਸ ਤੋਂ ਇਲਾਵਾ ਵੀ ਸੈਂਅਰ ਵਿਖੇ ਆਉਣ ਵਾਲੇ ਮਰੀਜਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਸਰਜਨ ਕੀਰਤੀ ਗੋਇਲ ਅਤੇ ਉਨ੍ਹਾਂ ਦੀ ਟੀਮ ਨੇ ਇੱਕ ਔਰਤ ਦੀ ਬਚੇਦਾਨੀ ਦਾ ਸਫਲਤਾਪੂਰਵਕ ਆਪਰੇਸ਼ਨ ਕੀਤਾ ਅਤੇ ਆਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਡਾ. ਕੀਰਤੀ ਗੋਇਲ ਸਰਜਨ ਨੇ ਦੱਸਿਆ ਕਿ ਪਿੰਡ ਓਝਾਂ ਵਾਲੀ ਦੀ ਔਰਤ ਦੀ ਬੱਚੇਦਾਨੀ ਵਿੱਚ ਰਸੌਲੀ ਸੀ ਅਤੇ ਉਹ ਬਹੁਤ ਪ੍ਰੇਸ਼ਾਨੀ ਵਿੱਚ ਸੀ।ਉਨ੍ਹਾਂ ਦੱਸਿਆ ਕਿ ਜਾਂਚ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਆਪ੍ਰੇਸ਼ਨ ਨਾਲ ਹੀ ਔਰਤ ਨੂੰ ਇਸ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਈ ਜਾ ਸਕਦੀ ਹੈ ਜਿਸ ਤਹਿਤ ਸਫਲ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ।
ਇਸ ਦੌਰਾਨ ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਅਰਨੀਵਾਲਾ ਦਫਤਰ ਦੇ ਇੰਚਾਰਜ ਲਿੰਕਨ ਮਲਹੋਤਰਾ ਨੇ ਸੀ.ਐਚ.ਸੀ. ਡਬਵਾਲਾ ਕਲਾਂ ਦੇ ਸਿਹਤ ਸਟਾਫ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਡਾਕਟਰ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਸੀ.ਐਚ.ਸੀ. ਡਬਵਾਲਾ ਕਲਾਂ ਸੈਂਅਰ ਵੱਲੋਂ ਲੋਕਾਂ ਨੂੰ ਸੁਚਜੇ ਢੰਗ ਨਾਲ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਵਿੱਚ ਉਨ੍ਹਾਂ ਵੱਲੋਂ ਹਸਪਤਾਲ ਤੇ ਸਿਹਤ ਅਮਲੇ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਦੌਰਾਨ ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ, ਸੈਨੇਟਰੀ ਇੰਸਪੈਕਟਰ ਬਲਜੀਤ ਸਿੰਘ, ਲੇਖਾਕਾਰ ਧਰਮਵੀਰ ਕੁਮਾਰ, ਸਟਾਫ ਨਰਸ ਸਤਵੰਤ ਕੌਰ, ਦੀਪੀ ਰਾਣੀ, ਰੀਨਾ ਰਾਣੀ, ਬਲਵਿੰਦਰ ਕੌਰ ਹਾਜ਼ਰ ਸਨ।