ਸੋਹਾਣਾ ਵਿੱਖੇ ਆਨਲਾਈਨ ਸਮਰ ਕੈਂਪ- ਦੇ ਅੱਜ ਗਿਆਰਵੇਂ ਦਿਨ ਦਾ ਮੇਲਾ ਹਰਮੇਸ਼ ਕੌਰ ਯੋਧੇ ਨੇ ਲੁੱਟਿਆ :ਸੁਧਾ ਜੈਨ

ਸਮਰ ਕੈਂਪ ਦੇ 11ਵੇਂ ਦਿਨਾਂ ਬਿਆਸ ਤੋਂ ਸਟੇਟ ਅਵਾਰਡੀ ਮੈਡਮ ਹਰਮੇਸ਼ ਕੌਰ ਯੋਧੇ ਪ੍ਰਸਿੱਧ ਪੰਜਾਬੀ ਲੇਖਿਕਾ-ਗਾਇਕਾ ਨਾਲ ਕਰਵਾਈ ਮੁਲਾਕਾਤ
ਵਿਦਿਆਰਥੀਆਂ ਦੀ ਮੰਗ ਤੇ ਸਮਰ ਕੈਂਪ ਵਿੱਚ ਚਾਰ ਦਿਨਾਂ ਦਾ ਕੀਤਾ ਗਿਆ ਵਾਧਾ
ਐਸ.ਏ.ਐਸ ਨਗਰ,06 ਜੂਨ 2021
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਵਿਚ ਚਲ ਰਹੇ ਸਮਰ ਕੈਂਪ ਦੇ 11ਵੇਂ ਦਿਨਾਂ ਬਿਆਸ ਤੋਂ ਸਟੇਟ ਅਵਾਰਡੀ ਮੈਡਮ ਹਰਮੇਸ਼ ਕੌਰ ਯੋਧੇ ਪ੍ਰਸਿੱਧ ਪੰਜਾਬੀ ਲੇਖਿਕਾ-ਗਾਇਕਾ ਨਾਲ ਕਰਵਾਈ ਮੁਲਾਕਾਤ। ਇਹ ਜਾਣਕਾਰੀ ਦਿੰਦਿਆ ਸਟੇਟ ਐਵਾਰਡੀ ਹਿੰਦੀ ਅਧਿਆਪਕਾ ਅਤੇ ਆਯੋਜਕ ਸਮਰ ਕੈਂਪ ਮੈਡਮ ਸੁਧਾ ਜੈਨ ਨੇ ਦੱਸਿਆ ਕਿ ਆਨਲਾਈਨ ਸਮਰ ਕੈਂਪ- ਦੇ ਅੱਜ ਗਿਆਰਵੇਂ ਦਿਨ ਦਾ ਮੇਲਾ ਹਰਮੇਸ਼ ਕੌਰ ਯੋਧੇ ਨੇ ਲੁੱਟਿਆ ਹੈ। ਜਿਸ ਵਿਚ ਸੱਭਿਆਚਾਰ ਵਿਰਸੇ ਨੂੰ ਸੰਭਾਲਣ ਬਾਰੇ ਚਰਚਾ ਕੀਤੀ ਉਹਨਾਂ ਦੀਆਂ ਸਭਿਆਚਾਰਕ ਵੀਡੀਓਜ ਆਨਲਾਈਨ ਸਾਂਝੀਆਂ ਕੀਤੀਆਂ ਗਈਆਂ। ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ। । ਇਸ ਉਪਰੰਤ ਕੈਂਪ ਦੇ ਅਗਲੇ ਦਿਨ ਕੈਂਪਰ ਵਿਦਿਆਰਥਣਾਂ ਦਾ ਸਭਿਆਚਾਰਕ ਗੀਤ ਗਾਇਨ ਮੁਕਾਬਲਾ ਕਰਵਾਇਆ ਜਾਵੇਗਾ ।
ਆਯੋਜਕ ਮੈਡਮ ਸੁਦੀਪ ਨੇ ਸਮਰ ਕੈਂਪ ਵਿੱਚ ਮਸ਼ਹੂਰ ਸ਼ਖਸੀਅਤ ਨਾਲ ਰੂਬਰੂ ਨੂੰ ਇਕ ਸਫ਼ਲ ਉਪਰਾਲਾ ਦੱਸਿਆ। ਕਿਉਂਕਿ ਜਿਉਂ ਜਿਉਂ ਵੱਖਰੇ ਵੱਖਰੇ ਖੇਤਰਾਂ ਵਿਚ ਮਸ਼ਹੂਰ ਸ਼ਖਸੀਅਤਾਂ ਅਤੇ ਜਾਣਕਾਰ ਨਾਲ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਵਾਇਆ ਜਾ ਰਿਹਾ ਹੈ ਤਿਉਂ ਤਿਉਂ ਬੱਚਿਆਂ ਦਾ ਸਮਰ ਕੈਂਪ ਵਿਚ ਰੁੱਝਾਨ ਅਤੇ ਲਗਾਅ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਤੇ ਕੈਂਪ ਦੇ ਦਿਨ ਵਧਾਉਣ ਦੀ ਮੰਗ ਹੋਰ ਜ਼ੋਰ ਫੜਦੀ ਜਾ ਰਹੀ ਹੈ। ਇਸ ਗੱਲ ਤੋਂ ਮੈਡਮ ਸੁਧਾ ਜੈਨ ਬਹੁਤ ਖੁਸ਼ ਹਨ । ਵਿਦਿਆਰਥੀਆਂ ਦੀ ਮੰਗ ਨੂੰ-ਦਿਨ ਪ੍ਰਤੀ ਦਿਨ ਵਧਦੀ ਪ੍ਰਸਿਧੀ ਨੂੰ ਵੇਖਦੇ ਹੋਏ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਊਸ਼ਾ ਮਹਾਜਨ ਦੀ ਆਗਿਆ ਨਾਲ਼ ਸਮਰ ਕੈਂਪ ਵਿੱਚ ਚਾਰ ਦਿਨਾਂ ਦਾ ਵਾਧਾ ਕੀਤਾ ਗਿਆ।

Spread the love