ਸੋਹਾਣਾ ਵਿੱਖੇ ਆਨਲਾਈਨ ਸਮਰ ਕੈਂਪ ਦੇ ਦਸਵੇਂ ਦਿਨ “ਵਿਸ਼ਵ ਵਾਤਾਵਰਣ ਦਿਵਸ” ਹੁੰਮ ਹੁਮਾ ਕੇ ਮਨਾਇਆ ਗਿਆ : ਸੁਧਾ ਜੈਨ ‘ਸੁਦੀਪ'

ਵਿਸ਼ਵ ਵਾਤਾਵਰਣ ਦਿਵਸ ‘ਤੇ ਵਿਸ਼ੇਸ਼ਵਿਦਿਆਰਥੀਆਂ ਨਾਲ ਵਾਤਾਵਰਨ ਦੀ ਰੱਖਿਆ, ਨਵੇਂ ਬੂਟੇ ਲਗਾਉਣ ਅਤੇ ਪੁਰਾਣਿਆਂ ਦੀ ਦੇਖਭਾਲ ਸਬੰਧੀ ਕੀਤੇ ਜ਼ਿੰਮੇਵਾਰੀ ਦੇ ਨੁਕਤੇ ਸਾਂਝੇ
ਰੁੱਖਾਂ ਦੀ ਦੇਖਭਾਲ ਕਰਕੇ, ਹੋਰ ਨਵੇਂ ਰੁੱਖ ਵੀ ਲਾਈਏ,
ਆਉਣ ਵਾਲੀ ਪੀੜ੍ਹੀ ਲਈ ਵੀ, ਵਾਤਾਵਰਨ ਬਚਾਈਏ।
ਐਸ.ਏ.ਐਸ ਨਗਰ, 05 ਜੂਨ 2021
ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਰੱਖਿਆ, ਨਵੇਂ ਬੂਟੇ ਲਗਾਉਣ ਅਤੇ ਪੁਰਾਣਿਆਂ ਦੀ ਦੇਖਭਾਲ ਜ਼ਿੰਮੇਵਾਰੀ ਨਾਲ ਕਰਨ ਲਈ ਪ੍ਰੇਰਿਆ ਗਿਆ। ਬੱਚਿਆਂ ਨੇ ਆਪੋ-ਆਪਣੇ ਘਰੀਂ ਬੂਟੇ ਲਗਾਏ । ਘਰੇ ਲੱਗੇ ਹੋਏ ਬੂਟਿਆਂ ਦੀ ਦੇਖਭਾਲ ਕਰ ਕੇ ਪਾਣੀ ਦੇ ਕੇ ਜ਼ਿੰਮੇਵਾਰੀ ਨੂੰ ਸਮਝਣ ਲਈ ਪ੍ਰੇਰਿਆ ਗਿਆ। ਅੱਜ ਸਮਰ ਕੈਂਪ 10ਵੇਂ ਦਿਨ ਦੌਰਾਨ ਵਿਦਿਆਰਥੀਆਂ ਨੂੰ ਵਾਤਾਵਰਨ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ। ਸਮਰ ਕੈਂਪ ਵਿੱਚ ਮੈਡਮ ਹਰਮੇਸ਼ ਕੌਰ ਯੋਧੇ ਸਟੇਟ ਅਵਾਰਡੀ ਨੇ ਸੱਭਿਆਚਾਰ ਵਿਰਸੇ ਨੂੰ ਸੰਭਾਲਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਵਿਦਿਆਰਥੀਆਂ ਦੀ ਮੰਗ ਨੂੰ-ਦਿਨ ਪ੍ਰਤੀ ਦਿਨ ਵਧਦੀ ਪ੍ਰਸਿਧੀ ਨੂੰ ਵੇਖਦੇ ਹੋਏ ਸਟੇਟ ਅਵਾਰਡੀ ਹਿੰਦੀ ਅਧਿਆਪਕਾ ਅਤੇ ਸਮਰ ਦੀ ਕੈਂਪ ਦੀ ਆਯੋਜਕ ਮੈਡਮ ਸੁਧਾ ਜੈਨ ਸੁਦੀਪ ਨੇ ਵਿਦਿਆਰਥੀਆਂ ਨੂੰ ਸਮਰ ਕੈਂਪ ਵਿੱਚ ਦੋ ਦਿਨ ਦੇ ਹੋਰ ਵਾਧੇ ਦਾ ਭਰੋਸਾ ਦਵਾਇਆ ।

Spread the love