ਅੰਮ੍ਰਿਤਸਰ, 13 ਅਗਸਤ 2021
ਭਾਰਤ ਦੀ ਆਜਾਦੀ ਦੀ 75 ਵੀਂ ਵਰ੍ਹੇਗੰਡ ਮੌਕੇ ਆਯੋਜਿਤ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਸਮਾਗਮ ਤਹਿਤ ਨਹਿਰੂ ਯੁਵਾ ਕੇਂਦਰ ਸੰਗਠਨ ਤੇ ਖੇਡ ਵਿਭਾਗ ਭਾਰਤ ਸਰਕਾਰ ਦੁਆਰਾ ਦੇਸ਼ ਦੇ ਸਾਰੇ ਰਾਜਾਂ ਵਿੱਚ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 744 ਜ਼ਿਲਿ੍ਹਆਂ ਵਿੱਚ 13 ਅਗਸਤ 2021 ਤੋਂ 2 ਅਕਤੂਬਰ 2021 ਦੌਰਾਨ ਫਿਟ ਇੰਡੀਆ ਫਰੀਡਮ ਰਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਨਹਿਰੂ ਯੁਵਾ ਕੇਂਦਰ ਅਤੇ ਐਨਐਸਐਸ ਵਲੰਟੀਅਰਾਂ ਅਤੇ ਯੂਥ ਕਲੱਬ ਦੇ ਅਧਿਕਾਰੀਆਂ ਵਲੋਂ ਜਿਲ੍ਹੇ ਦੇ 75 ਵੱਖ -ਵੱਖ ਬਲਾਕਾਂ ਦੇ ਕਸਬਿਆਂ ਅਤੇ ਪਿੰਡਾਂ ਵਿੱਚ ਇੱਕ ਜਿਲ੍ਹਾ ਪੱਧਰੀ ਦੌੜ ਦਾ ਆਯੋਜਨ ਕੀਤਾ ਗਿਆ।
ਜ਼ਿਲ੍ਹਾ ਪੱਧਰ ਦੇ ਫਰੀਡਮ ਰਨ ਦਾ ਆਯੋਜਨ ਜਲਿ੍ਹਆਂਵਾਲਾ ਬਾਗ ਤੋਂ ਲੈ ਕੇ ਕੰਪਨੀ ਬਾਗ ਤੱਕ ਕੀਤਾ ਗਿਆ। ਇਸ ਮੌਕੇ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਸ੍ਰੀ ਸੁਨੀਲ ਦੱਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਦੱਤੀ ਨੇ ਨੌਜਵਾਨਾਂ ਨੂੰ ਸਰੀਰਕ ਗਤੀਵਿਧੀਆਂ ਨੂੰ ਜੀਵਨ ਵਿੱਚ ਅਪਣਾਉਣ ਦੇ ਨਾਲ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਸਹੁੰ ਵੀ ਚੁਕਾਈ। ਸ੍ਰੀ ਦੱਤੀ ਨੇ ਜਲਿਆਂਵਾਲਾ ਬਾਗ ਨੂੰ ਦੇਸ ਦੀ ਆਜਾਦੀ ਦਾ ਅਹਿਮ ਹਿੱਸਾ ਦੱਸਿਆ।
ਇਸ ਸਮਾਗਮ ਦੇ ਆਰੰਭ ਵਿੱਚ ਸਾਰੇ ਨੌਜਵਾਨਾਂ ਨੂੰ ਟੀ-ਸਰਟਾਂ ਅਤੇ ਕੈਪਸ ਦੀ ਵੰਡ ਕੀਤੀ ਗਈ। ਇਸ ਮੌਕੇ ਜ਼ਿਲਾ ਯੂਥ ਅਧਿਕਾਰੀ ਆਕਾਂਸ਼ਾ ਮਹਾਵਰੀਆ ਵਲੋਂ ਸਮਾਗਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਭਾਰਤ ਦੀ ਆਜਾਦੀ ਦੀ 75ਵੀਂ ਵਰ੍ਹੇਗੰਡ ਦੇ ਨਾਲ ਨਾਲ ਇਹ ਪ੍ਰੋਗਰਾਮ ਫਿਟ ਇੰਡੀਆ ਮਿਸਨ ਵੀ ਹੈ ਅਤੇ ਉਨ੍ਹਾਂ ਨੇ ਫਿਟ ਇੰਡੀਆ ਤਹਿਤ ਨੌਜਵਾਨਾਂ ਨੂੰ ਜੀਵਨ ਵਿੱਚ ਫਿੱਟ ਰਹਿਣ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਰਾਸਟਰੀ ਗੀਤ ਦਾ ਆਯੋਜਨ ਕੀਤਾ ਗਿਆ ਅਤੇ ਮੁੱਖ ਮਹਿਮਾਨ ਵਿਧਾਇਕ ਸ੍ਰੀ ਸੁਨੀਲ ਦੱਤੀ ਨੂੰ ਰੋਹਿਲ ਕੁਮਾਰ ਕਟਾ ਵਲੋਂ ਸਨਮਾਨਤ ਕੀਤਾ ਗਿਆ।
ਇਸ ਦੌੜ ਨੂੰ ਪੰਜਾਬ ਨੈਸ਼ਨਲ ਬੈਂਕ ਤੋਂ ਸ੍ਰੀ ਖੁਸ਼ਪਾਲ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨਾਂ ਦੱਸਿਆ ਕਿ ਇਹ ਦੌੜ ਜਲਿ੍ਹਆਂਵਾਲਾ ਬਾਗ ਅੰਮ੍ਰਿਤਸਰ ਤੋਂ ਸੁਰੂ ਹੋ ਕੇ ਅਤੇ ਕਟੜਾ ਆਹਲੁਵਾਲੀਆ ਗੇਟ ਤੋਂ ਹੁੰਦੀ ਹੋਈ ਹਾਲ ਗੇਟ ਪੁੱਜੀ ਜਿਥੇ ਅੰਮ੍ਰਿਤਸਰ ਦੇ ਜਿਲ੍ਹਾ ਯੁਵਾ ਅਧਿਕਾਰੀ ਆਕਾਂਸ਼ਾ ਮਹਾਵਰੀਆ ਅਤੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਨੇ ਆਜਾਦੀ ਘੁਲਾਟੀਏ ਸਹੀਦ ਉਧਮ ਸਿੰਘ ਦੇ ਬੁੱਤ ’ਤੇ ਸਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਰੇਸ ਟੀਮ ਕਿ੍ਰਸਟਲ ਚੌਕ ਤੋਂ ਹੁੰਦੀ ਹੋਈ ਕੰਪਨੀ ਬਾਗ ਪੁੱਜੀ।
ਇਸ ਮੌਕੇ ਮੈਡਮ ਆਕਾਂਸ਼ਾ ਨੇ ਸਾਰੇ ਆਜਾਦੀ ਘੁਲਾਟੀਆਂ ਨੂੰ ਰਾਸਟਰਪਿਤਾ ਮਹਾਤਮਾ ਗਾਂਧੀ, ਸੁਭਾਸ ਚੰਦਰ ਬੌਸ, ਸਹੀਦ ਭਗਤ ਸਿੰਘ ਨੂੰ ਕੰਪਨੀ ਬਾਗ, ਅੰਮ੍ਰਿਤਸਰ ਵਿਖੇ ਸਰਧਾ ਦੇ ਫੁੱਲ ਭੇਟ ਕਰਕੇ ਯਾਦ ਕੀਤਾ।