ਕੋਵਿਡ ਵੈਕਸੀਨ ਲਗਵਾਉਣਾ ਸੁਰੱਖਿਅਤ, ਟੀਕਾਕਰਨ ਲਾਜਮੀ ਕਰਵਾਇਆ ਜਾਵੇ:ਸੀਨੀਅਰ ਮੈਡੀਕਲ ਅਫਸਰ
ਕੀਰਤਪੁਰ ਸਾਹਿਬ 10 ਜੂਨ 2021
ਸਿਵਲ ਸਰਜਨ,ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਦਲਜੀਤ ਕੋਰ ਦੀ ਅਗਵਾਈ ਹੇਠ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਅਧੀਨ ਪਿੰਡ ਅਗੰਮਪੁਰ ਵਿੱਖੇ ਕੋਵਿਡ-19 ਟੀਕਾਕਰਨ ਕੀਤਾ ਗਿਆ।ਇਸ ਸਬੰਧੀ ਵਧੇਰੀ ਜਾਣਜਾਰੀ ਦਿੰਦਿਆ ਐਸ.ਆਈ ਬਲਵੰਤ ਰਾਏ ਨੇ ਦੱਸਿਆ ਕਿ ਕੋਵਿਡ-19 ਦੀ ਹਦਾਇਤਾ ਦੀ ਪਾਲਨਾ ਕਰ ਅੱਜ ਰਾਧਾ ਸਵਾਮੀ ਸਤਿਸੰਗ ਭਵਨ ਪਿੰਡ ਅਗੰਮਪੁਰ ਵਿੱਖੇ ਟੀਕਾਕਰਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਕੋਵਿਡ-19 ਟੀਕਾਕਰਨ ਦੀ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਰਾਧਾ ਸਵਾਮੀ ਸਤਿਸੰਗ ਘਰ ਦੀ ਮੈਨੇਜਮੈਂਟ ਨੇ ਖਾਸ ਸਹਿਯੋਗ ਦਿੱਤਾ।
ਸੀਨੀਅਰ ਮੈਡੀਕਲ ਅਫਸਰ ਦਲਜੀਤ ਕੌਰ ਨੇ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ ਵੈਕਸੀਨ ਸੁਰੱਖਿਅਤ ਹੈ ਹਰ ਕੋਈ ਲਾਜਮੀ ਤੋਰ ਤੇ ਟੀਕਾਕਰਨ ਕਰਵਾਏ। ਵੱਖ ਵੱਖ ਸੰਸਥਾਵਾ,ਸੰਗਠਨਾਂ, ਕਲੱਬਾਂ ਅਤੇ ਪਤਵੰਤਿਆ ਵਲੋਂ ਆਮ ਲੋਕਾਂ ਨੂੰ ਵੱਧ ਤੋ ਵੱਧ ਟੀਕਾਕਰਨ ਲਈ ਪ੍ਰੇਰਿਤ ਕਰਨ ਦਾ ਕੀਤਾ ਜਾ ਰਿਹਾ ਉਪਰਾਲਾ ਬੇਹੱਦ ਸ਼ਲਾਘਾ ਯੋਗ ਹੈ। ਕਰੋਨਾ ਨੁੰ ਹਰਾਉਣ ਦਾ ਸਪੱਸ਼ਟ ਤੇ ਸਕਾਰਾਤਮਕ ਮਾਰਗ ਕੋਵਿਡ ਦੀਆ ਸਾਵਧਾਨੀਆ ਨੂੰ ਅਪਨਾਉਣਾ ਹੈ। ਜਦੋ ਤੱਕ ਹਰ ਕੋਈ ਸੁਰੱਖਿਅਤ ਨਹੀ ਹੈ ਉਦੋ ਤੱਕ ਕੋਈ ਵੀ ਸੁਰੱਖਿਅਤ ਨਹੀ ਹੈ, ਇਸ ਸਿਧਾਂਤ ਨੂੰ ਅਪਨਾ ਕੇ ਹੀ ਮਿਸ਼ਨ ਫਤਿਹ 2.0 ਨੂੰ ਸਫਲ ਬਣਾਇਆ ਜਾ ਸਕਦਾ ਹੈ। 0ਇਸ ਮੋਕੇ ਤੇ ਸੀ.ਐਚ.ੳ ਅਮਨਦੀਪ, ਮੇਲ ਵਰਕਰ ਨਰੇਸ਼ ਰਾਣਾ, ਬਲਜੀਤ ਸਿੰਘ, ਅਸ਼ੋਕ ਚੋਹਾਣ, ਏ.ਐਨ.ਐਮ ਬਲਜੀਤ ਕੋਰ,ਰਣਬੀਰ ਕੋਰ,ਰਜਨੀ ਰਾਧਾ ਸਵਾਮੀ ਮੈਨਜਮੈਂਟ ਵੱਲੋਂ ਪ੍ਰਧਾਨ ਧਰਮ ਸਿੰਘ, ਸੈਕਟਰੀ ਬਲਵੰਤ ਸਿੰਘ, ਮੈਂਬਰ ੳਮਪ੍ਰਕਾਸ਼ , ਹਰਸ਼ਰਨ ਸਿੰਘ, ਕਿਸ਼ਨ ਲਾਲ, ਜਥੇਦਾਰ ਸਰਵਦਿਆਲ ਸਿੰਘ , ਮੈਂਬਰ ਗੁਰਮਿੰਦਰ ਸਿੰਘ ਅਤੇ ਵਿਕਾਸ ਸੇਖੜੀ ਹਾਜਰ ਸੀ।