ਅਧਿਆਪਕ ਦਿਵਸ ਮੋਕੇ ਰੈੱਡ ਕਰਾਸ ਨਸਾ ਛੁਡਾਓ ਕੇਂਦਰ ਵਲੋਂ ਕੀਤਾ ਗਿਆ 21 ਅਧਿਆਪਕਾਂ ਨੂੰ ਸਨਮਾਨਿਤ

ਗੁਰਦਾਸਪੁਰ, 6 ਸਤੰਬਰ 2021 ਰੈੱਡ ਕਰਾਸ ਨਸਾ ਛੁਡਾਓ ਕੇਂਦਰ ਵਲੋ ਅਧਿਆਪਕ ਦਿਵਸ ਮੋਕੇ ਇੱਕ ਸਮਾਹਰੋਹ ਆਯੋਜਿਤ ਕਰਕੇ 21 ਅਧਿਆਪਕਾਂ ਨੂੰ ਵਿਸ਼ੇਸ ਤੌਰ ਤੋ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰੋਮੇਸ਼ ਮਹਾਜਨ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਅਧਿਆਪਕ ਸਾਡੇ ਵਰਤਮਾਨ ਅਤੇ ਭਵਿੱਖ ਦੀ ਸਿਰਜਣਾ ਵਿੱਚ ਅਤਿਮ ਭੂਮਿਕਾ ਨਿਭਾ ਰਹੇ ਹਨ । ਇਨ੍ਹਾਂ ਕਰਕੇ ਹੀ ਸਾਡੇ ਬੱਚੇ ਆਪਣੇ ਜੀਵਨ ਦੀ ਸੁਰੂਆਤ ਤੋਂ ਲੈ ਕੇ ਭਵਿੱਖ ਦੀ ਸਿਰਜਣਾ ਤੱਕ ਸਹੀ ਮਾਰਗ ਤੇ ਚੱਲਦੇ ਹਨ । ਅਧਿਆਪਕ ਸਾਡਾ ਗੁਰੂ ਹੁੰਦਾ ਹੈ ਅਤੇ ਇਹਨਾਂ ਦੇ ਦੱਸੇ ਸਹੀ ਮਾਰਗ ਕਰਕੇ ਹੀ ਅਸੀਂ ਸਫਲ ਹੁੰਦੇ ਹਾਂ । ਇੱਕ ਚੰਗੇ ਵਿਦਿਆਰਥੀ ਦੇ ਚਰਿੱਤਰ ਨਿਰਮਾਣ, ਭਵਿੱਖ ਸਿਰਜਣ ਵਿੱਚ ਅਤੇ ਸਫਲ਼ ਹੋਣ ਪਿਛੇ ਚੰਗੇ ਅਧਿਆਪਕ ਦਾ ਵੱਡਾ ਰੋਲ ਹੁੰਦਾ ਹੈ । ਇਨ੍ਹਾ ਅਧਿਆਪਕਾਂ ਦੇ ਦਿਨ ਰਾਤ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਵਿੱਚ, ਅੰਣਥਕ ਮਿਹਨਤ ਨਾਲ ਕੰਮ ਕਰਨ ਪ੍ਰਤੀ ਇਹਨਾਂ ਨੂੰ ਸਰਾਉਹਣਾ ਸਾਡਾ ਫਰਜ਼ ਬਣਦਾ ਹੈ ਮੌਕੇ ਇਸੇ ਦੇ ਮੱਦੇਨਜ਼ਰ ਅਧਿਆਪਕ ਦਿਵਸ ਮੌਕੇ ਇਸ ਸੈਂਟਰ ਵਲੋਂ 21 ਅਧਿਆਪਕਾਂ ਨੂੰ ਸਿਰੋਪਾ ਭੇਂਟ ਕਰਕੇ, ਸਨਮਾਨ ਚਿੰਨ ਦੇ ਕੇ ਅਤੇ ਫੁੱਲਾਂ ਦੇ ਹਾਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।
ਇਨ੍ਹਾ ਅਧਿਆਪਕਾਂ ਵਿੱਚ ਸ੍ਰੀ ਮਤੀ ਵੀਨਾ ਸ਼ਰਮਾ, ਨਿਧੀ ਸ਼ਰਮਾ, ਸ਼੍ਰੀ ਸੁਖਦੇਵ ਸਿੰਘ, ਸ੍ਰੀ ਰਜਿੰਦਰ ਸਿੰਘ, ਸ੍ਰੀਮਤੀ ਸੁਖਬੀਰ ਕੌਰ, ਦਵਿੰਦਰ ਕੌਰ, ਮਨਜਿੰਦਰ ਕੌਰ, ਸਰਬਜੀਤ ਕੌਰ, ਸ੍ਰੀ ਪਰਮਿੰਦਰ ਸੈਣੀ, ਸ੍ਰੀ ਮਤੀ ਭਵਨਦੀਪ ਕੌਰ, ਮਿਸ ਪੂਨਮ ਸ਼ਰਮਾ, ਸ੍ਰੀ ਜੋਧ ਸਿੰਘ , ਸ੍ਰੀ ਮਤੀ ਗੁਰਵਿੰਦਰ ਕੌਰ, ਗੀਤਿਕਾ ਜੋਤੀ, ਸ੍ਰੀ ਰਾਜੀਵ ਕੁਮਾਰ (ਪ੍ਰਿਸਿਪਲ ), ਰੋਜੀ, ਸਵਿਤਾ ਕਪੂਰ ਆਦਿ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸਦੇ ਨਾਲ ਹੀ ਨਸਾ ਮੁਕਤ ਭਾਰਤ ਅਭਿਆਨ ਲਈ ਭਾਰਤ ਸਰਕਾਰ ਦਾ ਸਾਥ ਦੇਣ ਲਈ ਇੰਡੀਅਨ ਰੈਡ ਕਰਾੱਸ ਸੋਸਾਇਟੀ ਦੇ ਅੰਬੈਸਡਰ ਬਣਨ ਲਈ ਵੀ ਪ੍ਰੇਰਿਤ ਕੀਤਾ ਗਿਆ, ਜਿਸ ਤੇ ਸਮੁਹ ਅਧਿਆਪਕਾਂ ਨੇ ਭਰੋਸਾ ਦਿਵਾਇਆ ਕਿ ਉਹ ਵੀ ਨਸਿਆ ਖਿਲਾਫ ਲੜਾਈ ਵਿੱਚ ਸਾਥ ਜਰੂਰ ਦੇਣਗੇ ।
ਇਸ ਮੌਕੇ ਸਟਾਫ ਮੈਂਬਰ ਰਘੁਵੀਰ ਸਿੰਘ, ਕੋਮਲਪ੍ਰੀਤ ਕੌਰ, ਟੀ.ਐਸ.ਵਾਲਿਆ ਹਾਜਿਰ ਸਨ ।
ਅਧਿਆਪਕ ਦਿਵਸ ਮੋਕੇ ਰੈੱਡ ਕਰਾਸ ਨਸਾ ਛੁਡਾਓ ਕੇਂਦਰ ਵਲੋਂ ਕੀਤਾ ਗਿਆ 21 ਅਧਿਆਪਕਾਂ ਨੂੰ ਸਨਮਾਨਿਤ

Spread the love