ਅਧਿਆਪਕ ਦਿਵਸ ਮੌਕੇ ਰੂਪਨਗਰ ਜ਼ਿਲ੍ਹੇ ਦੇ ਤਿੰਨ ਅਧਿਆਪਕ ਮਾਣ ਮੱਤੀਆਂ ਸੇਵਾਵਾਂ ਬਦਲੇ ਰਾਜ ਪੱਧਰੀ ਪੁਰਸਾਕਰ ਨਾਲ ਸਨਮਾਨਿਤ

ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਰੂਪਨਗਰ ਜ਼ਿਲ੍ਹੇ ਦੇ ਰਾਜ ਪੱਧਰੀ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਵਧਾਈ
ਰੂਪਨਗਰ ਵਿਖੇ ਆਨਲਾਈਨ ਰਾਜ ਪੱਧਰੀ ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾਂ ਨੇ ਕੀਤਾ ਸਨਮਾਨ
ਰੂਪਨਗਰ ਜ਼ਿਲ੍ਹੇ ਦੇ ਪਰਵਿੰਦਰ ਸਿੰਘ, ਚਾਹਵੀ ਅਤੇ ਸੀਮਾ ਨੂੰ ਮਿਲਿਆ ਰਾਜ ਪੱਧਰੀ ਪੁਰਸਕਾਰ
ਰੂਪਨਗਰ 5, ਸਤੰਬਰ 2021 ਪੰਜਾਬ ਸਰਕਾਰ ਵਲੋਂ ਅੱਜ ਅਧਿਆਪਕ ਦਿਵਸ ਮੌਕੇ ਵਧੀਆ ਕਾਰਗੁਜਾਰੀ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਨਿਤ ਕਰਨ ਲਈ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ।ਮੁੱਖ ਸਮਾਗਮ ਪਟਿਆਲਾ ਵਿਖੇ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਅਤੇ ਤਕਨੀਕੀ ਸਿੱਖਿਆ ਸਕੱਤਰ ਰਮੇਸ਼ ਗੰਟਾ ਸਮੇਤ ਕਈ ਕਈ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ।ਇਸ ਰਾਜ ਪੱਧਰੀ ਸਮਾਗਮ ਵਿਚ ਸਾਰੇ ਜ਼ਿਲਿਆਂ ਵਲੋਂ ਆਨਲਾਈਨ ਸ਼ਮੂਲੀਅਤ ਕੀਤੀ ਗਈ।ਹਰ ਜ਼ਿਲ੍ਹੇ ਦੇ ਰਾਜ ਪੱਧਰੀ ਪੁਰਸਾਕਰ ਜੇਤੂਆਂ ਨੂੰ ਉਨ੍ਹਾਂ ਦੀ ਪੋਸਟਿੰਗ ਵਾਲੇ ਜ਼ਿਲ੍ਹੇ ਵਿਚ ਹੀ ਸਨਮਾਨਿਤ ਕੀਤਾ ਗਿਆ।ਰੂਪਨਗਰ ਜ਼ਿਲੇ ਦਾ ਸਮਾਗਮ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦਫਤਰ ਵਿਖੇ ਕੀਤਾ ਗਿਆ।ਇਸ ਸਮਾਗਮ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀ ਸੰਜੀਵ ਸ਼ਰਮਾਂ ਨੇ ਰੂਪਨਗਰ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਨੂੰ ਮਾਣ ਮੱਤੀਆਂ ਸੇਵਾਵਾਂ ਬਦਲੇ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਰੂਪਨਗਰ ਜ਼ਿਲ੍ਹੇ ਦੇ ਰਾਜ ਪੱਧਰੀ ਪੁਰਸਕਾਰ ਜਿੱਤਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਨਾਲ ਹੀ ਆਸ ਜਤਾਈ ਹੈ ਕਿ ਅਵਾਰਡ ਜੇਤੂ ਅਧਿਆਪਕ ਬਾਕੀ ਅਧਿਾਪਕਾਂ ਲਈ ਵੀ ਪ੍ਰੇਰਣਾ ਸਰੋਤ ਬਣਨਗੇ।ਉਨਾ ਨਾਲ ਹੀ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਕੋਵਿਡ ਦੌਰਾਨ ਸਰਕਾਰੀ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਗਿਆ।
ਰੂਪਨਗਰ ਵਿਖੇ ਜਿਹੜੇ ਅਧਿਆਪਕਾਂ ਨੂੰ ਸਨਾਮਨਿਤ ਕੀਤਾ ਗਿਆ ਉਨ੍ਹਾਂ ਵਿਚ ਸ੍ਰੀਮਤੀ ਚਾਹਵੀ ਅੰਗਿਰੇਜੀ ਮਿਸਟ੍ਰੈਸ ਸਰਕਾਰੀ ਮਿਡਲ ਸਕੂਲ ਬਲਣ ਕਲਾਂ, ਪਰਵਿੰਦਰ ਸਿੰਘ ਈ.ਟੀ.ਟੀ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕਥੇੜਾ ਅਤੇ ਸ੍ਰੀਮਤੀ ਸੀਮਾ ਈ.ਟੀ.ਟੀ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੁਲਗ੍ਰਾਹ ਸ਼ਾਮਿਲ ਸਨ।
ਇਸ ਮੌਕੇ ਜ਼ਿਲ੍ਹਾ ਵਧੀਕ ਸਿੱਖਿਆ ਅਫਸਰ (ਪ੍ਰਾਇਮਰੀ) ਜਰਨੈਲ ਸਿੰਘ, ਉਪ ਜਿ਼ਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਰਿੰਦਰਪਾਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਚਰਨਜੀਤ ਸਿੰਘ ਸੋਢੀ, ਉਪ ਜਿਲਾ ਸਿੱਖਿਆ ਅਫਸਰ (ਪ੍ਰਾਇਮਰੀ) ਰੰਜਨਾ ਕਤਿਆਲ, ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਲੋਕੇਸ਼ ਮੋਹਨ ਸ਼ਰਮਾ ਵੀ ਹਾਜ਼ਿਰ ਸਨ। ਇੰਨਾਂ ਤੋ ਇਲਾਵਾ ਬੀ. ਪੀ. ਈ. ਓ ਨੰਗਲ ਸੁਦੇਸ਼ ਕੁਮਾਰੀ, ਐਮ.ਆਈ.ਐਸ ਕੋਆਰਡੀਨੇਟਰ ਜਤਿੰਦਰਪਾਲ ਸਿੰਘ, ਜਿ਼ਲ੍ਹਾ ਮੀਡੀਆ ਕੋਆਰਡੀਨੇਟਰ ਮਨਜਿੰਦਰ ਸਿੰਘ ਚੱਕਲ, ਨੈਸ਼ਨਲ ਐਵਾਰਡੀ ਮਨਮੋਹਨ ਸਿੰਘ ਅਤੇ ਸਟੇਟ ਐਵਾਰਡੀ ਵਿਕਾਸ ਵਰਮਾ ਵੀ ਹਾਜ਼ਰ ਸਨ

Spread the love