ਸ੍ਰੀ ਚਮਕੌਰ ਸਾਹਿਬ 13 ਅਗਸਤ 2021
ਸਿੱਖਿਆ ਵਿਭਾਗ ਪੰਜਾਬ ਦੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਬਲਵੰਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਕੁਲਦੀਪ ਕੌਰ ਜੀ ਦੀਆਂ ਸ਼ੁੱਭ ਇੱਛਾਵਾਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਟੀਚਰ ਫੈਸਟ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ।ਇਨਾਮ ਵੰਡ ਸਮਾਰੋਹ ਦੇ ਵਿਚ ਡੀ ਐਮ ਸਾਇੰਸ ਗੁਰਿੰਦਰ ਸਿੰਘ ਕਲਸੀ, ਅਤੇ ਡੀ ਐਮ ਮੈਥ ਜਸਵੀਰ ਸਿੰਘ ਉਚੇਚੇ ਤੌਰ ਤੇ ਪਹੁੰਚੇ।ਫੀਚਰ ਫੈਸਟ ਵਿੱਚ ਸੁਨੰਦਾ ਕੁਮਾਰੀ ਰਮਨਦੀਪ ਕੌਰ, ਰਾਜਵਿੰਦਰ ਕੌਰ,ਪ੍ਰੀਤੀ ਸ਼ਰਮਾ,ਗੁਰਿੰਦਰ ਕੌਰ,ਜੈ ਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸ ਸਮਾਗਮ ਚੋਂ ਅਨੂਪਮ, ਵਿਕਰਮਜੀਤ ਕੌਰ ਕੈਲੇ, ਅਰਵਿੰਦਰ ਕੌਰ,ਰਣਵੀਰ ਕੌਰ ਸਤਵੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।ਸੁਖਦੇਵ ਸਿੰਘ ਰਵਿੰਦਰ ਕੌਰ ਸੁਮਨਦੀਪ ਕੌਰ ਹਰਪ੍ਰੀਤ ਕੌਰ ਦਲਜੀਤ ਕੌਰ ਰਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਬਲਾਕ ਮੈਂਟਰ ਸਾਇੰਸ ਤੇਜਿੰਦਰ ਸਿੰਘ ਬਾਜ਼ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸਮਾਗਮ ਵਿਚ ਰਵਿੰਦਰ ਸਿੰਘ ਪੰਜਾਬੀ ਮਾਸਟਰ ਨੇ ਸਟੇਜ ਸੈਕਟਰੀ ਵਜੋਂ ਬਾਖ਼ੂਬੀ ਡਿਊਟੀ ਨਿਭਾਈ।ਇਸ ਸਮਾਗਮ ਦੀ ਕਾਮਯਾਬੀ ਲਈ ਬੀ ਐਮ ਤੇਜਿੰਦਰ ਸਿੰਘ ਬਾਜ਼, ਕੰਵਲਜੀਤ ਸਿੰਘ ਅਤੇ ਦਰਸ਼ਨ ਸਿੰਘ ਨੇ ਸਾਂਝੀ ਵਿਉਂਤਬੰਦੀ ਬਣਾਈ।ਇਸ ਸਮਾਗਮ ਦੀ ਇੱਕ ਹੋਰ ਵਿਲੱਖਣਤਾ ਇਹ ਸੀ ਇਸ ਸਮਾਗਮ ਵਿੱਚ ਐੱਨ. ਟੀ. ਐੱਸ .ਈ ਦੇ ਰਿਸੋਰਸ ਪਰਸਨ ਅਨੁਪਮ,ਰਵਿੰਦਰ ਕੌਰ,ਅਨੀਸ਼ ਕੁਮਾਰ,ਬਲਵਿੰਦਰ ਸਿੰਘ, ਗਗਨਦੀਪ ਕੌਰ ਅਤੇ ਜਸਵੀਰ ਕੌਰ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਤ ਕੀਤਾ ਗਿਆ।ਸਮਾਗਮ ਦੇ ਅੰਤ ਵਿੱਚ ਨੋਡਲ ਅਫ਼ਸਰ ਪ੍ਰਿਸੀਪਲ ਬਲਵੰਤ ਸਿੰਘ ਨੇ ਸਾਰਿਆਂ ਨੂੰ ਮੁਬਾਰਕਾਂ ਦੇ ਕੇ ਅਗਾਂਹ ਵੀ ਅੱਛੀ ਤਰ੍ਹਾਂ ਕੰਮ ਕਰਨ ਲਈ ਪ੍ਰੇਰਿਤ ਕੀਤਾ।