ਅਨੁਸੂਚਿਤ ਜਾਤੀਆ ਨਾਲ ਸਬੰਧਿਤ ਪੁਸੂ ਪਾਲਕਾ ਅਤੇ ਬੇਰੋਜਗਾਰ ਨੋਜਵਾਨਾ ਨੂੰ ਮੁਫੱਤ ਡੇਅਰੀ ਸਿਖਲਾਈ ਦੇਣ ਲਈ ਕੋਸਲਿੰਗ 16 ਸਤੰਬਰ 2021 ਨੂੰ

ਗੁਰਦਾਸਪੁਰ 13 ਸਤੰਬਰ 2021 ਡੇਅਰੀ ਵਿਕਾਸ ਵਿਭਾਗ ਵਲੋ ਜਿਲਾ ਗੁਰਦਾਸਪੁਰ ਵਿਖੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੁਸੂ ਪਾਲਕਾ ਅਤੇ ਬੇਰੁਜਗਾਰ ਨੋਜਵਾਨਾ ਲਈ ਮੁਫੱਤ ਡੇਅਰੀ ਸਿਖਲਾਈ ਕੋਰਸ 20 ਸਤੰਬਰ 2021 ਤੋ ਸੁਰੂ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਸ੍ਰੀ ਕਸ਼ਮੀਰ ਸਿੰਘ ਗੋਰਾਇਆ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਇਸ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਲਾਭਪਾਤਰੀਆ ਨੂੰ ਦੋ ਹਫਤੇ ਦੀ ਮੁਫੱਤ ਡੇਅਰੀ ਸਿਖਲਾਈ ਦੇ ਨਾਲ ਨਾਲ ਸਫਲਤਾਪੂਰਵਕ ਟਰੇਨਿੰਗ ਕਰਨ ਉਪਰੰਤ 2000/- ਰੁਪਏ ਵਜੀਫਾਂ ਅਤੇ ਡੇਅਰੀ ਨਾਲ ਸਬੰਧਤ ਲਿਟੇਰਚਰ ਵੀ ਦਿੱਤਾ ਜਾਵੇਗਾ । ਉਹਨਾ ਨੇ ਅੱਗੇ ਦੱਸਿਆ ਕਿ ਜਿਲਾ ਗੁਰਦਾਸਪੁਰ ਨਾਲ ਸਬੰਧਤ ਲਾਭਪਾਤਰੀਆ ਦੀ ਕੋਸਲਿੰਗ ਮਿਤੀ 16-9-2021 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਜਿਲਾ ਪ੍ਰਬੰਧਕੀ ਕੰਪਲੈਕਸ , ਬਲਾਕ –ਬੀ, ਚੋਥੀ ਮੰਜਿਲ , ਕਮਰਾ ਨੰਬਰ .508 ( ਟੈਲੀਫੂਨ ਨੰ 01874-220163) ਵਿਖੇ ਕੀਤੀ ਜਾਵੇਗੀ । ਉਨਾ ਨੇ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰ ਜਿਸ ਦੀ ਉਮਰ 18 ਤੋ 50 ਸਾਲ ਹੋਵੇ , ਆਪਣਾ ਅਨੁਸੂਚਿਤ ਜਾਤੀ ਨਾਲ ਸਬੰਧਤ ਸਰਟੀਫਿਕੇਟ , ਸਮੇਤ ਪਾਸਪੋਰਟ ਸਾਈਜ ਫੋਟੋ , ਘੱਟੋ ਘੱਟ ਪੰਜਵੀ ਪਾਸ ਦਾ ਤਸਦੀਕਸੁਦਾ ਯੋ ਗਤਾ ਸਰਟੀਫਿਕੇਟ , ਅਧਾਰ ਕਾਰਡ ਨਾਲ ਲੈ ਕੇ ਦਫਤਰ ਵਿਖੇ ਹਾਜ਼ਰ ਹੋਣ । ਚੁਣੇ ਗਏ ਲਾਭਪਾਤਰੀਆ ਨੂੰ ਡੇਅਰੀ ਸਿਖਲਾਈ ਸੈਟਰ , ਵੇਰਕਾ ( ਅਮਿੰਤਸਰ ) ਵਿਖੇ ਸਿਖਲਾਈ ਦਿੱਤੀ ਜਾਵੇਗੀ । ਘੱਟੋ ਘੱਟ ਦੋ ਪੁਸ਼ੂਆ ਦਾ ਡੇਅਰੀ ਯੂਨਿਟ ਸਥਾਪਿਤ ਕਰਨ ਉਪਰੰਤ ਲਾਭਪਾਤਰੀ ਨੂੰ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ ।

Spread the love