ਅਬੋਹਰ ਦੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਟੀਕਾਕਰਨ ਕਰਾਉਣ ਵਾਲਿਆਂ ਨੂੰ ਲਗਾਏ ਬੈਜ

ਅਬੋਹਰ, ਫਾਜ਼ਿਲਕਾ, 2 ਜੂਨ  2021
ਸਿਵਲ ਸਰਜਨ ਫਾਜ਼ਿਲਕਾ ਡਾ ਪਰਮਿੰਦਰ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਡਾ ਸਾਹਿਬ ਰਾਮ ਦੀ ਅਗਵਾਈ ਹੇਠ ਅੱਜ ਅਬੋਹਰ ਦੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਬੈਜ ਲਗਾਉਣ ਦਾ ਆਯੋਜਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੀ ਇਸ ਲੜਾਈ ਵਿਚ ਵੈਕਸੀਨ ਸੱਭ ਤੋ ਕਾਰਗਰ ਸਾਬਿਤ ਹੋ ਰਹੀ ਹੈ।ਉਨ੍ਹਾਂ ਅੱਜ ਟੀਕਾਕਰਨ ਕੇਂਦਰ ਵਿਖੇ ਲੋਕਾਂ ਨੂੰ ਬੈਜ ਲਗਾਉਣ ਸਮੇਂ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਕਰੋਨਾ ਦੇ ਕੇਸਾਂ ਵਿਚ ਕਮੀ ਆਉਣਾ ਲੋਕਾਂ ਅੰਦਰ ਜਾਗਰੂਕਤਾ ਆਉਂਦਿਆਂ ਸਮੇਂ ਸਿਰ ਟੈਸਟਿੰਗ ਕਰਵਾਉਣਾ ਅਤੇ ਵੈਕਸੀਨੇਸ਼ਨ ਲਗਵਾਉਣਾ ਹੈ।
ਡਾ ਦੀਕਸ਼ੀ ਨੇ ਕਿਹਾ ਕੇ ਬੈਜ ਲੱਗਾਉਣ ਨਾਲ ਲੋਕਾਂ ਵਿਚ ਇਕ ਜਾਗਰੂਕ ਇਨਸਾਨ ਹੋਣ ਦੀ ਭਾਵਨਾ ਦਾ ਪ੍ਰਗਟਾਵਾ ਹੋਵੇਗਾ। ਉਨ੍ਹਾਂ ਕਿਹਾ ਕਿ ਵੈਕਸੀਨ ਪ੍ਰਤੀ ਜਾਗਰੁਕਤਾ ਲਿਆਉਣ ਲਈ ਬੈਜ ਲਗਾਉਣ ਨਾਲ ਇਕ ਬਹੁਤ ਵੱਡਾ ਸੰਦੇਸ਼ ਲੋਕਾਂ ਤੱਕ ਪਹੁੰਚੇਗਾ ਜਿਸ ਨਾਲ ਲੋਕਾਂ ਅੰਦਰ ਵੈਕਸੀਨੇਸ਼ਨ ਕਰਵਾਉਣ ਦੀ ਲਾਲਸਾ ਆਵੇਗੀ। ਉਹਨਾਂ ਨੇ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਵਲੋਂ ਇਹ ਬੈਜ ਸਿਹਤ ਵਿਭਾਗ ਨੂੰ ਉਪਲੱਬਧ ਕਰਵਾਏ ਗਏ ਹਨ ਤਾਂ ਜੋ ਯੁਵਕ ਜਾਗਰੁਕਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਣ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕੇ ਇਹ ਬੈਜ ਸਾਰੇ ਵੈਕਸੀਨ ਕੇਂਦਰਾਂ ਤੇ ਜਲਦੀ ਹੀ ਉਪਲੱਬਧ ਕਰਵਾਏ ਜਾਣਗੇ ਕਿਉਕਿ ਕਿਸੇ ਵੀ ਬੀਮਾਰੀ ਬਾਰੇ ਸਹੀ ਜਾਣਕਾਰੀ ਹੋਵੇ ਤੇ ਉਸ ਬਾਰੇ ਅਫ਼ਵਾਹਾਂ ਨਾ ਫੈਲਣ ਇਸ ਲਈ ਜਾਗਰੁਕਤਾ ਸਭ ਤੋਂ ਜਿਆਦਾ ਕਾਰਗਰ ਸਾਬਿਤ ਹੋ ਨਿਬੜੀ ਹੈ। ਜਿਲਾ ਫਾਜ਼ਿਲਕਾ ਦੇ ਸਾਰੇ ਬਲਾਕਾਂ ਵਿਚ ਬੀ.ਈ.ਈ ਇਸ ਜਾਗਰੁਕਤਾ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਪਣੀਆ ਸੇਵਾਵਾਂ ਦੇ ਰਹੇ ਹਨ।
ਇਸ ਮੌਕੇ ਬਲਜਿੰਦਰ ਕੌਰ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Spread the love