ਅੰਤਰਰਾਸ਼ਟਰੀ ਨਸ਼ਿਆਂ ਦੇ ਖਿਲਾਫ਼ ਮਨਾਏ ਜਾ ਰਹੇ ਦਿਨ ਦੇ ਸਬੰਧ ਵਿੱਚ ਲਗਾਇਆ ਸੈਮੀਨਾਰ

ਐਸ. ਏ.ਐਸ ਨਗਰ 26 ਜੂਨ 2021
ਐਸ. ਐਸ. ਪੀ. ਸਤਿੰਦਰ ਸਿੰਘ, ਐਸ ਪੀ ਟ੍ਰੈਫਿਕ ਗੁਰਜੋਤ ਸਿੰਘ ਕਲੇਰ , ਡੀ. ਐਸ. ਪੀ. ਗੁਰਇਕਬਾਲ ਸਿੰਘ ਦੇ ਹੁਕਮਾਂ ਅਨੁਸਾਰ ਨਸ਼ਿਆਂ ਦੇ ਵਿਰੁੱਧ ਦਿਨ ਦੇ ਸਬੰਧ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵਲੋਂ ਟ੍ਰੈਫਿਕ ਪੁਲਿਸ ਕੁਰਾਲੀ ਦੇ ਇੰਚਾਰਜ ਏ ਐਸ ਆਈ ਹਰਸ਼ਪਾਲ, ਏ ਐਸ ਆਈ ਜਗੀਰ ਸਿੰਘ ਨਾਲ ਮਿਲ ਕੇ ਬੱਸ ਸਟੈਂਡ ਕੁਰਾਲੀ ਵਿਖੇ ਵੱਖ ਵੱਖ ਯੂਨੀਅਨਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਅਤੇ ਆਮ ਲੋਕਾਂ ਨਾਲ ਮਿਲ ਕੇ ਅੰਤਰਰਾਸ਼ਟਰੀ ਨਸ਼ਿਆਂ ਦੇ ਖਿਲਾਫ਼ ਦਿਨ ਦੇ ਸਬੰਧ ਵਿੱਚ ਜਾਗਰੂਕ ਕੀਤਾ ਗਿਆ।
ਇਸ ਦੌਰਾਨ ਡਰਾਈਵਰਾਂ ਦੇ ਹੱਥਾਂ ਵਿਚ ਤਖਤੀਆਂ ਫੜਾ ਕੇ ਨਸ਼ਿਆਂ ਬਾਰੇ ਜਾਗਰੂਕਤਾ ਫੈਲਾਈ ਗਈ। ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜ਼ੋ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਟ੍ਰੈਫਿਕ ਨਿਯਮਾਂ ਬਾਰੇ ਵਿਸਥਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਦੇ ਨਾਲ ਹੀ ਗ਼ਲਤ ਪਾਰਕਿੰਗ ਨਾ ਕਰਨ ਬਾਰੇ ਦੱਸਿਆ। ਸਹੀ ਜਗ੍ਹਾ ਤੇ ਪਾਰਕਿੰਗ ਕਰਨ ਦੀ ਅਪੀਲ ਕੀਤੀ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ। ਕਰੋਨਾ ਮਹਾਂਮਾਰੀ ਬਾਰੇ ਜਾਗਰੂਕ ਕੀਤਾ ਅਤੇ ਮਾਸਕ ਵੰਡੇ ਗਏ ਤਾਂ ਜ਼ੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।

Spread the love