ਅੱਜ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ 10 ਵਜੇਂ ਸਵੇਰੇ ਕਰਵਾਈ ਜਾਵੇਗੀ ਮੋਕ ਡਰੇਲ-ਡਿਪਟੀ ਕਮਿਸ਼ਨਰ

ਫਿਰੋਜ਼ਪੁਰ 15 ਜੁਲਾਈ 2021 ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ 16 ਜੁਲਾਈ 2021 ਦਿਨ ਸੁੱਕਰਵਾਰ ਨੂੰ ਮੋਕ ਡਰੇਲ ਕਰਵਾਈ ਜਾ ਰਹੀ ਹੈ। ਇਸ ਮੋਕ ਡਰੇਲ ਦੌਰਾਨ ਸਵੇਰੇ 10 ਵਜੇਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਹੂਟਰ ਵਜੇਗਾ ਜੋ ਕਿ ਮੋਕ ਡਰੇਲ ਦਾ ਇੱਕ ਹਿੱਸਾ ਹੈ। ਇਸ ਲਈ ਫਿਰੋਜ਼ਪੁਰ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਦਿੱਤੀ।

Spread the love