ਅੱਜ ਪੈਰਾਮੈਡੀਕਲ ਮੁਲਾਜ਼ਮ ਯੂਨੀਅਨਾਂ ਦਾ ਇਕ ਵਫਦ ਸਿਵਲ ਸਰਜਨ ਫਿਰੋਜ਼ਪੁਰ ਨੂੰ ਆਪਣੀਆਂ ਮੰਗਾਂ ਲੈ ਕੇ ਮਿਲਿਆ

ਫਿਰੋਜ਼ਪੁਰ 16 ਅਗਸਤ 2021 ਪੈਰਾਮੈਡੀਕਲ ਮੁਲਾਜ਼ਮ ਯੂਨੀਅਨ ਦੇ ਨੁਮਾਇੰਦਿਆਂ ਨੇ ਸਿਵਲ ਸਰਜਨ ਨਾਲ ਮੀਟਿੰਗ ਨਿਸ਼ਚਿਤ ਕਰ ਕੇ ਸਿਵਲ ਸਰਜਨ ਨੂੰ ਸਿਵਲ ਹਸਪਤਾਲ ਹੋਈ ਪਰ ਵਿਚਾਰੀਆਂ। ਮੁਲਾਜ਼ਮਾਂ ਅਤੇ ਮਰੀਜ਼ਾਂ ਦੀਆਂ ਪਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ ਜਿਸ ਵਿਚ ਨਰਸਿੰਗ ਸਟਾਫ ਨੂੰ ਡੀਲ ਕਰਨ ਵਾਲੇ ਕਲਰਕ, ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਦੇ ਪੈਡਿਗ ਪੈਨਸ਼ਨ ਕੇਸ, ਜੀਪੀਐਫ ਫੰਡ, ਫਾਰਮਾਸਿਸਟ ਦੀ ਜੇਲ੍ਹ ਡਿਊਟੀ ਬਿਨਾਂ ਕਿਸੇ ਨੋਟੀਫਿਕੇਸ਼ਨ, ਕਾਰ ਪਾਰਕਿੰਗ ਨਾ ਹੋਣ ਕਾਰਨ ਵਹੀਕਲਾਂ ਦੀ ਚੋਰੀ, ਕਲਾਸ ਥ੍ਰੀ ਅਤੇ ਕਲਾਸ ਫੋਰ ਦੇ ਕੁਆਰਟਰਾਂ ਦੀ ਰਿਪੇਅਰ। ਆਦਿ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਸਮੇਂ ਸਿਵਲ ਸਰਜਨ ਫਿਰੋਜ਼ਪੁਰ ਨੇ ਪੈਰਾਮੈਡੀਕਲ ਯੂਨੀਅਨ ਦੇ ਨੁਮਾਇੰਦਿਆਂ ਨੂੰ ਵਿਸ਼ਵਾਸ ਦਿਵਾ ਕੇ ਐੱਸ ਐੱਮ ਓ ਸਿਵਲ ਹਸਪਤਾਲ ਫਿਰੋਜ਼ਪੁਰ ਨਾਲ ਮੀਟਿੰਗ ਕਰਕੇ ਉਪਰੋਕਤ ਕੰਮ ਜਲਦੀ ਤੋਂ ਜਲਦੀ ਹੱਲ ਕੀਤੇ ਜਾਣਗੇ। ਇਸ ਸਮੇਂ ਯੂਨੀਅਨ ਦੇ ਨੁਮਾਇੰਦਿਆਂ ਦੇ ਵਿੱਚੋਂ ਸ੍ਰੀ ਰਾਮ ਪ੍ਰਸਾਦ, ਸ੍ਰੀ ਨਰਿੰਦਰ ਸ਼ਰਮਾ, ਰਾਮ ਅਵਤਾਰ, ਰਾਮਦਾਸ, ਸੁਧੀਰ ਅਲੈਗਜ਼ੈਂਡਰ, ਰੌਬਿਨ ਸੈਮਸਨ, ਗੁਰਮੇਲ ਸਿੰਘ, ਕਰਮਜੀਤ ਕੌਰ, ਜਸਪਾਲ ਸਿੰਘ ਐਲਟੀ, ਨਵੀਨ ਕੁਮਾਰ ਫਾਰਮਾਸਿਸਟ, ਮਨਿੰਦਰ ਸਿੰਘ, ਬਿੱਲਾ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ ।

Spread the love