ਅੱਜ ਲੱਗ ਰਹੇ ਮੈਗਾ ਟੀਕਾਕਰਨ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਜ਼ਿਲਾ ਵਾਸੀ-ਡੀ. ਸੀ

ਜ਼ਿਲੇ ’ਚ ਇਕ ਹੀ ਦਿਨ ਵਿਚ 20 ਹਜ਼ਾਰ ਵਿਅਕਤੀਆਂ ਦੇ ਟੀਕਾਕਰਨ ਦਾ ਮਿੱਥਿਆ ਟੀਚਾ
ਨਵਾਂਸ਼ਹਿਰ, 15 ਸਤੰਬਰ 2021 ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੋਵਿਡ ਤੋਂ ਬਚਾਅ ਲਈ ਭਲਕੇ 16 ਸਤੰਬਰ ਨੂੰ 95 ਵੱਖ-ਵੱਖ ਥਾਵਾਂ ’ਤੇ ਮੈਗਾ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ, ਜਿਸ ਦੌਰਾਨ 20 ਹਜ਼ਾਰ ਦੇ ਕਰੀਬ ਵਿਅਕਤੀਆਂ ਦੇ ਟੀਕਾਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਤਹਿਤ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਹਿਰ ਅਤੇ ਪਿੰਡ ਪੱਧਰ ’ਤੇ ਸਮੁੱਚੇ ਜ਼ਿਲੇ ਦੇ ਸਮੂਹ ਸਿਹਤ ਬਲਾਕਾਂ ਨੂੰ ਕਵਰ ਕਰ ਕੇ 18 ਸਾਲ ਤੋਂ ਵੱਧ ਉਮਰ ਦੇ ਯੋਗ ਵਿਅਕਤੀਆਂ ਨੂੰ ਪਹਿਲੀ ਅਤੇ ਦੂਜੀ ਡੋਜ਼ ਲਗਾਈ ਜਾਵੇਗੀ। ਉਨਾਂ ਜ਼ਿਲੇ ਦੇ 18 ਸਾਲ ਤੋਂ ਵੱਧ ਉਮਰ ਦੇ ਸਮੂਹ ਯੋਗ ਵਿਅਕਤੀਆਂ ਨੂੰ ਉਨਾਂ ਦੇ ਘਰਾਂ ਦੇ ਨੇੜੇ ਲੱਗ ਰਹੇ ਇਨਾਂ ਮੈਗਾ ਟੀਕਾਕਰਨ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜਿਨਾਂ ਯੋਗ ਵਿਅਕਤੀਆਂ ਦੇ ਹਾਲੇ ਟੀਕਾ ਨਹੀਂ ਲੱਗਿਆ ਜਾਂ ਜਿਨਾਂ ਨੇ ਦੂਸਰੀ ਡੋਜ਼ ਲੈਣੀ ਹੈ, ਉਹ ਇਸ ਸੁਨਹਿਰੀ ਮੌਕੇ ਦਾ ਫਾਇਦਾ ਲੈ ਸਕਦੇ ਹਨ।

Spread the love