ਬਰਨਾਲਾ, 11 ਅਗਸਤ 2024
ਇਸ ਵਿੱਚ ਪ੍ਰਦੀਪ ਕੁਮਾਰ ਨੂੰ ਮੁੜ ਜ਼ਿਲ੍ਹਾ ਪ੍ਰਧਾਨ, ਅਵਤਾਰ ਸਿੰਘ ਕੁਤਬਾ ਨੂੰ ਸੀਨੀਅਰ ਮੀਤ ਪ੍ਰਧਾਨ, ਜਨਰਲ ਸੈਕਟਰੀ ਜਤਿੰਦਰ ਕੁਮਾਰ,ਜੁਆਇੰਟ ਜਨਰਲ ਸਕੱਤਰ ਜਸਵੀਰ ਸਿੰਘ, ਮੀਤ ਪ੍ਰਧਾਨ ਨਿਰਭੈ ਸਿੰਘ, ਅਵਤਾਰ ਸਿੰਘ ਤਪਾ, ਜਸਪਾਲ ਕੌਰ, ਖਜਾਨਚੀ ਭੁਪਿੰਦਰ ਸਿੰਘ, ਧਰਮਪਾਲ, ਗੁਰਬਿੰਦਰ ਸਿੰਘ, ਪ੍ਰੈਸ ਸੈਕਟਰੀ ਯਾਦਵਿੰਦਰ ਸਿੰਘ, ਜੁਆਇੰਟ ਪ੍ਰੈਸ ਸੈਕਟਰੀ ਮਹਿੰਦਰਪਾਲ, ਸਟੇਜ ਸੈਕਟਰੀ ਗੁਰਦੀਪ ਬੀਹਲਾ ਅਤੇ ਕਿਰਨਦੀਪ ਨੂੰ ਚੁਣਿਆ ਗਿਆ।
ਇਸ ਉਪਰੰਤ ਬਲਾਕ ਬਰਨਾਲਾ ਦੀ ਵੀ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਦੇ ਤੌਰ ਤੇ ਤਰਸੇਮ ਸਿੰਘ, ਮੀਤ ਪ੍ਰਧਾਨ ਮੋਨੂੰ ਗੁਪਤਾ, ਨਿਰਮਲ ਵਾਲੀਆ, ਜਨਰਲ ਸੈਕਟਰੀ ਨਰਿੰਦਰਪਾਲ, ਜੁਆਇੰਟ ਜਨਰਲ ਸੈਕਟਰੀ ਸੁਮਨਦੀਪ ਕੌਰ, ਖਜਾਨਚੀ ਤੇਜਿੰਦਰ ਕਾਹਨੇਕੇ ਅਤੇ ਵੀਨਾ ਰਾਣੀ ਨੂੰ ਚੁਣਿਆ ਗਿਆ।
ਬਲਾਕ ਮਹਿਲਕਲਾਂ ਵਿੱਚ ਪ੍ਰਧਾਨ ਜਗਦੀਪ ਸਿੰਘ, ਮੀਤ ਪ੍ਰਧਾਨ ਹਰਪਾਲ ਕੌਰ, ਜਨਰਲ ਸੈਕਟਰੀ ਖੁਸ਼ਪ੍ਰੀਤ ਸਿੰਘ, ਜੁਆਇੰਟ ਸੈਕਟਰੀ ਗੁਰਦੀਪ ਸਿੰਘ ਠੀਕਰੀਵਾਲਾਮ ਖਜਾਨਚੀ ਵਿਪੁਲ ਕੁਮਾਰ ਨੂੰ ਚੁਣਿਆ ਗਿਆ।
ਬਲਾਕ ਸ਼ਹਿਣਾ ਵਿੱਚ ਪ੍ਰਧਾਨ ਚਰਨਜੀਤ ਸਿੰਘ, ਜਨਰਲ ਸੈਕਟਰੀ ਰਾਧੇ ਸ਼ਿਆਮ, ਮੀਤ ਪ੍ਰਧਾਨ ਸਰੋਜ ਰਾਣੀ, ਅਮਨਦੀਪ ਕੌਰ ਚੀਮਾ, ਪ੍ਰੈਸ ਸੈਕਟਰੀ ਵਿਕਾਸ ਕੁਮਾਰ ਨੂੰ ਚੁਣਿਆ ਗਿਆ।
ਇਸ ਉਪਰੰਤ ਪ੍ਰਧਾਨ ਪਰਦੀਪ ਕੁਮਾਰ ਨੇ ਹਾਜਰ ਕੰਪਿਊਟਰ ਅਧਿਆਪਕਾਂ ਵਿੱਚ ਕੰਪਿਊਟਰ ਅਧਿਆਪਕਾਂ ਨੁੰ ਸੰਬੋਧਨ ਕਰਦਿਆਂ ਦੱਸਿਆਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀਆਂ ਧੱਕੇਸ਼ਾਹੀ ਵਾਲੀਆਂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਹੱਕੀ ਮੰਗਾਂ ਲਈ ਹਰ ਮੋਰਚੇ ਤੇ ਲੜਨ ਲਈ ਅਸੀਂ ਸਾਰੇ ਹੀ ਵਚਨਬੱਧ ਹਾਂ ਅਤੇ ਉਨ੍ਹਾ ਸਾਰੇ ਜ਼ਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਤੋਂ ਯੂਨੀਅਨ ਦੇ ਹੱਕਾਂ ਲਈ ਹੋ ਰਹੀ ਲੜਾਈ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਲਈ ਸਹਿਯੋਗ ਮੰਗਿਆ ਗਿਆ। ਇਸ ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਸ਼ਾਮਿਲ ਹੋਏ।