ਅੱਜ 8 ਕੋਰੋਨਾ ਮਰੀਜ਼ ਸਿਹਤਯਾਬ ਹੋਏ ਅਤੇ 5 ਨਵੇਂ ਪਾਜੇਟਿਵ ਮਰੀਜ਼ ਆਏ ਸਾਹਮਣੇ : ਡਿਪਟੀ ਕਮਿਸ਼ਨਰ

ਕੋਵਿਡ ਦੇ ਕਿਸੇ ਮਰੀਜ ਦੀ ਨਹੀਂ ਹੋਈ ਮੌਤ
ਐਸ.ਏ.ਐਸ ਨਗਰ, 20 ਜੁਲਾਈ 2021
ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜੇਟਿਵ ਕੁਲ ਕੇਸ 68409 ਮਿਲੇ ਹਨ ਜਿਨ੍ਹਾਂ ਵਿੱਚੋਂ 67312 ਮਰੀਜ਼ ਠੀਕ ਹੋ ਗਏ ਅਤੇ 41 ਕੇਸ ਐਕਟੀਵ ਹਨ । ਜਦਕਿ 1056 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 8 ਮਰੀਜ਼ ਠੀਕ ਹੋਏ ਹਨ ਅਤੇ 5 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ ਕਿਸੇ ਮਰੀਜ ਦੀ ਮੌਤ ਨਹੀਂ ਹੋਈ ।
ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 2 ਕੇਸ, ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ ,ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 2 ਕੇਸ ਸ਼ਾਮਲ ਹਨ।
5 Positive Cases, 8 Recoveries, 0 Death
Gharuan-2
Kharar – 1
Mohali – 2
Total Positive Count – 68409
Total Cured – 67312
Total Active – 41
Total Deaths – 1056

Spread the love