ਆਈ.ਟੀ.ਆਈ. ਵਿਖੇ ਕਰਵਾਏ ਗਏ ਪ੍ਰੋਜੈਕਟ ਮੁਕਾਬਲੇ

Dayanand ITI
ਆਈ.ਟੀ.ਆਈ. ਵਿਖੇ ਕਰਵਾਏ ਗਏ ਪ੍ਰੋਜੈਕਟ ਮੁਕਾਬਲੇ

ਅੰਮ੍ਰਿਤਸਰ 20 ਫਰਵਰੀ 2024

ਦਯਾਨੰਦ ਆਈ.ਟੀ.ਆਈ, ਅੰਮ੍ਰਿਤਸਰ ਅਤੇ ਸਾਈਮਨ ਅਤੇ ਟਾਟਾ ਸਟਰਾਇਵ ਕੰਪਨੀ ਵਲੋਂ ਦਯਾਨੰਦ ਆਈ.ਟੀ.ਆਈ, ਅੰਮ੍ਰਿਤਸਰ  ਵਿਖੇ ਇਸ ਜਿਲ੍ਹੇ ਦੀਆਂ ਪੰਜ ਸਰਕਾਰੀ ਆਈ.ਟੀ.ਆਈਆਂ ਵਲੋਂ ਦਯਾਨੰਦ, ਰਣੀਕੇ, ਲੋਪੋਕੇ, ਅਜਨਾਲਾ, ਬਾਬਾ ਬਕਾਲਾ ਦੇ ਸਿਖਿਆਰਥੀਆਂ ਵਿਚ ਪ੍ਰੋਜੈਕਟ ਕੰਪੀਟੀਸ਼ਨ ਕਰਵਾਇਆ ਗਿਆ। ਜਿਸ ਵਿਚ ਤਕਰੀਬਨ 35 ਪ੍ਰੋਜੈਕਟ ਤਿਆਰ ਕਰਵਾ ਕੇ ਪ੍ਰਦਰਸ਼ਨੀ ਕੀਤੀ ਗਈ। ਇਸ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਹਲਕਾ ਕੇਂਦਰੀ ਦੇ ਵਿਧਾਇਕ ਡਾ.ਅਜੇ ਗੁਪਤਾ ਨੇ ਸਿ਼ਰਕਤ ਕੀਤੀ।

ਇਸ ਕੰਪੀਟੀਸ਼ਨ ਵਿਚ ਇੰਡਸਟਰੀ ਦੇ ਨੁਮਾਂਦਿਆਂ ਨੂੰ ਵਿਸ਼ੇਸ ਤੋਰ ਤੇ ਬੁਲਾਇਆ ਗਿਆ। ਜਿਸ ਵਿਚ ਸਿੰਘ ਇੰਡਸਟਰੀ ਦੇ ਐਮ.ਡੀ ਸ.ਗੁਰ ਕੰਵਲ ਸਿੰਘ ਅਤੇ ਟਾਟਾ ਸਟਰਾਇਵ ਦੇ ਨੁਮਾਇੰਦਿਆਂ ਸ੍ਰੀ ਉਮੇਸ਼ ਸ਼ਰਮਾਂ ਅਤੇ ਉਨ੍ਹਾਂ ਦੇ ਸਾਥੀ ਵਲੋਂ 8 ਵਧੀਆ ਪ੍ਰੋਜੈਕਟ ਬਣਾਉਣ ਵਾਲੇ ਸਿਖਿਆਰਥੀਆਂ ਨੂੰ ਇਨਾਮ ਦੇ ਨਵਾਜਿਆ ਗਿਆ ਹੈ। ਸੰਸਥਾ ਦੇ ਪ੍ਰਿੰਸੀਪਲ ਸ੍ਰੀ ਸੰਜੀਵ ਸ਼ਰਮਾਂ  ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਸਮੇਂ ਤਕਨੀਕੀ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਬਹੁਤ ਗੰਭੀਰਤਾ ਨਾਲ ਟੇ੍ਰਨਿੰਗ ਕਰਵਾ ਰਹੀ ਹੈ। ਵਿਭਾਗ ਦੇ ਡਾਇਰੈਕਟਰ ਸ੍ਰੀ ਅਮਿਤ ਤਲਵਾੜ ਅਤੇ ਵਧੀਕ ਡਾਇਰੈਕਟਰ ਸ੍ਰੀ ਮਨੋਜ ਗੁਪਤਾ ਬਹੁਤ ਵਧੀਆ ਤਰੀਕੇ ਨਾਲ ਦਿਸ਼ਾ ਨਿਰਦੇਸ਼ ਦੇ ਰਹੇ ਹਨ। ਜਿਸ ਨਾਲ ਸਿਖਿਆਰਥੀਆਂ ਵਿਚ ਬਹੁਤ ਰੁਝਾਨ ਵਧਿਆ ਹੈ। ਇਸ ਮੌਕੇੇ ਸਰਕਾਰੀ ਆਈ.ਟੀ.ਆਈ ਲੋਪੋਕੇ ਦੇ ਪ੍ਰਿੰਸੀਪਲ ਸ੍ਰੀ ਜਤਿੰਦਰ ਸਿੰਘ ਨੇ ਸਿਖਿਆਰਥੀਆਂ ਦੀ ਤਾਰੀਫ ਕਰਦੇ ਹੋਏ ਕਿਹਾ ਗਿਆ ਹੈ ਕਿ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਮੋਕੇ ਵੱਖ-ਵੱਖ ਸੰਸਥਾਵਾਂ ਦੇ ਸਟਾਫ ਤੋਂ ਇਲਾਵਾ ਸੰਸਥਾ ਦੇ ਟੇ੍ਰਨਿੰਗ ਅਫਸਰ ਸ. ਪਰਮਜੀਤ ਸਿੰਘ, ਸ. ਬਰਿੰਦਰਜੀਤ ਸਿੰਘ, ਸ. ਰਣਜੀਤ ਸਿੰਘ, ਜੁਗਰਾਜ ਸਿੰਘ ਪੰਨੂੰ, ਸ. ਗਗਨਦੀਪ ਸਿੰਘ ਅਤੇ ਪ੍ਰੋਗਰਾਮ ਦੇ ਕੁਆਡੀਨੇਟਰ ਸ੍ਰੀ ਨਵਜੋਤ ਸ਼ਰਮਾਂ ਅਤੇ ਸ੍ਰੀ ਨਵਜੋਤ ਜੋਸ਼ੀ ਅਤੇ ਸਟਾਫ ਹਾਜਰ ਸਨ।

Spread the love