ਆਤਮਾ ਸਕੀਮ ਅਧੀਨ ਬੀਜ ਉਤਪਾਦਨ ਤਕਨੀਕ ਦੀ ਜਾਣਕਾਰੀ ਦੇਣ ਲਈ ਫਾਰਮ ਸਕੂਲ ਖੋਲ੍ਹਿਆ: ਡਾ. ਗੁਰਬਚਨ ਸਿੰਘ

ਰੂਪਨਗਰ, 27 ਦਸੰਬਰ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵਲੋ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਆਤਮਾ ਸਕੀਮ ਅਧੀਨ ਪਿੰਡ ਚੱਕਲਾਂ ਬਲਾਕ ਰੂਪਨਗਰ ਵਿਖੇ ਬੀਜ ਉਤਪਾਦਨ ਤਕਨੀਕ ਸਬੰਧੀ ਫਾਰਮ ਸਕੂਲ ਦੇ ਪਹਿਲੇ ਸ਼ੈਸਨ ਦਾ ਆਯੋਜਿਤ ਕੀਤਾ ਗਿਆ।
ਇਸ ਫਾਰਮ ਸਕੂਲ ਦਾ ਆਯੋਜਨ ਕਿਸਾਨ ਹਰਪ੍ਰੀਤ ਸਿੰਘ ਦੇ ਖੇਤ ਵਿੱਚ ਕੀਤਾ ਗਿਆ ਜੋ ਕਿ ਕਾਫੀ ਸਮੇਂ ਤੋਂ ਸੀਡ ਪ੍ਰੋਡਕਸ਼ਨ ਦਾ ਕੰਮ ਕਰ ਰਹੇ ਹਨ। ਇਸ ਫਾਰਮ ਸਕੂਲ ਵਿੱਚ ਵੱਖ-ਵੱਖ ਪਿੰਡ ਦੇ 25 ਕਿਸਾਨਾਂ ਨੇ ਭਾਗ ਲਿਆ।ਇਸ ਫਾਰਮ ਸਕੂਲ ਵਿੱਚ 6 ਸ਼ੈਸਨ ਲਗਾਏ ਜਾਣਗੇ।
ਇਸ ਫਾਰਮ ਸਕੂਲ ਵਿੱਚ ਜਿਲ੍ਹਾ ਪ੍ਰਸਾਰ ਵਿਗਿਆਨੀ ਡਾ. ਰਮਿੰਦਰ ਸਿੰਘ ਘੁੰਮਣ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਕੀੜੇ ਮਕੋੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਰਵਪੱਖੀ ਰੋਕਥਾਮ ਅਤੇ ਘੱਟ ਤੋ ਘੱਟ ਜ਼ਹਿਰਾਂ ਨੂੰ ਵਰਤਣ ਸੰਬਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਣਕ ਦੀ ਫਸਲ ਦਾ ਬੀਜ ਉਤਪਾਦਨ ਕਰਨ ਸਮੇਂ ਕਿਹੜੀਆ ਗੱਲਾ ਦਾ ਖਿਆਲ ਰੱਖਣਾ ਹੈ ਬਾਰੇ ਕਿਸਾਨਾਂ ਨੂੰ ਵਿਸਥਾਰ ਵਿੱਚ ਦੱਸਿਆ ਅਤੇ ਸ਼੍ਰੀ ਪਰਮਿੰਦਰ ਸਿੰਘ ਪ੍ਰੋਜੈਕਟ ਡਾਇਰੈਕਟਰ (ਆਤਮਾ) ਵੱਲੋ ਕਿਸਾਨਾਂ ਨੂੰ ਬੀਜ ਉਤਪਾਦਨ ਤਕਨੀਕ ਤੇ ਸਾਂਭ ਸੰਭਾਲ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਫਾਰਮ ਸਕੂਲ ਵਿੱਚ ਕਿਸਾਨ ਦਿਲਬਾਗ ਸਿੰਘ, ਜਰਨੈਲ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਗੁਰਮੱਖ ਸਿੰਘ ਅਤੇ ਸੁਖਵਿੰਦਰ ਸਿੰਘ ਅਦਿ ਸ਼ਾਮਿਲ ਸਨ।