ਆਨਲਾਈਨ ਮਾਧਿਅਮਾਂ ਰਾਹੀਂ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ

ਬਰਨਾਲਾ, 18 ਜੂਨ 2021
ਹਰ ਸਾਲ 21 ਜੂਨ 2021 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ 7ਵਾਂ ਅੰਤਰਰਾਸ਼ਟਰੀ ਯੋਗ ਦਿਵਸ ਜ਼ਿਲੇ ਅੰਦਰ ਆਨਲਾਈਨ ਮਾਧਿਅਮਾਂ ਰਾਹੀਂ ਹੀ ਮਨਾਇਆ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਯੋਗ ਦਿਵਸ ਵਿਚ ਹਿੱਸਾ ਲੈਣ ਲਈ ਲੋਕ ਆਪਣੇ ਘਰਾਂ ਵਿਚ ਪਰਿਵਾਰਾਂ ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮ ਰਾਹੀਂ ਜੁੜ ਕੇ ਯੋਗ ਕਰ ਸਕਦੇ ਹਨ। ਉਨਾਂ ਕਿਹਾ ਕਿ ਆਨਲਾਈਨ ਭਾਗ ਲੈਣ ਸਬੰਧੀ ਮਨਿਸਟਰੀ ਆਫ ਆਯੂਸ਼ ਵੱਲੋਂ ਵੈਬਸਾਈਟ ਤੇ ਪੋਰਟਲ ਆਦਿ ਨਿਰਧਾਰਤ ਕੀਤੇ ਗਏ ਹਨ। ਉਨਾਂ ਕਿਹਾ ਕਿ ਭਾਗ ਲੈਣ ਵਾਲਿਆਂ ਵੱਲੋਂ https://main.ayush.gov.in/, https://yoga.ayush.gov.in/yoga/, https://www.facebook.com/moayush/, https://twitter.com/moayush, https://www.instagram.com/ministryofayush/?hl=en , https://www.youtube.com/watch?v=sqEHmSMCgt4 ’ਤੇ ਵਿਜ਼ਿਟ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਨਾਂ ਵੈਬਸਾਈਟਾਂ ਅਤੇ ਪੋਰਟਲ ’ਤੇ ਜਾ ਕੇ ਯੋਗ ਦਿਵਸ ਵਾਲੇ ਦਿਨ ਆਨਲਾਈਨ ਮਾਧਿਅਮ ਰਾਹੀਂ ਯੋਗ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ 21 ਜੂਨ ਨੂੰ ਸਵੇਰੇ 7 ਵਜੇ ਯੋਗ ਸ਼ੁਰੂ ਕੀਤਾ ਜਾਵੇਗਾ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਨਾਂ ਦਿੱਤੇ ਲਿੰਕਾਂ ’ਤੇ ਆਨਲਾਈਨ ਮਾਧਿਅਮ ਰਾਹੀਂ ਯੋਗ ਪ੍ਰੋਗਰਾਮ ਨਾਲ ਜੁੜਿਆ ਜਾਵੇ।

Spread the love