ਫਿਰੋਜ਼ਪੁਰ 1 ਜੁਲਾਈ 2021 ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਡਾਕਟਰਾਂ ਨਾਲ ਆਨਲਾਈਨ ਵੈਬੀਨਾਰ ਰਾਹੀਂ ਅੰਤਰਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ । ਇਸ ਵੈਬੀਨਾਰ ਵਿੱਚ ਡਾ. ਸ਼ੀਲ ਸੇਠੀ ਅਤੇ ਡਾ. ਨਰਿੰਦਰ ਨੰਦਾ ਸਮੇਤ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ—ਵੱਖ ਡਾਕਟਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।
ਇਸ ਵੈਬੀਨਾਰ ਵਿੱਚ ਮਿਸ ਏਕਤਾ ਉੱਪਲ ਨੇ ਕੋਵਿਡ—19 ਦੇ ਚੱਲਦਿਆਂ ਡਾਕਟਰਾਂ ਵੱਲੋਂ ਸੰਸਾਰ ਭਰ ਵਿੱਚ ਨਿਭਾਏ ਅਹਿਮ ਰੋਲ ਬਾਰੇ ਵਿਸਥਾਰ ਸਹਿਤ ਦੱਸਿਆ ਅਤੇ ਡਾਕਟਰਾਂ ਦੇ ਨਿਭਾਏ ਇਸ ਅਹਿਮ ਰੋਲ ਲਈ ਵਿਸ਼ੇਸ਼ ਤੌਰ ਤੇ ਡਾਕਟਰਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡਾਕਟਰਾਂ ਨੂੰ ਲੋਕ ਰੱਬ ਦਾ ਰੂਪ ਕਹਿ ਕੇ ਸਨਮਾਨ ਦਿੰਦੇ ਹਨ ਸੋ ਡਾਕਟਰ ਸਾਹਿਬ ਤੁਸੀਂ ਆਪਣੀ ਡਿਊਟੀ ਨੂੰ ਹੋਰ ਸੰਜੀਦਗੀ ਨਾਲ ਨਿਭਾ ਕੇ ਆਪਣੇ ਆਹੁਦੇ ਨੂੰ ਹੋਰ ਚਾਰ ਚੰਨ ਲਗਾ ਸਕਦੇ ਹੋ । ਅੰਤ ਵਿੱਚ ਉਨ੍ਹਾਂ ਸਮੁੱਚੀ ਮਨੁੱਖ ਜਾਤੀ ਅਤੇ ਹੋਰ ਜੀਵ ਜੰਤੂਆਂ ਅਤੇ ਜਨਜਾਤੀਆਂ ਵੱਲੋਂ ਵੀ ਡਾਕਟਰ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।