ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ 7 ਫਰਵਰੀ ਨੂੰ ਲੱਗੇ 12 ਕੈਂਪ

Your government by you
Your government by you
1284 ਲੋਕਾਂ ਨੂੰ ਮੌਕੇ ਤੇ ਸਰਕਾਰੀ ਸੇਵਾਵਾਂ ਦਾ ਦਿੱਤਾ ਗਿਆ ਲਾਭ
144 ਸ਼ਿਕਾਇਤਾਂ ਦਾ ਵੀ ਮੌਕੇ ਤੇ ਨਿਪਟਾਰਾ

ਫਾਜ਼ਿਲਕਾ 8 ਫਰਵਰੀ 2024

ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ 7 ਫਰਵਰੀ ਨੂੰ ਫਾਜ਼ਿਲਕਾ ਜ਼ਿਲੇ ਵਿੱਚ 12 ਪਿੰਡਾਂ ਵਿੱਚ ਲੋਕ ਸੁਵਿਧਾ ਕੈਂਪ ਲਾਏ ਗਏ। ਇਹ ਜਾਣਕਾਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੱਤੀ। ਉਨਾਂ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ 1604 ਸੇਵਾਵਾਂ ਲੈਣ ਲਈ ਲੋਕਾਂ ਨੇ ਅਰਜੀ ਦਿੱਤੀ ਜਿਨਾਂ ਵਿੱਚੋਂ 1284 ਨੂੰ ਮੌਕੇ ਤੇ ਹੀ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਗਿਆ। ਇਸ ਤੋਂ ਬਿਨਾਂ 233 ਲੋਕਾਂ ਨੇ ਵੱਖ-ਵੱਖ ਵਿਸ਼ਿਆਂ ਸਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ ਜਿਸ ਵਿੱਚੋਂ 144 ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਰੋਜ਼ 12 ਪਿੰਡਾਂ ਵਿੱਚ ਇਸ ਤਰ੍ਹਾਂ ਦੇ ਕੈਂਪ ਲੱਗ ਰਹੇ ਹਨ । ਜਿਨਾਂ ਕੈਂਪਾਂ ਵਿੱਚ 43 ਪ੍ਰਕਾਰ ਦੀਆਂ ਸੇਵਾਵਾਂ ਦਾ ਮੌਕੇ ਤੇ ਹੀ ਲਾਭ ਦਿੱਤਾ ਜਾ ਰਿਹਾ ਹੈ ਜਦਕਿ ਵੱਖ-ਵੱਖ ਵਿਭਾਗਾਂ ਵੱਲੋਂ ਵੀ ਇਹਨਾਂ ਕੈਂਪਾਂ ਵਿੱਚ ਸਟਾਲ ਲਗਾ ਕੇ ਆਪੋ ਆਪਣੇ ਵਿਭਾਗਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਨਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।

ਬੋਕਸ ਲਈ ਪ੍ਰਸਤਾਵਿਤ

9 ਫਰਵਰੀ ਨੂੰ ਜਲਾਲਾਬਾਦ ਉਪਮੰਡਲ ਵਿੱਚ ਇਹਨਾਂ ਥਾਵਾਂ ਤੇ ਲੱਗਣਗੇ ਕੈਂਪ

9 ਫਰਵਰੀ ਨੂੰ ਜਲਾਲਾਬਾਦ ਉਪਮੰਡਲ ਦੇ ਪਿੰਡ ਚੱਕ ਟਾਹਲੀਵਾਲਾ ਵਿੱਚ ਵਿਖੇ ਸਵੇਰੇ 10 ਵਜੇ ਕੈਂਪ ਲੱਗੇਗਾ ਜਿਸ ਵਿੱਚ ਚੱਕ ਟਾਹਲੀ ਵਾਲਾ ਤੋਂ ਇਲਾਵਾ ਚੱਕ ਬਜੀਦਾ, ਬਸਤੀ ਕੇਰੀਆਂ, ਚੱਕ ਖੀਵਾ, ਢਾਣੀ ਬਚਨ ਸਿੰਘ, ਝੱਲਾ ਲੱਖੇ ਕੇ ਹਿਠਾੜ ਦੇ ਲੋਕ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸੇ ਤਰਾਂ ਬਾਅਦ ਦੁਪਹਿਰ 2 ਵਜੇ ਚੱਕ ਅਰਾਈਆਂ ਵਾਲਾ ਉਰਫ ਵੱਡਾ ਫਲੀਆਂ ਵਾਲਾ ਵਿਖੇ ਕੈਂਪ ਲੱਗੇਗਾ ਜਿੱਥੇ ਵੱਡਾ ਫਲੀਆਂ ਵਾਲਾ ਤੋਂ ਇਲਾਵਾ ਬਸਤੀ ਫਲੀਆਂਵਾਲਾ, ਬੱਲੂਆਣਾ ਤੇ ਅਰਾਈਆਂ ਵਾਲਾ ਮੋਹਕਮ ਦੇ ਲੋਕ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਪਿੰਡ ਲਾਧੂਵਾਲਾ ਉਤਾੜ ਨਹਿਰਾਂ ਵਾਲਾ ਵਿਖੇ 10 ਵਜੇ ਕੈਂਪ ਲੱਗੇਗਾ ਜਿੱਥੇ ਪੱਕਾ ਕਾਲੇ ਵਾਲਾ, ਲਾਧੂ ਵਾਲਾ ਉਤਾੜ ਤੇ ਚੱਕ ਸੁਹੇਲੇ ਵਾਲਾ ਦੇ ਲੋਕ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਪਹੁੰਚ ਕਰ ਸਕਦੇ ਹਨ। ਬਾਅਦ ਦੁਪਹਿਰ 2 ਵਜੇ ਸੁਖੇਰਾ ਬੋਦਲਾ ਵਿਖੇ ਲੱਗਣ ਵਾਲੇ ਕੈਂਪ ਵਿੱਚ ਸੋਹਣਾ ਸਾਂਧੜ, ਸੁਖੇਰਾ ਬੋਦਲਾ, ਲੱਧੂ ਵਾਲਾ ਹਿਠਾੜ, ਲਮੋਚੜ ਕਲਾ ਉਤਾੜ ਅਤੇ ਹਿਠਾੜ ਦੇ ਲੋਕ ਸਰਕਾਰੀ ਸੇਵਾਵਾਂ ਲੈਣ ਲਈ ਪਹੁੰਚ ਕਰ ਸਕਦੇ ਹਨ

ਬੋਕਸ ਲਈ ਪ੍ਰਸਤਾਵਿਤ

ਅਬੋਹਰ ਉਪਮੰਡਲ ਵਿੱਚ 9 ਫਰਵਰੀ ਨੂੰ ਇਹਨਾਂ ਪਿੰਡਾਂ ਵਿੱਚ ਲੱਗਣਗੇ ਕੈਂਪ

9 ਫਰਵਰੀ ਨੂੰ ਅਬੋਹਰ ਉਪਮੰਡਲ ਦੇ ਪਿੰਡ ਡੰਗਰ ਖੇੜਾ ਵਿੱਚ ਸਵੇਰੇ 10 ਵਜੇ ਅਤੇ ਪਿੰਡ ਰਾਮਸਰਾ ਵਿੱਚ 2 ਵਜੇ ਕੈਂਪ ਲੱਗੇਗਾ। ਇਸੇ ਤਰਾਂ ਪਿੰਡ ਅਮਰਪੁਰਾ ਵਿੱਚ ਸਵੇਰੇ 10 ਵਜੇ ਅਤੇ ਦਤਾਰਾਂ ਵਾਲੀ ਵਿਖੇ ਬਾਅਦ ਦੁਪਹਿਰ 2 ਵਜੇ ਕੈਂਪ ਲੱਗੇਗਾ । ਲੋਕਾਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਹੈ