ਆਲਮੀ ਤਪਸ਼ ਘਟਾਉਣ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ : ਡਾ ਗੀਤਾਂਜਲੀ ਸਿੰਘ

ਬੂਟੇ ਲਗਾ ਕੇ ਮਨਾਇਆ ਜਾਵੇ ਆਪਣਾ ਜਨਮ ਦਿਨ
ਮੱਲਪੁਰ ਅੜਕਾਂ, 17 ਅਗਸਤ 2021
‘ਹਰ ਮਨੁੱਖ ਲਾਵੇ ਇੱਕ ਰੁੱਖ’ ਦੀ ਲੜੀ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਨੇ ਪਿੰਡ ਜੱਬੋਵਾਲ ਸਥਿਤ ਮਿੰਨੀ ਪੀ.ਐੱਚ.ਸੀ ਵਿੱਚ ਵੱਖ-ਵੱਖ ਥਾਵਾਂ ‘ਤੇ ਚੌਗਿਰਦੇ ਨੂੰ ਸੁੰਦਰ ਬਣਾਉਣ ਲਈ ਸੁੰਦਰ ਦਿੱਖ ਵਾਲੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ।
ਇਸ ਮੌਕੇ ਡਾ ਗੀਤਾਂਜਲੀ ਸਿੰਘ ਸੀਨੀਅਰ ਮੈਡੀਕਲ ਅਫਸਰ ਪ੍ਰਾਇਮਰੀ ਸਿਹਤ ਕੇਂਦਰ ਮੁਜੱਫਰਪੁਰ ਨੇ ਕਿਹਾ ਕਿ ਆਲਮੀ ਤਪਸ਼ ਘਟਾਉਣ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹਨ, ਇਸ ਲਈ ਚੌਗਿਰਦੇ ਨੂੰ ਹਰਿਆਂ ਭਰਿਆ ਬਣਾਉਣ ਲਈ ਵਾਤਾਵਰਨ ਪ੍ਰੇਮੀਆਂ ਦੀ ਮਦਦ ਨਾਲ ਹਰ ਰੋਜ਼ ਨਵੇਂ ਬੂਟੇ ਲਗਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਵਾਤਾਵਰਨ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਜਨਮ ਦਿਨ ‘ਤੇ ਬੂਟੇ ਜ਼ਰੂਰ ਲਗਾਓ। ਇੱਕ ਪੌਦੇ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਰੁੱਖ ਦੋ ਜੀਵਨਾਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਇੱਕ ਤਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਰਹਿਤ ਦੂਸਰਾ ਮਨੁੱਖ ਲਈ ਆਕਸੀਜਨ ਦੀ ਮਹੱਤਤਾ ਦਾ ਕੰਮ ਕਰਦਾ ਹੈ। ਡਾ ਸਿੰਘ ਨੇ ਚਿੰਤਾ ਦਾ ਪ੍ਰਗਟਾਵਾਂ ਕੀਤਾ ਕਿ ਜੇਕਰ ਅਸੀਂ ਸਭ ਨੇ ਇਕੱਠੇ ਹੋ ਕੇ ਰੁੱਖਾਂ ਨੂੰ ਨਾ ਸੰਭਾਲਿਆਂ ਤਾਂ ਬਹੁਤ ਦੇਰੀ ਹੋ ਜਾਵੇਗੀ। ‘ਹਰ ਮਨੁੱਖ ਲਾਵੇ ਇੱਕ ਰੁੱਖ ਦੇ ਨਾਅਰੇ ਨਾਲ ਇੱਕ ਪ੍ਰਣ ਕੀਤਾ ਕਿ ਹਰ ਇੱਕ ਵਿਅਕਤੀ ਇੱਕ-ਇੱਕ ਰੁੱਖ ਲਗਾਵੇਗਾ। ਇਸ ਤੋਂ ਸਿੱਧ ਹੋ ਜਾਂਦਾ ਹੈ ਕਿ ਉਹ ਦਿਨ ਦੂਰ ਨਹੀਂ ਕਿ ਸਾਡੇ ਚੁਗਿਰਦੇ ਹਰਿਆਲੀ ਹੀ ਹਰਿਆਲੀ ਹੋ ਜਾਵੇਗੀ।ਜੇ ਕਰ ਇਸ ਤਰਾਂ ਨਾ ਕੀਤਾ ਗਿਆ ਤਾਂ ਪਾਣੀ ਦਾ ਪੱਧਰ ਘਟਣ ਦੇ ਨਾਲ ਨਾਲ ਗਲੋਬਲ ਵਾਰਮਿੰਗ ਵਰਗੀ ਸਮੱਸਿਆ ਨਾਲ ਵੀ ਹੋਰ ਜੂਝਣਾ ਪੈ ਸਕਦਾ ਹੈ। ਇਸ ਬਣਦੇ ਜਾ ਰਹੇ ਗੰਭੀਰ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਸਾਡਾ ਸਾਰੀਆਂ ਦਾ ਫਰਜ ਹੈ। ਡਾ ਸਿੰਘ ਦੱਸਿਆ ਕਿ ਇਸੇ ਤਰ੍ਹਾਂ ਵਾਤਾਵਰਨ ਵਿਭਾਗ ਹਵਾ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਨਿਗਰਾਨੀ ਕਰੇਗਾ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਐਨ. ਜੀ. ਟੀ ਦੇ ਨਿਰਧਾਰਿਤ ਨਿਯਮਾਂ ਅਨੁਸਾਰ ਸਨਅਤੀ ਪ੍ਰਦੂਸ਼ਣ ਰੋਕਣ ਅਤੇ ਪਲਾਸਟਿਕ,ਈ-ਵੇਸਟ ਅਤੇ ਬਾਇਓ ਮੈਡੀਕਲ ਰਹਿੰਦ-ਖੂੰਹਦ ਦਾ ਸੁਰੱਖਿਅਤ ਨਿਪਟਾਰਾ ਯਕੀਨੀ ਬਣਾਏਗਾ। ਉਨ੍ਹਾਂ ਇਹ ਵੀ ਦੱਸਿਆ ਕਿ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਖਿਡਾਰੀਆਂ ਅਤੇ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਦੀ ਵੰਡ ਰਾਹੀਂ ਨੌਜਵਾਨਾਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰੇਗਾ।
ਸਰਪੰਚ ਬੀਬੀ ਜਸਵਿੰਦਰ ਕੌਰ ਨੇ ਕਿਹਾ ਕਿ ਪਿੰਡ ਜੱਬੋਵਾਲ ਵਿੱਚ ਐਨ.ਆਰ.ਅਈ ਟੀਮ ਅੱਜ ਤੱਕ 1500 ਦੇ ਕਰੀਬ ਪਿੰਡ ਵਿੱਚ ਬੂਟੇ ਲਗਵਾ ਚੁੱਕੇ ਹਨ। ਸਾਰੇ ਰਲ ਕਿ ਪਿੰਡ ਵਿੱਚ ਲੱਗੇ ਹੋਏ ਬੂਟਿਆਂ ਦੀ ਸਾਂਭ ਸੰਭਾਲ ਕਰਦਾ ਹਰ ਇੱਕ ਵਿਅਕਤੀ ਦਾ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕੇ ਇਸ ਤਰ੍ਹਾਂ ਕਰਨ ਨਾਲ ਲੋਕਾਂ ਦੇ ਮੰਨਾਂ ਵਿੱਚ ਕੁਦਰਤ ਪ੍ਰਤੀ ਪਿਆਰ ਵਧੇਗਾ। ਜਿਸ ਨਾਲ ਹਰਿਆਲੀ ਵਧੇਗੀ ਅਤੇ ਵਾਤਾਵਰਣ ਸ਼ੁੱਧ ਹੋਵੇਗਾ। ਪਿੰਡ ‘ਚ ਲਗਾਤਾਰ ਲਗਾਏ ਜਾ ਰਹੇ ਪੌਦੇ ਮਿੰਨੀ ਪੀ.ਐੱਚ.ਸੀ ਨੂੰ ਸੁੰਦਰ ਬਣਾਉਣਗੇ ਅਤੇ ਵਾਤਾਵਰਣ ਸ਼ੁੱਧ ਹੋਵੇਗਾ।
ਇਸ ਮੌਕੇ ਡਾਕਟਰ ਜਸਵਿੰਦਰ ਕੌਰ ਮੈਡੀਕਲ ਅਫ਼ਸਰ ਮਿੰਨੀ ਪੀ ਐੱਚ ਸੀ ਜੱਬੋਵਾਲ,ਅੰਮਿ੍ਰਤਪਾਲ ਸਿੰਘ ਸੀਨੀਅਰ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ (ਜ਼ਿਲ੍ਹਾ ਪ੍ਰਧਾਨ ),ਸਾਬਕਾ ਸਰਪੰਚ ਗੁਰਮੇਲ ਸਿੰਘ,ਹਰਵਿੰਦਰ ਕੌਰ ਪੰਚ,ਸੁਖਦੀਪ ਸਿੰਘ,ਕਾਂਤਾ ਦੇਵੀ ਸਟਾਫ਼ ਨਰਸ,ਇਸ਼ਟਦੀਪ ਕੌਰ ਫਾਰਮੇਸੀ ਅਫ਼ਸਰ,ਜਗਰੂਪ ਸਿੰਘ ਉਪ ਵੈਦ,ਹਰਬੰਸ ਕੌਰ ਐੱਲ ਐੱਚ,ਸਰਪੰਚ ਜਸਵਿੰਦਰ ਕੌਰ, ਰਸ਼ਪਾਲ ਸਿੰਘ ਵਾਇ ਪ੍ਰਧਾਨ ਮੌਜੂਦ ਸਨ।

Spread the love