ਆਸ਼ਾ ਵਰਕਰਾ ਵੱਲੋ ਕੀਤਾ ਜਾ ਰਿਹਾ ਪਿੰਡਾ ਵਿੱਚ ਘਰ-ਘਰ ਸਰਵ੍ਹੇ

ਸ੍ਰੀ ਅਨੰਦਪੁਰ ਸਾਹਿਬ 23 ਮਈ,2021

ਸਿਹਤ ਅਤੇ ਤੰਦਰੁਸਤੀ ਕੇਂਦਰ ਵਿੱਖੇ ਮੁਫਤ ਕੋਰੋਨਾ ਟੈਸਟ ਉਪਲਬਧ,ਆਸ਼ਾ ਵਰਕਰਾਂ ਨੂੰ ਸਹਿਯੋਗ ਦੇਣ ਦੀ ਲੋੜ।
ਦਿਹਾਤੀ ਇਲਾਕਿਆਂ ਵਿੱਚ ਜੰਗੀ ਪੱਧਰ ‘ਤੇ ਸੈਪਲੰਿਗ/ਟੈਸਟਿੰਗ ਕਰਨ ਦੇ ਮੰਤਵ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ 2 -ਕੋਰੋਨਾ ਮੁਕਤ ਪਿੰਡ ਮੁਹਿੰਮ ਅਧੀਨ ਪੀ.ਐਚ.ਸੀ ਕੀਰਤਪੁਰ ਸਾਹਿਬ ਵਿੱਖੇ ਸੀਨੀਅਰ ਮੈਡੀਕਲ ਅਫਸਰ ਡਾ.ਦਲਜੀਤ ਕੋਰ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਵੱਲੋਂ ਹਰ ਪਿੰਡ ਵਿੱਚ ਬੁਖਾਰ/ਸਾਹ ਸਬੰਧੀ ਗੰਭੀਰ ਇੰਫੈਕਸ਼ਨ ਤੋਂ ਪੀੜਤ ਮਰੀਜ਼ਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ।ਸਰਵੇਖਣ ਸੰਬਧੀ ਵਧੇਰੇ ਜਾਣਕਾਰੀ ਦਿੰਦਆ ਡਾ. ਦਲਜੀਤ ਨੇ ਕਿਹਾ ਕਿ ਸਿਵਲ ਸਰਜਨ ਰੂਪਨਗਰ,ਡਾ.ਦਵਿੰਦਰ ਕੁਮਾਰ ਢਾਂਡਾ ਜੀ ਦੇ ਦਿਸ਼ਾ ਨਿਦਰਦੇਸ਼ਾ ਮੁਤਾਬਕ ਦਿਹਾਤੀ ਇਲਾਕਿਆਂ ਵਿੱਚ ਹਰ ਵਿਅਕਤੀ ਰੈਪਿਡ ਐਟੀਜਨ ਟੈਸਟ ਕਰਵਾਏ ਇਹ ਹਦਾਇਤਾ ਸਾਰੇ ਜ਼ਿਿਲ੍ਹਆਂ ਨੂੰ ਕੀਤੀਆ ਗਈਆ ਹਨ।ਇਨ੍ਹਾਂ ਹਦਾਇਤਾ ਦੀ ਇਨ੍ਹ ਬਿਨ੍ਹ ਪਾਲਨਾ ਕਰਨ ਲਈ ਆਸ਼ਾ ਵਰਕਰਾ ਨੂੰ ਸਰਵੇਖਣ ਸੰਬਧੀ ਪਹਿਲਾ ਤੋਂ ਹੀ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਕੋਰੋਨਾ ਵਾਈਰਸ ਦੀ ਲੜੀ ਨੂੰ ਤੋੜਨ ਲਈ ਇਹ ਸਰਵੇਖਣ ਜਲਦ ਤੋਂ ਜਲਦ ਪੂਰਾ ਕਰ ਲਿਆ ਜਾਵੇਗਾ।ਕਮਿਿਨਊ ਹੈਲਥ ਅਫ਼ਸਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਆਸ਼ਾ ਵਰਕਰਾ ਵੱਲੋ ਸਰਵੇੱਖਣ ਦੋਰਾਨ ਭੇਜੇ ਗਏ ਸ਼ੱਕੀ ਕੇਸਾ ਜਾਂ ਹੋਰ ਚਾਹਵਾਨ ਲੋਕਾ ਦਾ ਟੈਸਟ ਕਰਨ ਅਤੇ ਉਹ ਆਪਣੀ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਘਰੇਲੂ ਇਕਾਂਤਵਾਸ ਹੋਏ ਮਰੀਜ਼ਾਂ ਦੀ ਨਿਗਰਾਨੀ ਕਰਨਾ ਯਕੀਨੀ ਕਰਨ। ਸਿਹਤ ਵਿਭਾਗ ਵੱਲੋਂ ਇਹਨਾਂ ਮਰੀਜ਼ਾਂ ਨੂੰ ਕੋਰੋਨਾ ਫ਼ਤਿਹ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।ਆਸ਼ਾ ਵਰਕਰ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਕੋਵਿਡ ਲੱਛਣਾਂ ਦੀ ਜਾਂਚ ਕਰਨ ਲਈ ਹਰ ਪਿੰਡ ਵਿੱਚ ਘਰ-ਘਰ ਜਾਣਗੀਆਂ।ਸਿਹਤ ਤੰਦਰੁਸਤੀ ਕੇਂਦਰ (ਐਚ.ਡਬਲਯੂ.ਸੀ.) ਅਤੇ ਉਪ-ਕੇਂਦਰਾਂ ਨੂੰ ਰੈਪਿਡ ਐਂਟੀਜੇਨ ਕਿੱਟਸ, ਮਿਸ਼ਨ ਫ਼ਤਿਹ ਕਿੱਟਾਂ, ਪੀਪੀਈ ਕਿੱਟਾਂ, ਡਿਜੀਟਲ ਥਰਮਾਮੀਟਰਜ਼, ਸੈਨੀਟਾਈਜ਼ਰਜ਼, ਮਾਸਕ ਅਤੇ ਆਸ਼ਾ ਵਰਕਰਜ ਨੂੰ ਆਕਸੀਮੀਟਰ ਸਰਕਾਰ ਵੱਲੋ ਮੁਹਈਆ ਕਰਵਾਏ ਜਾ ਚੱੁਕੇ ਹਨ ।ਡਾ. ਦਲਜੀਤ ਵੱਲੋ ਕਿਹਾ ਗਿਆ ਕਿ ਲੋਕ ਵੀ ਕੋਵਿਡ-19 ਨੂੰ ਠੱਲ ਪਾਉਣ ਲਈ ਆਸ਼ਾ ਵਰਕਰਾ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ ਅਤੇ ਸਿਹਤ ਅਤੇ ਤੰਦਰੁਸਤੀ ਕੇਂਦਰਾ ਵਿੱਚ ਕੋਵਿਡ-19 ਦਾ ਟੈਸਟ ਜਿਸ ਨੂੰ ਰੈਪਿਡ ਐਟੀਂਜਨ ਟੈਸਟ ਕਿਹਾ ਜਾਂਦਾ ਹੈ,ਸਿਹਤ ਅਤੇ ਤੰਦਰੁਸਤੀ ਕੇਂਦਰ ਤੇ ਇਹ ਮੁਫਤ ਕੀਤਾ ਜਾਂਦਾ ਹੈ ਲੋਕ ਇਸ ਸੇਵਾ ਦਾ ਲਾਭ ਉਠਾਉਣ ਅਤੇ ਇਸ ਘਾਤਕ ਬੀਮਾਰੀ ਤੋ ਬਚਣ।

Spread the love