ਇੱਕ ਕਰੋੜ ਪਚਾਸੀ ਲੱਖ ਰੁਪਏ ਦੇ ਪ੍ਰੋਜੈਕਟਾਂ ਦੇ ਕੀਤੇ ਗਏ ਉਦਘਟਾਨ : ਵਿਧਾਇਕ ਘੁਬਾਇਆ

ਸਕੂਲ ਖੁੱਲਣ ਦੇ ਪਹਿਲੇ ਦਿਨ ਤੋਹਫੇ ਵਜੋਂ ਇੱਕ ਕਰੋੜ ਚੌਵੀ ਲੱਖ ਰੁਪਏ ਦੇ ਸਕੂਲ ਨੂੰ ਸਰਪ੍ਰਾਈਜ਼ : ਵਿਧਾਇਕ ਘੁਬਾਇਆ
ਫਾਜ਼ਿਲਕਾ 2 ਅਗਸਤ 2021
ਪੰਜਾਬ ਸਰਕਾਰ ਵਲੋ ਅੱਜ ਪਹਿਲੇ ਦਿਨ ਸਰਕਾਰੀ ਸਕੂਲ ਖੋਲੇ ਗਏ ਹਨ ਇਸ ਖੁਸ਼ੀ ਚ ਮਾਨਯੋਗ ਸਰਦਾਰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਫਾਜ਼ਿਲਕਾ ਨੂੰ ਕਮਰੇ, ਫ਼ਿਜ਼ੀਕਸ ਲੈਬ ਅਤੇ ਕਮਿਸਟਰੀ ਲੇਬੋਰੇਟਰੀ ਲਈ ਇੱਕ ਕਰੋੜ ਚੌਵੀ ਲੱਖ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਸ. ਘੁਬਾਇਆ ਨੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਸ਼੍ਰੀ ਨਵਜੋਤ ਸਿੰਘ ਸਿੱਧੂ ਸੂਬਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਸਕੂਲ ਦੇ ਬੱਚਿਆਂ ਅਤੇ ਮਾਪਿਆਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬੱਚੇ ਸਕੂਲ ਜਾ ਰਹੇ ਹਨ।
ਸ. ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਕੂਲਾਂ ਅਤੇ ਕਾਲਜਾਂ ਦੀ ਦਸ਼ਾ ਤੇ ਦਿਸ਼ਾ ਵਿੱਚ ਸੁਧਾਰ ਕਰਨ ਦੇ ਕਦਮ ਚੁੱਕੇ ਜਾਣ। ਸ. ਘੁਬਾਇਆ ਨੇ ਕਿਹਾ ਕਿ ਅੱਜ ਸਾਡੀ ਕੈਪਟਨ ਸਰਕਾਰ ਨੇ ਹਰ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਨੂੰ ਸਮਾਰਟ ਸਕੂਲਾਂ ਚ ਤਬਦੀਲ ਕਰ ਦਿੱਤਾ ਹੈ। ਸ. ਘੁਬਾਇਆ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਸਕੂਲ ਸਟਾਫ ਦੀ ਮਿਹਰ ਬਾਨੀ ਨਾਲ ਅੱਜ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੀ ਚੰਗੀ ਕਾਰਗੁਜਾਰੀ ਤੋ ਪ੍ਰਭਾਵਿਤ ਹੋ ਕੇ ਸਰਕਾਰੀ ਸਕੂਲਾਂ ਚ ਵੱਡੀ ਗਿਣਤੀ ਵਿੱਚ ਦਾਖਲਾ ਲੈ ਰਹੇ ਹਨ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਦੀਪ ਕੁਮਾਰ ਧੂੜੀਆ ਨੇ ਕਿਹਾ ਕਿ ਬਾਰਡਰ ਕੰਢੀ ਪੈਂਦੇ ਇਸ ਸਕੂਲ ਚ 2500 ਤੋ ਵੱਧ ਵਿਦਿਅਰਾਥੀ (ਕੰਨਿਆਂ) ਸਕੂਲ ਤੋ ਹਰ ਸਾਲ ਸਿੱਖਿਆ ਲੈ ਕੇ ਅੱਗੇ ਜਾ ਰਹੀਆਂ ਹਨ। ਸ਼੍ਰੀ ਧੂੜੀਆ ਨੇ ਕਿਹਾ ਕਿ ਸ. ਘੁਬਾਇਆ ਦੇ ਸਖ਼ਤ ਮਿਹਨਤ ਸਦਕਾ ਅੱਜ ਪੂਰੇ ਫਾਜ਼ਿਲਕਾ ਹਲਕੇ ਦੇ ਸਕੂਲਾਂ ਦੀ ਨੁਹਾਰ ਬਦਲੀ ਜਾ ਚੁੱਕੀ ਹੈ ਅਤੇ ਹਰ ਸਕੂਲ ਸਮਾਰਟ ਸਕੂਲ ਚ ਤਬਦੀਲ ਹੋ ਚੁੱਕੇ ਹਨ। ਵਿਧਾਇਕ ਘੁਬਾਇਆ ਨੇ ਪਿੰਡ ਚੂਹੜੀ ਵਾਲਾ ਚਿਸਤੀ ਅਤੇ ਖਾਣ ਪੁਰ ਦੀਆ ਪੰਚਾਇਤਾਂ ਨੂੰ ਮਿਲੇ ਅਤੇ ਉਹਨਾ ਦੀਆ ਸ਼ਿਕਾਇਤਾ ਸੁਣੀਆਂ ਅਤੇ ਮੌਕੇ ਤੇ ਬੁਲਾ ਕੇ ਹੱਲ ਕਰਵਾਈਆ। ਇਸ ਮੌਕੇ ਸ. ਘੁਬਾਇਆ ਦੋਨਾਂ ਪਿੰਡਾਂ ਦੀਆ ਨਵੀਆਂ ਬਣੀਆਂ ਇੰਟਰ ਲੋਕ ਟਾਇਲ ਸੜਕਾਂ, ਸਟਰੀਟ ਲਾਈਟਾਂ, ਸਟੇਡੀਅਮ, ਨਾਲੀਆਂ ਅਤੇ ਕੌਮਨ ਸ਼ੈੱਡਾਂ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ।
ਸ. ਘੁਬਾਇਆ ਨੇ ਹਰ ਗਲੀ ਜਾ ਕੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਫਾਜ਼ਿਲਕਾ ਦੇ ਹਰੇਕ ਵਾਰਡਾਂ ਅਤੇ ਪਿੰਡਾਂ ਚ ਵਿਕਾਸ ਦੇ ਕਮਾਂ ਦੀ ਹਨੇਰੀ ਆਈ ਹੋਈ ਹੈ। ਸ. ਘੁਬਾਇਆ ਨੇ ਮੌਕੇ ਤੇ ਫੋਨ ਜਰੀਏ ਸੀਵਰੇਜ ਅਤੇ ਸੜਕਾ ਦੇ ਕੰਮ ਨੂੰ ਸਹੀ ਢੰਗ ਨਾਲ ਚਲਾਉਣ ਦੇ ਆਦੇਸ਼ ਜਾਰੀ ਕੀਤੇ।
ਇਸ ਮੌਕੇ ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਗੋਲਡੀ ਝਾਂਬ ਹਲਕਾ ਇੰਚਾਰਜ , ਮਨੋਹਰ ਸਿੰਘ ਮੁਜੈਦੀਆ ਚੇਅਰਮੈਨ,ਮਨੀਸ਼ ਕਟਾਰੀਆ ਸੀਨੀਅਰ ਨੇਤਾ ਕਾਂਗਰਸ ਪਾਰਟੀ, ਗੁਰਦਿਆਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਬਾਉ ਰਾਮ ਉੱਪ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਗੌਰਵ ਨਾਰੰਗ ਚੇਅਰਮੈਨ ਪੀ ਏ ਡੀ ਬੀ ਬੈਂਕ ਫਾਜ਼ਿਲਕਾ, ਜਗਦੀਸ਼ ਕੁਮਾਰ ਬਸਵਾਲਾ ਐਮ ਸੀ, ਮਹਿੰਦਰ ਸਿੰਘ, ਸੁਰਜੀਤ ਸਿੰਘ ਐਮ ਸੀ,ਜਗਦੀਸ਼ ਕੁਮਾਰ ਬਜਾਜ, ਸਾਵਨ ਸਿੰਘ ਐੱਮ ਸੀ, ਅਵੀ ਗੁੰਬਰ, ਲਕੀ ਰਾਠੌਰ, ਬੂਟਾ ਸਿੰਘ, ਬਾਬਾ ਸੁਨਿਲ ਕੁਮਾਰ ਗੁਗਲਾਨੀ, ਗੁਰਨਾਮ ਸਿੰਘ, ਰਕੇਸ਼ ਕੁਮਾਰ ਗਰੋਵਰ, ਰਾਜ ਕੁਮਾਰ, ਗੋਰਾ, ਰਜੇਸ਼ ਗਰੋਵਰ, ਬਲਵਿੰਦਰ ਸਿੰਘ, ਸਤਾ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ ਫਾਜ਼ਿਲਕਾ, ਗੁਲਾਬੀ ਸਰਪੰਚ ਲਾਧੂਕਾ, ਨੀਲਾ ਮਦਾਨ, ਪਰਮਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਅਮਰੀਕ ਚੰਦ ਠੇਕੇਦਾਰ, ਅਸ਼ਵਨੀ ਕੁਮਾਰ ਐਮ ਸੀ, ਰੌਸ਼ਨ ਲਾਲ ਪ੍ਰਜਾਪਤ, ਸ਼ਗਨ ਲਾਲ,ਜਗਦੀਸ਼ ਕੁਮਾਰ ਬਜਾਜ,ਜੋਗਿੰਦਰ ਸਿੰਘ ਸਰਪੰਚ, ਅਮੀਰ ਸਿੰਘ ਸਰਪੰਚ, ਇਸ਼ਾਰਾ ਬਾਈ ਸਰਪੰਚ, ਅੰਗਰੇਜ਼ ਸਿੰਘ, ਗੁਰਮੁੱਖ ਸਿੰਘ ਪੰਚ, ਬਲਬੀਰ ਸਿੰਘ ਪੰਚ, ਬਚਨ ਸਿੰਘ ਪੰਚ, ਬੰਸੋ ਬਾਈ ਪੰਚ, ਹਰਬੰਸ ਕੌਰ ਪੰਚ ਸੰਤੋ ਬਾਈ ਪੰਚ, ਵਰਿੰਦਰ ਕੁਮਾਰ ਢਾਕਾ, ਨੰਬਰਦਾਰ ਭਜਨ ਲਾਲ, ਲਾਲ ਸਿੰਘ ਐਕਸ ਸਰਪੰਚ, ਬ੍ਰਿਜ ਲਾਲ ਮਾਸਟਰ ਦੁਨੀ ਚੰਦ,ਰਜਿੰਦਰ ਕੁਮਾਰ, ਨੀਲਾ ਮਦਾਨ, ਗੁਰਜੀਤ ਸਿੰਘ ਲੋਹਰੀਆ ਸਰਪੰਚ, ਨਵਦੀਪ ਸਿੰਘ ਸਰਪੰਚ ਕਾਵਾਂ ਵਾਲੀ, ਰਮੇਸ਼ ਸਿੰਘ ਸਰਪੰਚ, ਸ਼ਾਮ ਲਾਲ ਗਾਂਧੀ, ਹਰਬੰਸ ਸਿੰਘ ਪੀ ਏ, ਬਲਦੇਵ ਸਿੰਘ ਪੀ ਏ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ

Spread the love