ਈ-ਪੰਜਾਬ ਸਕੂਲ ਵੈੱਬ ਪੋਰਟਲ ’ਤੇ ਵਿਦਿਆਰਥੀਆਂ ਦੇ ਆਧਾਰ ਨੰਬਰਾਂ ਨੂੰ ਅੱਪਡੇਟ ਕੀਤਾ ਜਾਵੇ – ਵਧੀਕ ਡਿਪਟੀ ਕਮਿਸ਼ਨਰ

ਈ-ਪੰਜਾਬ ਸਕੂਲ ਵੈੱਬ ਪੋਰਟਲ ’ਤੇ ਵਿਦਿਆਰਥੀਆਂ ਦੇ ਆਧਾਰ ਨੰਬਰਾਂ ਨੂੰ ਅੱਪਡੇਟ ਕੀਤਾ ਜਾਵੇ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ 6 ਸਤੰਬਰ: 

ਅੱਜ ਸ.ਕੰ.ਸ.ਸ ਸਮਾਰਟ ਸਕੂਲ, ਮਾਲ ਰੋਡ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਈ-ਪੰਜਾਬ ਸਕੂਲ ਵੈੱਬ ਪੋਰਟਲ ’ਤੇ ਵਿਦਿਆਰਥੀਆਂ ਦੇ ਆਧਾਰ ਨੰਬਰਾਂ ਨੂੰ ਅੱਪਡੇਟ ਕਰਨ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੁਰਿੰਦਰ ਸਿੰਘ ਨੇ ਕੀਤੀ ਜਿਨ੍ਹਾਂ ਨਾਲ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ. ਜੁਗਰਾਜ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ. ਬਲਰਾਜ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਸ੍ਰੀਮਤੀ ਰੇਖਾ ਮਹਾਜਨ ਵੀ ਹਾਜ਼ਰ ਸਨ।

ਇਸ ਮੀਟਿੰਗ ਵਿਚ ਜ਼ਿਲੇ ਦੇ ਲਗਭਗ 1000 ਸਕੂਲਾਂ ਦੇ ਵਿਦਿਆਰਥੀਆਂ ਦੇ ਆਧਾਰ ਨੰਬਰ ਸਬੰਧੀ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ ਵਿੱਚ ਇਕ ਲੱਖ ਦੇ ਕਰੀਬ ਵਿਦਿਆਰਥੀਆਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਦੇ ਆਧਾਰ ਕਾਰਡ ਦੀ ਜਾਣਕਾਰੀ ਈ-ਪੰਜਾਬ ਸਕੂਲ ਵੈੱਬ ਪੋਰਟਲ ਤੇ ਭਰੀ ਨਹੀਂ ਗਈ। ਇਸ ਕੰਮ ਦੀ ਪੈਂਡੰਸੀ ਨੂੰ ਦੂਰ ਕਰਨ ਲਈ ਸਰਕਾਰੀ ਸਕੂਲ, ਮਾਨਤਾ ਪ੍ਰਾਪਤ ਸਕੂਲ ਅਤੇ ਪ੍ਰਾਈਵੇਟ ਸਕੂਲਾਂ ਦੇ ਪਿ੍ਰੰਸੀਪਲਾਂ, ਮੁਖੀਆਂ ਅਤੇ ਇੰਚਾਰਜਾਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਆਧਾਰ ਕਰਡ ਬਣਾਉਣ ਲਈ ਬਲਾਕਾਂ ਵਿਚ 38 ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਇਹ ਕੰਮ ਸਮੇ ਸਿਰ ਪੂਰਾ ਕੀਤਾ ਜਾ ਸਕੇ। ਉਨਾਂ ਨੇਡਿਫਾਲਟਰ ਸਕੂਲਾਂ ਦੇ ਮੁਖੀਆਂ ਨੂੰ ਈ-ਪੰਜਾਬ ਪੋਰਟਲ ’ਤੇ  ਵਿਦਿਆਰਥੀਆਂ ਦੀ ਆਧਾਰ ਕਾਰਡ ਦੀ ਜਾਣਕਾਰੀ ਦੇ ਪੂਰੀ ਕਰਨ ਦੀ ਸਲਾਹ ਦਿੱਤੀ ਅਤੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਲਈ ਨਵੇਂ ਆਧਾਰ ਕਾਰਡ ਬਣਾਉਣ ਦੀ ਸਹੂਲਤ ਦਾ ਵੀ ਪ੍ਰਬੰਧ ਕੀਤਾ।