ਉਰਦੂ ਆਮੋਜ਼ ਦੀਆਂ ਨਵੀਆਂ ਕਲਾਸਾਂ ਲਈ ਦਾਖਲਾ 15 ਜੁਲਾਈ 2021 ਤੱਕ ਰਹੇਗਾ ਜਾਰੀ ਕੋਵਿਡ19 ਕਾਰਨ ਆਨਲਾਈਨ ਲਗਾਈਆਂ ਜਾਣਗੀਆਂ ਕਲਾਸਾਂ

news makahni
news makhani

ਫਿਰੋਜ਼ਪੁਰ 6 ਜੁਲਾਈ 2021 ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਲ ਨਾਲ ਉੱਤਰੀ ਭਾਰਤ ਦੀ ਹਰਦਿਲ ਅਜ਼ੀਜ਼ ਭਾਸ਼ਾ ਉਰਦੂ ਦੇ ਵਿਕਾਸ ਲਈ ਵੀ ਨਿਰੰਤਰ ਗਤੀਸ਼ੀਲ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬੀ ਲੋਕਾਂ ਨੂੰ ਤਹਿਜ਼ੀਬ ਅਤੇ ਸੁਹਜ ਮੁਹੱਈਆ ਕਰਵਾਉਣ ਵਾਲੀ ਉਰਦੂ ਭਾਸ਼ਾ ਨੂੰ ਪੰਜਾਬ ਵਿਚ ਹਰਮਨ ਪਿਆਰਾ ਬਣਾਉਣ ਲਈ ਵਿਭਾਗ ਵੱਲੋਂ ਉਰਦੂ ਸਿਖਾਉਣ ਦੀਆਂ ਮੁਫ਼ਤ ਕਲਾਸਾਂ ਲਗਾਈਆਂ ਜਾਂਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ ਦੇ ਕਰਮਚਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਲਈ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ ਤੇ ਨਵੀਂ ਕਲਾਸ ਲਈ ਦਾਖਲਾ 15 ਜੁਲਾਈ 2021 ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਹ ਕਲਾਸਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨ ਸ਼ਾਮ 5.15 ਤੋਂ ਸ਼ਾਮ 6.15 ਵਜੇ ਤੱਕ ਦਫਤਰੀ ਕੰਮ ਵਾਲੇ ਦਿਨ ਲਗਾਈਆਂ ਜਾਣ ਕਰਨਗੀਆਂ। ਉਰਦੂ ਸਿੱਖਣ ਦੇ ਚਾਹਵਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬੀ-ਬਲਾਕ, ਦੂਜੀ ਮੰਜ਼ਿਲ, ਕਮਰਾ ਨੰ: ਬੀ-209, ਫ਼ਿਰੋਜ਼ਪੁਰ ਛਾਉਣੀ ਵਿਖੇ ਸਥਿਤ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ, ਫਿਰੋਜ਼ਪੁਰ ਤੋਂ ਦਾਖ਼ਲਾ ਫਾਰਮ ਮੁਫ਼ਤ ਪ੍ਰਾਪਤ ਕਰ ਸਕਦੇ ਹਨ।

Spread the love