ਫ਼ਾਜ਼ਿਲਕਾ 13 ਜੁਲਾਈ 2021
ਸਿੱਖਿਆ ਵਿਭਾਗ ਪੰਜਾਬ ਵੱਲੋ ਸਕੂਲਾਂ ਵਿੱਚ ਸ਼ੁਰੂ ਕੀਤੀ ਲਾਇਬ੍ਰੇਰੀ ਲੰਗਰ ਮੁਹਿੰਮ ਨੂੰ ਜਿਲ੍ਹਾ ਫਾਜਿਲਕਾ ਵਿੱਚ ਉਤਸਾਹ ਨਾਲ ਮਨਾਉਣ ਅਤੇ ਆਉਣ ਵਾਲੇ ਦਿਨਾਂ ਵਿੱਚ ਭਾਰਤ ਸਰਕਾਰ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਕਰਵਾਇਆ ਜਾਣਾ ਹੈ। ਜਿਸ ਦੀ ਤਿਆਰੀ ਲਈ ਅਧਿਆਪਕਾਂ ਨੂੰ ਉਤਸਾਹਿਤ ਕਰਨ ਲਈ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਮੈਡਮ ਅੰਜੂ ਸੇਠੀ ਅਤੇ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਕੀੜਿਆਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਹੌਜ ਗੰਦੜ, ਸਰਕਾਰੀ ਪ੍ਰਾਇਮਰੀ ਸਕੂਲ ਆਹਲ ਝੋਕ ਸਮੇਤ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦਾ ਪ੍ਰੇਰਣਾਦਾਇਕ ਦੌਰਾ ਕੀਤਾ ਗਿਆ।
ਮੈਡਮ ਸੇਠੀ ਨੇ ਕਿਹਾ ਕਿ ਪੀ ਜੀ ਆਈ ਇੰਨਡੈਕਸ ਵਿੱਚ ਪੰਜਾਬ ਨੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਸਾਨਾਮੱਤੀ ਪ੍ਰਾਪਤੀ ਕੀਤੀ ਹੈ। ਹੁਣ ਲੋੜ ਹੈ ਆਪਣੀ ਪਹਿਲੀ ਪੁਜੀਸ਼ਨ ਨੂੰ ਬਰਕਰਾਰ ਰੱਖਣ ਲਈ ਮਿਲ ਕੇ ਹਮਲਾ ਮਾਰਨ ਦੀ ਅਤੇ ਨੈਸ ਵਿੱਚੋ ਪਹਿਲਾ਼ ਸਥਾਨ ਪ੍ਰਾਪਤ ਕਰਕੇ ਫਿਰ ਇਤਿਹਾਸ ਦੁਹਰਾਉਣ ਦੀ।ਉਹਨਾਂ ਅਧਿਆਪਕਾਂ ਨੂੰ ਕਿਹਾ ਕਿ ਬੇਸ਼ੱਕ ਅਸੀ ਕਰੋਨਾ ਕਾਲ ਵਰਗੇ ਭਿਆਨਕ ਸਮੇ ਵਿੱਚੋਂ ਗੁਜ਼ਰ ਰਹੇ ਹਾ ਪਰ ਆਪਾ ਆਨਲਾਈਨ ਕਲਾਸਾ ਅਤੇ ਸਪੰਰਕ ਦੇ ਸੋਸ਼ਲ ਸਾਧਨਾ ਦੀ ਵਰਤੋ ਕਰਦੇ ਹੋਏ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਤਾਲਮੇਲ ਬਣਾ ਕੇ ਨੈਸ ਦੀ ਜੋਰਦਾਰ ਤਿਆਰੀ ਕਰਵਾਈਏ, ਤਾ ਜੋ ਪੰਜਾਬ ਇਸ ਵਕਾਰੀ ਪ੍ਰੀਖਿਆ ਵਿੱਚ ਸਨਮਾਨਯੋਗ ਸਥਾਨ ਪ੍ਰਾਪਤ ਕਰ ਸਕੇ।
ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਨੇ ਸਮੂਹ ਅਧਿਆਪਕਾ ਨੂੰ ਕਿਹਾ ਕਿ ਆਓ ਸਾਰੇ ਮਿਲ ਕੇ ਲਾਇਬ੍ਰੇਰੀ ਲੰਗਰ ਮੁਹਿੰਮ ਨੂੰ ਸਫਲ ਬਣਾਈਏ ਵਿਦਿਆਰਥੀਆਂ ਤੱਕ ਵੱਧ ਤੋਂ ਵੱਧ ਕਿਤਾਬਾਂ ਪਹੁੰਚਾਈਏ ਤਾ ਜੋ ਵਿਦਿਆਰਥੀਆਂ ਵਿੱਚ ਪੜਣ ਰੁਚੀਆਂ ਵਿਕਸਤ ਕਰਨ ਦੇ ਨਾਲ-ਨਾਲ ਉਹਨਾਂ ਨੂੰ ਸਾਹਿਤ ਨਾਲ ਜੋੜਨ ਦਾ ਸਾਰਥਕ ਉਪਰਾਲਾ ਕਰੀਏ।
ਇਸ ਮੌਕੇ ‘ਤੇ ਸਬੰਧਿਤ ਸਕੂਲਾਂ ਦੇ ਮੁੱਖੀ ਅਤੇ ਸਟਾਫ ਮੌਜੂਦ ਸੀ।