ਫਾਜ਼ਿਲਕਾ, 25 ਅਗਸਤ 2021
ਹੇਠਲੇ ਵਰਗ ਨੂੰ ਉਤਸਾਹਿਤ ਕਰਨ ਅਤੇ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਕਿਰਤ ਵਿਭਾਗ ਪੰਜਾਬ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਸ਼ਨ ਵਰਕਰ ਵੈਲਫੇਅਰ ਬੋਰਡ ਬਣਾਇਆ ਗਿਆ ਹੈ, ਜਿਸ ਤਹਿਤ ਮਿਸਤਰੀ, ਮਜ਼ਦੂਰ, ਪਲੰਬਰ, ਤਰਖਾਣ, ਇਲੈਕਟੀਸ਼ੀਅਨ, ਸੀਵਰਮੈਨ, ਮਾਰਸ਼ਲ ਲਗਾਉਣ ਵਾਲੇ, ਸੜਕਾਂ ਬਣਾਉਣ ਦਾ ਕੰਮ ਕਰਨ ਵਾਲੇ ਜਾਂ ਉਸਾਰੀ ਕਿਰਤੀ ਅਖਵਾਉਣ ਵਾਲਿਆਂ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ ਜਿਸ ਤਹਿਤ ਉਨ੍ਹਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਲ 2020-21 ਦੌਰਾਨ ਜਲਾਲਾਬਾਦ ਤੇ ਫਾਜ਼ਿਲਕਾ ਬਲਾਕ ਦੇ 8009 ਲਾਭਪਾਤਰੀਆਂ ਨੂੰ 9 ਕਰੋੜ 12 ਲੱਖ 47 ਹਜ਼ਰ 902 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰ ਵੈਲਫੇਅਰ `ਚ 25 ਰੁਪਏ ਰਜਿਸਟਰੇਸ਼ਨ ਫੀਸ ਦੇ ਨਾਲ ਸੁਵਿਧਾ ਕੇਂਦਰ ਰਾਹੀਂ ਆਨਲਾਈਨ ਅਪਲਾਈ ਕਰਕੇ ਬੋਰਡ ਦਾ ਮੈਂਬਰ ਬਣਿਆ ਜਾ ਸਕਦਾ ਹੈ ਅਤੇ ਬੋਰਡ ਵਿਚ ਮੈਂਬਰਸ਼ਿਪ ਚਲਦੀ ਰੱਖਣ ਲਈ 10 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਅੰਸ਼ਦਾਨ ਦੀ ਰਕਮ ਘੱਟੋ-ਘੱਟ ਤਿੰਨ ਸਾਲ ਦੇ ਹਿਸਾਬ ਨਾਲ ਜਮਾਂ ਕਰਵਾਉਣੀ ਹੋਵੇਗੀ।
ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਕਿਰਤ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਫਾਜ਼ਿਲਕਾ ਵਿਖੇ ਵਜੀਫਾ ਸਕੀਮ ਤਹਿਤ 4608 ਪ੍ਰਾਪਤ ਅਰਜੀਆਂ ਨੂੰ 5 ਕਰੋੜ 11 ਲੱਖ 95 ਹਜ਼ਾਰ ਰੁਪਏ, ਸ਼ਗਨ ਸਕੀਮ ਤਹਿਤ 6 ਲਾਭਪਾਤਰੀਆਂ ਨੂੰ 31 ਹਜ਼ਾਰ ਰੁਪਏ ਦੇ ਹਿਸਾਬ ਨਾਲ 1 ਲੱਖ 86 ਹਜ਼ਾਰ ਰੁਪਏ, ਯਾਤਰਾ ਸਕੀਮ ਤਹਿਤ 717 ਲਾਭਪਾਤਰੀਆਂ ਨੂੰ 14 ਲੱਖ 14 ਹਜ਼ਾਰ ਰੁਪਏ, ਜਣੇਪਾ ਸਕੀਮ ਤਹਿਤ 4 ਲਾਭਪਾਤਰੀਆਂ ਨੂੰ 36 ਹਜ਼ਾਰ ਰੁਪਏ, ਬਾਲੜੀ ਤੋਹੜਾ ਸਕੀਮ ਤਹਿਤ 2 ਲਾਭਪਾਤਰੀਆਂ ਨੂੰ 1 ਲੱਖ 2 ਹਜ਼ਾਰ, ਦਾਹ ਸੰਸਕਾਰ ਤਹਿਤ 22 ਅਰਜੀਆਂ ਦੇ ਸਨਮੁੱਖ 4 ਲੱਖ 40 ਹਜ਼ਾਰ ਰੁਪਏ, ਐਕਸਗੇ੍ਰਸ਼ੀਆ ਸਕੀਮ ਤਹਿਤ 19 ਲਾਭਪਾਤਰੀਆ ਨੂੰ 51 ਲੱਖ 88 ਹਜ਼ਾਰ ਰੁਪਏ, ਸਰਜਰੀ ਸਕੀਮ ਤਹਿਤ ਇਲਾਜ ਕਰਵਾਉਣ ਵਾਲੇ 37 ਮਰੀਜਾਂ ਨੂੰ 8 ਲੱਖ 19 ਹਜ਼ਾਰ 302 ਰੁਪਏ ਆਦਿ ਹੋਰ ਸਕੀਮ ਤਹਿਤ ਲਾਭਪਾਤਰੀਆਂ ਨੂੰ ਵਿਤੀ ਸਹਾਇਤਾ ਦਿੱਤੀ ਗਈ ਹੈ।
ਇਸੇ ਤਰ੍ਹਾ ਜਲਾਲਾਬਾਦ ਬਲਾਕ ਦੇ ਵਜੀਫਾ ਸਕੀਮ ਤਹਿਤ 2062 ਪ੍ਰਾਪਤ ਅਰਜੀਆਂ ਨੂੰ 2 ਕਰੋੜ 43 ਲੱਖ 97 ਹਜ਼ਾਰ ਰੁਪਏ, ਯਾਤਰਾ ਸਕੀਮ ਤਹਿਤ 448 ਲਾਭਪਾਤਰੀਆਂ ਨੂੰ 8 ਲੱਖ 96 ਹਜ਼ਾਰ ਰੁਪਏ, ਜਣੇਪਾ ਸਕੀਮ ਤਹਿਤ 8 ਲਾਭਪਾਤਰੀਆਂ ਨੂੰ 56 ਹਜ਼ਾਰ ਰੁਪਏ, ਬਾਲੜੀ ਤੋਹੜਾ ਸਕੀਮ ਤਹਿਤ 6 ਲਾਭਪਾਤਰੀਆਂ ਨੂੰ 3 ਲੱਖ 6 ਹਜ਼ਾਰ, ਦਾਹ ਸੰਸਕਾਰ ਤਹਿਤ 25 ਅਰਜੀਆਂ ਦੇ ਸਨਮੁੱਖ 5 ਲੱਖ ਰੁਪਏ, ਐਕਸਗੇ੍ਰਸ਼ੀਆ ਸਕੀਮ ਤਹਿਤ 34 ਲਾਭਪਾਤਰੀਆ ਨੂੰ 92 ਲੱਖ 16 ਹਜ਼ਾਰ ਰੁਪਏ, ਮਾਨਸਿਕ ਰੋਗੀ ਸਕੀਮ ਤਹਿਤ ਇਲਾਜ ਕਰਵਾਉਣ ਵਾਲੇ 2 ਮਰੀਜਾਂ ਨੂੰ 40 ਹਜ਼ਾਰ ਰੁਪਏ ਆਦਿ ਹੋਰ ਸਕੀਮ ਤਹਿਤ ਲਾਭਪਾਤਰੀਆਂ ਨੂੰ ਵਿਤੀ ਸਹਾਇਤਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਕੀਮਾ ਸਬੰਧੀ ਹੋਰ ਵੇਰਵੇ ਸਹਿਤ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਂਟਰ ਬਲਾਕ, ਚੌਥੀ ਮੰਜ਼ਲ ਵਿਖੇ ਸਹਾਇਕ ਕਿਰਤ ਕਮਿਸ਼ਨਰ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਦੀ ਵੈਬਸਾਈਟ https://bocw.punjab.gov.in/bocwstatic/ ਤੇ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।