ਐਨਐਸਯੂਆਈ ਪੰਜਾਬ ਵਲੋਂ 250 ਜਰੂਰਤਮੰਦ ਪਰਿਵਾਰਾਂ ਨੂੰ ਆਟਾ ਵੰਡਿਆ ਗਿਆ

ਦਫ਼ਤਰ ਜ਼ਿਲਾ ਲੋਕ ਸੰਪਕਰ ਅਫ਼ਸਰ, ਅੰਮ੍ਰਿਤਸਰ
ਅਮ੍ਰਿਤਸਰ, 8 ਮਈ,2021 : ਕੋਵਿਡ – 19 ਦੀ ਦੌਰਾਨ ਕਾਂਗਰਸ ਪਾਰਟੀ ਦੇ ਮਿਸ਼ਨ ‘ਫਰਜ ਮਨੁੱਖਤਾ ਲਈ’ ਤਹਿਤ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਦੇ ਹੋਏ ਵਿਦਿਆਰਥੀ ਜੱਥੇਬੰਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡਿਆ (ਐਨਐਸਯੂਆਈ) ਪੰਜਾਬ ਇਕਾਈ ਨੇ ਅੱ ਸ਼ਨਿੱਚਰਵਾਰ ਨੂੰ ਜਥੇਬੰਦੀ ਦੇ ਸੁੱਬਾ ਪ੍ਰਧਾਨ ਅਕਸ਼ੇ ਸ਼ਰਮਾ ਦੀ ਅਗੁਵਾਈ ਹੇਠ ਇਥੇ ਅਮ੍ਰਿਤਸਰ ਦੇ ਵਿੱਚ ਲੋੜਵੰਦ 250 ਪਰਿਵਾਰਾਂ ਨੂੰ ਆਟਾ ਵੰਡਿਆ। ਅਗਲੇ ਪੜਾਅ ਵਿੱਚ ਇਸ ਵਿਦਿਆਰਥੀ ਜਥੇਬੰਦੀ ਵਲੋਂ ਆਉਣ ਵਾਲੇ ਸੋਮਵਾਰ ਨੂੰ ਵੀ 500 ਹੋਰ ਜਰੂਰਤਮੰਦ ਪਰਿਵਾਰਾਂ ਨੂੰ ਆਟਾ ਵੰਡਿਆ ਜਾਵੇਗਾ। ਇਸ ਮੌਕੇ ਐਨਐਸਯੂਆਈ ਪੰਜਾਬ ਇਕਾਈ ਦੇ ਪ੍ਰਧਾਨ ਅਕਸ਼ੇ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਵਲੋਂ ਇਹ ਮਿਸ਼ਨ ‘ਫਰਜ ਮਨੁੱਖਤਾ ਲਈ’ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਜੀ ਦੇ ਨਿਰਦੇਸ਼ ਅਤੇ ਮਾਰਗ ਦਰਸ਼ਨ ਵਿੱਚ ਚਲਾਇਆ ਰਿਹਾ ਹੈ। ਅਕਸ਼ੇ ਸ਼ਰਮਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਬਲਰਾਮ ਜਾਖੜ ਜੀ ਨੇ ਕੋਵਿਡ ਪ੍ਰਭਾਵਿਤ ਲੋਕਾਂ ਲਈ ਸੂੱਬੇ ਵਿੱਚ ਭੋਜਨ ਅਤੇ ਹੋਰ ਜਰੂਰਤਾਂ ਨੂੰ ਲੈਕੇ ਉਚੇਚੇ ਤੌਰ ਤੇ ਬੰਦੋਬਸਤ ਕਰਨ ਲਈ ਕਿਹਾ ਹੈ। ਇਹਨਾਂ ਨਿਰਦੇਸ਼ਾਂ ਨੂੰ ਲੈਕੇ ਐਨਐਸਯੂਆਈ ਪੰਜਾਬ ਵਲੋਂ ਅੱਜ ਇਥੇ ਅਮ੍ਰਿਤਸਰ ਸ਼ਹਿਰ ਵਿੱਚ ਲੋੜਵੰਦ ਪਰਿਵਾਰਾਂ ਦੀ ਮੱਦਦ ਲਈ ਟੀਮਾਂ ਬਣਾਕੇ ਉਹਨਾਂ ਨੂੰ ਆਟਾ ਪੁੱਜਦਾ ਗਿਆ।
ਅਕਸ਼ੇ ਸ਼ਰਮਾ ਨੇ ਦੱਸਿਆ ਕਿ ਪਿਛਲੇ ਸ਼ੁੱਕਰਵਾਰ ਨੂੰ ਵੀ ਉਹਨਾਂ ਦੀ ਜਥੇਬੰਦੀ ਵਲੋਂ ਹਾਈ-ਟੈਕ 15 ਐਂਬੂਲੈਂਸਾਂ ਦਾ ਇੱਕ ਬੇੜਾ ਸੂੱਬੇ ਦੇ ਕੋਵਿਡ ਮਰੀਜਾਂ ਦੀ ਸਹਾਇਤਾ ਲਈ ਵੱਖ ਵੱਖ ਸ਼ਹਿਰਾਂ ਲਈ ਰਵਾਨਾ ਕੀਤਾ ਗਿਆ ਸੀ। ਇਹ ਐਂਬੂਲੈਂਸਾਂ ਆਕਸੀਜਨ ਸਿਲੰਡਰ, ਮਾਸਕ, ਦਸਤਾਨੇ ਅਤੇ ਪੀਪੀਈ ਕਿੱਟ ਆਦਿ ਨਾਲ ਲੈਸ ਹਨ। ਸੂੱਬੇ ਦੇ ਕੋਵਿਡ ਪੀੜਿਤ ਮਰੀਜ ਇਹਨਾਂ ਐਂਬੂਲੈਂਸਾਂ ਲਈ ਸ਼ੁਰੂ ਕੀਤੀ ਗਈ 24×7 ਸੇਵਾ ਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ
Spread the love