ਸ਼ਹਿਰ ਵਿਚ ਸਵੱਛਤਾ ਉਪਰਾਲੇ ਜਾਰੀ: ਕਾਰਜਸਾਧਕ ਅਫਸਰ
ਤਪਾ, 19 ਅਪਰੈਲ
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਰਹਿਨੁਮਾਈ ਅਤੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਸਵੱਛਤਾ ਅਤੇ ਸੁੰਦਰੀਕਰਨ ਉਪਰਾਲੇ ਜਾਰੀ ਹਨ।
ਇਸ ਮੁਹਿੰਮ ਤਹਿਤ ਤਪਾ ਐਮਆਰਐਫ ਸੈਂਟਰ ਦਾ ਸੁੰਦਰੀਕਰਨ ਕਰ ਕੇ ਪਾਰਕ ਦਾ ਰੂਪ ਦਿੱਤਾ ਗਿਆ ਹੈੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫ਼ਸਰ, ਤਪਾ ਸ੍ਰੀ ਬਾਲ ਕਿ੍ਰਸ਼ਨ ਗੋਗੀਆ ਨੇ ਦੱਸਿਆ ਕਿ ਨਵੇਂ ਬੱਸ ਸਟੈਂਡ ਦੇ ਨਜ਼ਦੀਕ ਬਣੇ ਐਮਆਰਐਫ ਸੈਂਟਰ ਜਿੱਥੇ ਸੁੱਕਾ ਕੂੜਾ, ਪਲਾਸਟਿਕ ਦੀਆਂ ਬੋਤਲਾਂ, ਪੇਪਰ, ਗੱਤਾ, ਕੱਚ, ਲੋਹੇ ਦਾ ਕਬਾੜ ਆਦਿ ਇਕੱਠਾ ਕੀਤਾ ਜਾਂਦਾ ਹੈ ਅਤੇ ਵੱਖ ਵੱਖ ਰੱਖਿਆ ਜਾਂਦਾ ਹੈ, ਉਥੇ 28 ਪਿੱਟਸ ਰਾਹੀਂ ਗਿੱੱਲੇ ਕੂੜੇ ਤੋਂ ਖਾਦ ਤਿਆਰ ਕੀਤ ਜਾ ਰਹੀ ਹੈ।
ਇਸ ਦੇ ਨਾਲ ਹੀ ਐਮਆਰਐੈਫ ਸੈਂਟਰ ਵਿਖੇ ਸੁੰਦਰੀਕਰਨ ਮੁਹਿੰਮ ਤਹਿਤ ਪਾਰਕ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਘਾਹ ਅਤੇ ਕਈ ਤਰਾਂ ਦੇ ਪੌਦੇ ਲਾਏ ਗਏ ਹਨ ਤਾਂ ਜੋ ਸੈਂਟਰ ਨੂੰ ਸੁੰਦਰ ਦਿੱਖ ਦਿੱਤੀ ਜਾ ਸਕੇ। ਇਸ ਮੌਕੇ ਸੈਨੇਟਰੀ ਇੰਚਾਰਜ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਨਗਰ ਕੌਂੋਸਲ ਵੱਲੋਂ ਕੂੜਾ ਡੰਪ ਸੈਕੰਡਰੀ ਪੁਆਇੰਟ ਹਟਾਉਣ, ਬਾਂਸ ਦੇ ਟ੍ਰੀ ਗਾਰਡ ਲਗਾਉਣ ਸਮੇਤ ਗਿੱਲੇ ਅਤੇ ਸੁੱਕੇ ਕੂੜੇ ਦੇ ਸੁਚੱਜੇ ਨਿਬੇੜੇ ਲਈ ਉਪਰਾਲੇ ਜਾਰੀ ਹਨ।