ਐਸਡੀਐਮ ਪਠਾਨਕੋਟ ਸ. ਗੁਰਸਿਮਰਨ ਸਿੰਘ ਢਿੱਲੋਂ ਨੂੰ ਜਿਲ੍ਹਾ ਪਠਾਨਕੋਟ ਲਈ ਆਕਸੀਜਨ ਨੋਡਲ ਅਫਸਰ ਕੀਤਾ ਨਿਯੁਕਤ

ਅਜਿਹੀ ਸਥਿਤੀ ਵਿੱਚ ਆਕਸੀਜਨ ਦੇ ਖਾਲੀ ਸਿਲੰਡਰ ਜਿਲ੍ਹਾ ਪ੍ਰਸਾਸਨ ਨੂੰ ਕਰਵਾਓ ਜਮ੍ਹਾਂ ਹਾਲਾਤ ਠੀਕ ਹੋਣ ਤੇ ਖਾਲੀ ਸਿਲੰਡਰ ਕਰ ਦਿੱਤੇ ਜਾਣਗੇ ਵਾਪਿਸ
ਆਕਸੀਜਨ  ਸਿਲੰਡਰਾਂ ਦੀ ਬਲੈਕ ਮਾਰਕੀਟਿੰਗ ਅਤੇ ਆਕਸੀਜਨ ਸਿਲੰਡਰਾਂ ਨੂੰ ਨਾਜਾਇਜ ਸਟੋਰ ਕੀਤਾ ਪਾਇਆ ਗਿਆ ਤਾਂ ਕੀਤੀ ਜਾਵੇਗੀ ਕਾਰਵਾਈ

ਪਠਾਨਕੋਟ, 7 ਮਈ 2021: (  )- ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪੂਰੇ ਭਾਰਤ ਵਿੱਚ ਕਰੋਨਾ ਦੇ ਮਰੀਜਾਂ ਵਾਸਤੇ ਆਕਸੀਜਨ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਜਿਲ੍ਹਾ ਪਠਾਨਕੋਟ ਵਿੱਚ ਅਜਿਹੀ ਸਥਿਤੀ ਨੂੰ ਦੂਰ ਕਰਨ ਲਈ ਐਸਡੀਐਮ ਪਠਾਨਕੋਟ ਸ. ਗੁਰਸਿਮਰਨ ਸਿੰਘ ਢਿੱਲੋਂ ਨੂੰ ਮਾਨਯੋਗ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਵੱਲੋਂ ਜਿਲ੍ਹਾ ਪਠਾਨਕੋਟ ਲਈ ਆਕਸੀਜਨ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਤੇ ਐਸਡੀਐਮ ਪਠਾਨਕੋਟ ਗੁਰਸਿਮਰਨ ਸਿੰਘ ਢਿੱਲੋਂ ਵੱਲੋਂ ਹਰ ਨਾਗਰਿਕ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਕੋਈ ਵੀ ਇਸ ਸਮੱਸਿਆ ਨਾਲ ਨਜਿੱਠਣ ਲਈ ਪ੍ਰਸਾਸਨ ਨੂੰ ਆਕਸੀਜਨ ਸਿਲੰਡਰ ਖਾਲੀ ਜਾਂ ਭਰੇ ਹੋਏ ਕਿਸੇ ਵੀ ਰੂਪ ਵਿੱਚ ਉਪਲੱਬਧ ਕਰਵਾਉਣਾ ਚਾਹੁੰਦਾ ਹੈ, ਤਾਂ  ਉਸਦਾ ਸਵਾਗਤ ਹੈ।
ਉਨ੍ਹਾਂ ਕਿਹਾ ਕਿ ਇਸ ਮੁਸਕਿਲ ਸਮੇਂ ਵਿਚੋਂ ਗੁਜਰਨ ਤੋਂ ਬਾਅਦ, ਉਹਨਾਂ ਨੂੰ ਸਿਲੰਡਰ ਵਾਪਸ ਮੋੜ ਦਿੱਤੇ ਜਾਣਗੇ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਨਾਗਰਿਕ ਆਕਸੀਜਨ  ਸਿਲੰਡਰਾਂ ਦੀ ਬਲੈਕ ਮਾਰਕੀਟਿੰਗ ਅਤੇ ਆਕਸੀਜਨ ਸਿਲੰਡਰਾਂ ਨੂੰ ਨਾਜਾਇਜ ਸਟੋਰ ਕੀਤੇ ਜਾਣ ਬਾਰੇ ਰਿਪੋਰਟ ਕਰਨ ਲਈ ਐਸ. ਡੀ. ਐਮ. ਦਫਤਰ ਨਾਲ 94939 30001 ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਸਬੰਧੀ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।
ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ ਨੇ ਭਰੇ ਜਾਂ ਖਾਲੀ ਆਕਸੀਜਨ ਸਿਲੰਡਰ ਬਲੈਕ ਕਰਨ ਜਾਂ ਸਟੋਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਤੋਂ ਨਾਜਾਇਜ ਆਕਸੀਜਨ ਸਿਲੰਡਰ ਬਰਾਮਦ ਹੋਏ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।