ਐਸਸੀ ਕਮਿਸ਼ਨ ਸ਼੍ਰੀ ਰਾਜ ਕੁਮਾਰ ਹੰਸ ਅਤੇ ਸ੍ਰੀ ਦੀਪਕ ਕੁਮਾਰ ਵੱਲੋਂ ਪਿੰਡ ਚੀਮਾ ਦਾ ਦੌਰਾ

ਤਰਨ ਤਾਰਨ 21 ਮਈ, 2021:—- ਸ਼੍ਰੀ ਰਾਜ ਕੁਮਾਰ ਹੰਸ ਅਤੇ ਸ੍ਰੀ ਦੀਪਕ ਕੁਮਾਰ ਮੈਂਬਰ ਸਾਹਿਬਾਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨਚੰਡੀਗੜ੍ਹ ਜੀ ਵੱਲੋਂ ਪਿੰਡ ਚੀਮਾਤਹਿਸੀਲ ਪੱਟੀ ਜਿ਼ਲ੍ਹਾ ਤਰਨਤਾਰਨ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਗੋਲੀ ਕਾਂਡ ਅਤੇ ਜ਼ਖਮੀ ਹੋਏ ਵਿਅਕਤੀ ਧਾਰਾ ਸਿੰਘ ਦੀ ਮੌਤ ਹੋ ਜਾਣ ਕਰਕੇ ਸਿ਼ਕਾਇਤ ਤੇ ਦੌਰਾ ਕੀਤਾ ਗਿਆ।  ਮੈਂਬਰ ਸਾਹਿਬ ਜੀ ਵੱਲੋਂ ਪਿੰਡ ਚੀਮਾ ਵਿਖੇ ਪਹੰੁਚਣ ਉਪਰੰਤ ਸਿ਼ਕਾਇਤ ਕਰਤਾ ਪਰਿਵਾਰ ਦੀ ਲੜਕੀ ਸੁਖਜਿੰਦਰ ਕੌਰ ਵੱਲੋਂ ਦੱਸਿਆ ਗਿਆ ਕਿ ਅਤੇ ਮੰਗ ਕੀਤੀ ਗਈ ਕਿ ਉਸਦੇ ਪਿਤਾ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਤਾਂ ਕਿ ਉਹਨ੍ਹਾਂ ਨੂੰ ਇਨਸਾਫ ਮਿਲ ਸਕੇ ।

ਮੈਂਬਰ ਸਾਹਿਬਾਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਜੀ ਵੱਲੋਂ ਇਸ ਸਬੰਧ ਇਕ ਸਿਟ ਬਣਾਈ ਗਈ ਹੈ ਜਿਸ ਵਿੱਚ ਐਸ.ਡੀ .ਐਮ ਪੱਟੀਡੀ.ਐਸ.ਪੀ ਪੱਟੀ ਅਤੇ ਐਸ.ਪੀ ਕਰਾਈਮ ਤਰਨਤਾਰਨ ਹੋਣਗੇ ਅਤੇ ਇਹ ਸਿਟ ਮਾਮਲੇ ਦੀ ਇੰਨਕੁਆਰੀ ਕਰਨ ਉਪਰੰਤ ਇਸ ਦੀ ਰਿਪੋਰਟ ਮਿਤੀ 28 ਮਈ 2021 ਤੱਕ ਕਮਿਸ਼ਨ ਦੇ ਦਫਤਰ ਵਿਖੇ ਪੁੱਜਦੀ ਕੀਤੀ ਜਾਵੇਗੀ। ਇਸ ਮੌਕੇ ਕੁਲਜਿੰਦਰ ਸਿੰਘ,ਡੀ.ਐਸ.ਪੀ,ਪੱਟੀ,ਤਹਿਸੀਲਦਾਰ ਪੱਟੀਬੀ.ਡੀ.ਪੀ.ੳ.ਪੱਟੀਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰਪੱਟੀ ਆਦਿ ਹਾਜਰ ਸਨ। 
Spread the love