ਮਾਮਲਾ: ਦਲਿਤ ਵਿਅਕਤੀ ਨੂੰ ਬੰਦੀ ਬਣਾ ਕੇ ਮੌਤ ਦੇ ਘਾਟ ਉਤਾਰਨ ਦਾ
ਸ਼ਿਕਾਇਤ ਕਰਤਾ ਧਿਰ ਨੂੰ ਮਿਲੇਗਾ ਨਿਆਂ – ਸਿਆਲਕਾ
ਜਗਰਾਓ/ ਲੁਧਿਆਣਾ 5 ਜੂਨ 2021 ਪਿੰਡ ਲਤਾਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਪੁੱਤਰੀ ਮੁਕੰਦ ਸਿੰਘ ਵਾਸੀ ਲਤਾਲਾ ਜ਼ਿਲ੍ਹਾ ਲੁਧਿਆਣਾ ਨੇਕਤਲ਼ਕੇਸ ਦੇ ਜ਼ਿੰਮੇਵਾਰ ਅਪਰਾਧੀਆਂ ਨੂੰ ਸਜਾਂਵਾਂ ਦਵਾਉਂਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਤੱਕ ਪਹੁੰਚ ਕੀਤੀ ਹੈ।
ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘਸਿਆਲਕਾ ਨੂੰ ਮਿਲਣ ਮੌਕੇ ਸ਼ਿਕਾਇਤ ਦੀ ਕਾਪੀ ਕਮਿਸ਼ਨ ਦੇ ਸਪੁੱਰਦ ਕਰਦਿਆਂ ਦੱਸਿਆ ਕਿ ਰਾਜ ਕੁਮਾਰ ਵਾਸੀ ਲੰਮੇਂ ਤੇ ਢਾਹੇ ਅੰਨ੍ਹੇ ਤਸ਼ੱਦਦ ਤੋਂ ਬਾਅਦ ਮੌਤ ਹੋ ਗਈ ਸੀ, ਪਰ ਪੁਲ਼ੀਸ ਥਾਣਾ ਜੋਧਾਂ ਅਜੇ ਤੱਕ ਦੋਸ਼ੀ ਧਿਰ ਦੇ ਖਿਲਾਫ ਬਣਦੀਆਂ ਧਰਾਂਵਾਂ ਲਗਾਉਂਣਵਿੱਚ ਟਾਲ ਮਟੌਲ ਕਰਦੀ ਆ ਰਹੀ ਹੈ।
ਸ਼ਿਕਾਇਤ ਕਰਤਾ ਤੋਂ ਸ਼ਿਕਾਇਤ ਪ੍ਰਾਪਤ ਕਰਦਿਆਂ ਡਾ. ਸਿਆਲਕਾ ਨੇ ਪ੍ਰੈਸ ਨੂੰ ਦੱਸਿਆ ਕਿ ਉੱਚ ਜਾਤੀ ਦੇ ਕੁਝ ਪਰਿਵਰਾਂ ਵੱਲੋਂ ਦਲਿਤ ਔਰਤ ਦੇ ਨੇੜੂ ਰਿਸ਼ਤੇਦਾਰ ਨੂੰ ਮੌਤ ਦੇ ਘਾਟ ਉਤਾਰਨ ਅਤੇ ਬੱਚੇ ਤੇ ਅੰਨ੍ਹਾ ਅਣਮਨੁੱਖੀ ਤਸ਼ੱਦਦ ਢਾਹੁਣ ਦੀ ਸ਼ਿਕਾਇਤ ਪ੍ਰਾਪਤ ਹੋਈ।
ਕਮਿਸ਼ਨ ਦੇ ਧਿਆਨਵਿੱਚ ਇਹ ਵੀ ਆਇਆ ਹੈ ਕਿ ਸ਼ਿਕਾਇਤ ਕਰਤਾ ਦੀ ਵੀ ਮਾਰਕੁੱਟ ਹੋਈ ਹੈ। ਮ੍ਰਿਤਕ ਰਾਜ ਕੁਮਾਰ ਨੂੰ ਬੰਦੀ ਬਣਾ ਕੇ ਉਸ ਤੇ ਐਨਾ ਜ਼ਿਆਦਾ ਤਸ਼ੱਦਦ ਢਾਹਿਆ ਸੀ,ਆਖਰ ਹਸਪਤਾਲਵਿੱਚ ਸੱਟਾਂ ਦੀ ਤਾਬ੍ਹ ਨਾ ਝੱਲਦੇ ਹੋਏ,ਮੌਤ ਦੇ ਮੌਂਹ ਵਿੱਚ ਚਲੇ ਗਏ ਸੀ, ਪਰ ਸਮਾ ਬੀਤਣ ਦੇ ਬਾਵਜੂਦ ਵੀ ਸਥਾਨਕ ਪੁਲੀਸ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰਦੇ ਹੋਏ,ਮੁਦੱਈ ਧਿਰ ਨੂੰ ਅਣਸੁਣਿਆਂ ਕਰਕੇਫਰਜ਼ਵਿਚ ਵੱਡੀ ਕੌਤਾਹੀ ਕਰ ਰਹੀ ਹੈ।
ਡਾ. ਸਿਆਲਕਾ ਨੇ ਦੱਸਿਆ ਮ੍ਰਿਤਕ ਦੇ ਕੇਸ ਨਾਲ ਸਬੰਧਤ ਦਸਤਾਵੇਜ਼ਵੇਖਣਲਈ ਐਸ.ਐਸ.ਪੀ. ਜਗਰਾਓ ਤੋਂ ਵਿਭਾਗੀ ਪੱਧਰ ਤੇ ਕੀਤੀ ਗਈ ਕਾਰਵਾਈ ਦੀ ਸਟੇਟਸ ਰਿਪੋਰਟ ਮੰਗਵਾਈ ਜਾ ਰਹੀ ਤਾਂ ਕਿ ਮਿਸਲ ਨੂੰ ਸਟੱਡੀ ਕਰਨ ਉਪਰੰਤ ਕਮਿਸ਼ਨ ਕੇਸ ਨੂੰ ਮਜਬੂਤੀ ਨਾਲ ਅੱਗੇ ਤੌਰਨ ਲਈ ਬਣਦੀਆਂ ਧਰਾਂਵਾਂਵਿਚ ਵਾਧਾ ਕਰਵਾ ਸਕੇ। ਇੱਕ ਸਵਾਲ ਦੇ ਜਵਾਬ ਵਿੱਚ ਡਾ. ਸਿਆਲਕਾ ਨੇ ਦੱਸਿਆ ਕਿ21ਜੂਨ2021ਨੂੰ ਐਸ.ਐਸ.ਪੀ. ਜਗਰਾਓ ਤੋਂ ਕੇਸ ਦੀ ਸਟੇਟਸ ਰਿਪੋਰਟ ਮੰਗ ਲਈ ਗਈ ਹੈ। ਉਨ੍ਹਾ ਦਸਿਆ ਕਿ ਪੀੜਤ ਧਿਰ ਨੂੰ ਨਿਆਂ ਮਿਲੇਗਾ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘਸਿਆਲਕਾ,ਪੀੜਤਾ ਸਰਬਜੀਤ ਕੌਰ ਤੋਂ ਸ਼ਿਕਾਇਤ ਪ੍ਰਾਪਤ ਕਰਦੇ ਹੋਏ।