ਐਸ.ਟੀ.ਐਫ ਟੀਮ ਰੂਪਨਗਰ ਰੇਂਜ ਵੱਲੋਂ 500 ਗ੍ਰਾਮ ਹੈਰੋਇਨ, 01 ਪਿਸਟਲ 7.65 mm, ਸਮੇਤ 08 ਜਿੰਦਾ ਕਾਰਤੂਸ, 01 ਰਿਵਾਲਵਰ 32 ਬੋਰ ਸਮੇਤ 09 ਜਿੰਦਾ ਕਾਰਤੂਸ ਅਤੇ 25 ਲੱਖ 15 ਹਜਾਰ ਰੁਪਏ ਡਰੱਗ ਮਨੀ ਸਮੇਤ 01 ਵਿਅਕਤੀ ਗ੍ਰਿਫਤਾਰ

ਐਸ.ਏ.ਐਸ. ਨਗਰ 16 ਅਗਸਤ 2021
ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤੱਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਹਰਪ੍ਰੀਤ ਸਿੰਘ, ਆਈ.ਪੀ.ਐਸ, ਵਧੀਕ ਡਾਇਰੈਕਟਰ ਜਨਰਲ ਪੁਲਿਸ, ਸਪੈਸ਼ਲ ਟਾਸਕ ਫੋਰਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਤੱਸਕਰਾ ਦੇ ਖਿਲਾਫ ਸ਼ਿਕੰਜਾ ਕੱਸਦੇ ਹੋਏ, ਐਸ.ਟੀ.ਐਫ, ਰੂਪਨਗਰ ਰੇਂਜ ਵੱਲੋਂ ਚਲਾਏ ਜਾ ਰਹੇ ਆਪਰੇਸ਼ਨ ਅਧੀਨ ਸ਼ੇਰ ਸਿੰਘ ਪੁੱਤਰ ਰਾਏ ਸਿੰਘ ਵਾਸੀ ਮਕਾਨ ਨੰ: 211 ਗੁਰੂ ਨਾਨਕ ਨਗਰ ਨੇੜੇ ਗੁਰਬਖਸ ਕਲੋਨੀ, ਪਟਿਆਲਾ ਹਾਲ ਵਾਸੀ ਕਮਰਾ ਨੰ: 405 ਟਾਵਰ ਨੰ: 27 ਰੋਇਲ ਅਸਟੇਟ, ਜੀਰਕਪੁਰ ਨੂੰ ਸਮੇਤ ਕਾਰ ਨੰ: DL-07CL-7500 ਮਾਰਕਾ ਵਰਨਾ ਦੇ ਕਾਬੂ ਕਰਕੇ ਉਸ ਪਾਸੋਂ 500 ਗ੍ਰਾਮ ਹੈਰੋਇਨ, 01 ਪਿਸਟਲ made in Italy 7.65 mm ਸਮੇਤ 08 ਜਿੰਦਾ ਕਾਰਤੂਸ, 01 ਰਿਵਾਲਵਰ 32 ਬੋਰ ਸਮੇਤ 09 ਜਿੰਦਾ ਕਾਰਤੂਸ ਅਤੇ 25 ਲੱਖ 15 ਹਜਾਰ ਰੁਪਏ ਡਰੱਗ ਮਨੀ ਬਰਾਮਦ ਹੋਈ ਹੈ।
ਸ਼੍ਰੀ ਕਸ਼ਮੀਰ ਸਿੰਘ ਗਿੱਲ, ਪੀ.ਪੀ.ਐਸ, ਸਹਾਇਕ ਇੰਸਪੈਕਟਰ ਜਨਰਲ, ਸਪੈਸਲ ਟਾਸਕ ਫੋਰਸ, ਰੂਪਨਗਰ ਰੇਂਜ ਵੱਲੋਂ ਦੱਸਿਆ ਕੇ ਖਾਸ ਮੁਖਬਰ ਵਲ ਇਤਲਾਹ ਮਿਲਣ ਪਰ ਸ਼੍ਰੀ ਰਾਜੇਸ਼ ਕੁਮਾਰ, ਉਪ ਕਪਤਾਨ ਪੁਲਿਸ, ਐਸ.ਟੀ.ਐਫ, ਰੂਪਨਗਰ ਰੇਂਜ ਦੀ ਅਗਵਾਈ ਹੇਠ ਮੁੱਖ ਅਫਸਰ, ਥਾਣਾ ਐਸ.ਟੀ.ਐਫ, ਫੇਸ-4, ਮੋਹਾਲੀ ਸਮੇਤ ਹੋਰ ਮੁਲਾਜ਼ਮਾਂ ਦੇ ਟਾਵਰ ਨੰ: 27 ਨੇੜੇ ਰੋਇਲ ਅਸਟੇਟ, ਜੀਰਕਪੁਰ ਪੁੱਜ ਕੇ ਘੇਰਾਬੰਦੀ ਕਰਕੇ ਨਸ਼ਾ ਤੱਸਕਰ ਸ਼ੇਰ ਸਿੰਘ ਉਕਤ ਨੂੰ ਮੌਕਾ ਪਰ ਕਾਬੂ ਕੀਤਾ ਜਿਸ ਪਾਸੋਂ 500 ਗ੍ਰਾਮ ਹੈਰੋਇਨ, 01 ਪਿਸਟਲ made in Italy 7.65 mm ਸਮੇਤ 08 ਜਿੰਦਾ ਕਾਰਤੂਸ, 01 ਰਿਵਾਲਵਰ 32 ਬੋਰ ਸਮੇਤ 09 ਜਿੰਦਾ ਕਾਰਤੂਸ ਅਤੇ 25 ਲੱਖ 15 ਹਜਾਰ ਰੁਪਏ ਡਰੱਗ ਮਨੀ ਬਰਾਮਦ ਹੋਏ ਹਨ। ਜਿਸ ਤੋਂ ਸ਼ੇਰ ਸਿੰਘ ਉਕਤ ਖਿਲਾਫ ਮੁ: ਨੰ: 134 ਮਿਤੀ 14.08.2021 ਅ/ਧ 21 ਐਨ.ਡੀ.ਪੀ.ਐਸ. ਐਕਟ 25 ਆਰਮਜ ਐਕਟ ਥਾਣਾ ਐਸ.ਟੀ.ਐਫ ਫੈਸ-4, ਐਸ.ਏ.ਐਸ ਨਗਰ ਦਰਜ ਰਜਿਸਟਰ ਕੀਤਾ ਗਿਆ। ਸ਼ੇਰ ਸਿੰਘ ਉਕਤ ਦੇ ਖਿਲਾਫ ਪਹਿਲਾ ਵੀ ਵੱਖ-ਵੱਖ ਧਾਰਾਵਾਂ ਅਧੀਨ 07 ਮੁਕੱਦਮੇ ਹੋਰ ਵੱਖ-ਵੱਖ ਥਾਣਿਆ ਵਿੱਚ ਦਰਜ ਹਨ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

 

Spread the love